ਭਾਰਤ ਨੇ 9 ਵਿਕਟਾਂ ਤੇ 224 ਗੇਂਦਾਂ ਰਹਿੰਦਿਆਂ ਜਿੱਤਿਆ ਮੈਚ
ਥਿਰੁਸ਼ ਕਾਮਿਨੀ (24*) ਅਤੇ ਵੇਦਾ ਕ੍ਰਿਸ਼ਨਾਮੁਰਤੀ (17*) ਨੇ ਮਿਲਕੇ ਭਾਰਤ ਨੂੰ ਜਿੱਤ ਹਾਸਿਲ ਕਰਵਾਈ।
ਭਾਰਤ - 59/1 (12.4 ਓਵਰ)
ਭਾਰਤੀ ਮਹਿਲਾ ਟੀਮ ਨੇ ਥਾਈਲੈਂਡ ਨੂੰ 55 ਰਨ 'ਤੇ ਆਲ ਆਊਟ ਕਰ ਦਿੱਤਾ। ਥਾਈਲੈਂਡ ਦੀਆਂ 2 ਖਿਡਾਰਨਾ ਹੀ ਦਹਾਈ ਦਾ ਅੰਕੜਾ ਪਾਰ ਪਾਈਆਂ। ਐਕਸਟਰਾ ਰਨ (12) ਅਤੇ ਖਿਡਾਰਨ ਸੁਥੀਉਰਾਂਗ (12) ਥਾਈਲੈਂਡ ਲਈ ਸਭ ਤੋਂ ਵਧ ਰਨ ਦਾ ਆਸਰਾ ਬਣੇ। ਟੀਮ ਇੰਡੀਆ ਲਈ ਮਾਨਸੀ ਜੋਸ਼ੀ ਨੇ 5 ਓਵਰਾਂ 'ਚ 4 ਰਨ ਦੇਕੇ 3 ਵਿਕਟ ਝਟਕੇ। ਦੀਪਤੀ ਸ਼ਰਮਾ, ਪੂਨਮ ਯਾਦਵ ਅਤੇ ਰਾਜੇਸ਼ਵਰੀ ਗਾਇਕਵਾਡ ਨੂੰ 2-2 ਵਿਕਟ ਹਾਸਿਲ ਹੋਏ।
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਥਾਈਲੈਂਡ ਖਿਲਾਫ ਵੱਡੀ ਜਿੱਤ ਦਰਜ ਕੀਤੀ। ਟੀਮ ਇੰਡੀਆ ਨੇ ਥਾਈਲੈਂਡ ਨੂੰ 55 ਰਨ 'ਤੇ ਆਲ ਆਊਟ ਕਰ ਦਿੱਤਾ ਅਤੇ ਫਿਰ 1 ਵਿਕਟ ਗਵਾ ਕੇ ਟੀਚਾ ਹਾਸਿਲ ਕਰ ਲਿਆ। ਟੀਮ ਇੰਡੀਆ ਨੇ 224 ਗੇਂਦਾਂ ਰਹਿੰਦਿਆਂ ਮੈਚ ਆਪਣੇ ਨਾਮ ਕਰ ਲਿਆ।
ਥਾਈਲੈਂਡ - 55 ਆਲ ਆਊਟ
56 ਰਨ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਨੂੰ ਟੀਚਾ ਹਾਸਿਲ ਕਰਨ ਤਨ ਸਿਰਫ 1 ਝਟਕਾ ਲੱਗਾ। ਹਰਮਨਪ੍ਰੀਤ ਕੌਰ 15 ਰਨ ਬਣਾ ਕੇ ਆਊਟ ਹੋਈ।