ਨਵੀਂ ਦਿੱਲੀ: ਅਗਲੇ ਸਾਲ ਟੋਕੀਓ ਓਲੰਪਿਕ ਖੇਡਾਂ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਹਾਈ ਪ੍ਰਫਾਰਮੈਂਸ ਡਾਇਰੈਕਟਰ ਡੇਵਿਡ ਜੌਨ ਨੇ ਅਸਤੀਫਾ ਦੇ ਦਿੱਤਾ ਹੈ। ਸਪੋਰਟਸ ਅਥਾਰਟੀ ਆਫ ਇੰਡੀਆ ਯਾਨੀ ਸਾਈ ਨੇ ਵੀ ਡੇਵਿਡ ਜੌਨ ਦੇ ਅਸਤੀਫੇ ਨੂੰ ਸਵੀਕਾਰ ਕਰ ਲਿਆ ਹੈ।


ਦੱਸ ਦਈਏ ਕਿ ਆਸਟਰੇਲੀਆ ਦੇ ਹਾਕੀ ਮਾਹਰ ਨੇ ਆਪਣਾ ਅਸਤੀਫ਼ਾ ਡਾਕ ਰਾਹੀਂ 18 ਅਗਸਤ ਨੂੰ ਭੇਜਿਆ ਸੀ। ਹਾਕੀ ਇੰਡੀਆ ਨਾਲ ਗੱਲ ਕਰਨ ਤੋਂ ਬਾਅਦ ਸਾਈ ਨੇ ਹੁਣ ਇਸ ਅਸਤੀਫੇ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਡੇਵਿਡ ਜੌਹਨ ਨੇ ਆਪਣੀ ਖ਼ਰਾਬ ਸਿਹਤ ਨੂੰ ਉਨ੍ਹਾਂ ਦੇ ਅਸਤੀਫੇ ਦਾ ਕਾਰਨ ਦੱਸਿਆ ਹੈ। ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਉਹ ਵਾਪਸ ਆਸਟਰੇਲੀਆ ਜਾਣਾ ਚਾਹੁੰਦਾ ਹੈ। ਸਾਲ 2021 ਦੇ ਸਤੰਬਰ ਤੱਕ ਯਾਨੀ ਅਗਲੇ ਟੋਕੀਓ ਓਲੰਪਿਕ ਖੇਡਾਂ ਦੇ ਅੰਤ ਤੱਕ ਆਸਟਰੇਲੀਆਈ ਮਾਹਰ ਦਾ ਹਾਕੀ ਇੰਡੀਆ ਨਾਲ ਸਮਝੌਤਾ ਹੋਇਆ ਸੀ।

ਹੁਣ ਹਾਕੀ ਇੰਡੀਆ ਅਤੇ ਸਾਈ ਨੂੰ ਭਾਰਤੀ ਹਾਕੀ ਟੀਮ ਲਈ ਇੱਕ ਨਵਾਂ ਹਾਈ ਪ੍ਰਫਾਰਮੈਂਸ ਡਾਇਰੈਕਟਰ ਲੱਭਣਾ ਹੋਵੇਗਾ।

ਆਪਣੀ ਲਾਪ੍ਰਵਾਹੀ ਕਰਕੇ ਉਸੈਨ ਬੋਲਟ ਹੋਏ ਕੋਰੋਨਾ ਪੌਜ਼ੇਟਿਵ, ਕੁਝ ਦਿਨ ਪਹਿਲਾਂ ਮਨਾਇਆ ਆਪਣਾ 34ਵਾਂ ਜਨਮ ਦਿਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904