Devi Dayal Sharma Death: ਅੰਤਰਰਾਸ਼ਟਰੀ ਕਬੱਡੀ ਕੋਚ ਅਤੇ ਖਿਡਾਰੀ ਦੇਵੀ ਦਿਆਲ ਸ਼ਰਮਾ (ਕੁੱਬੇ) ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਖੇਡ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦਰਅਸਲ, ਦੇਵੀ ਦਿਆਲ ਸ਼ਰਮਾ ਨੇ 76 ਸਾਲ ਦੀ ਉਮਰ ਵਿਚ ਫੋਰਟਿਸ ਹਸਪਤਾਲ ਲੁਧਿਆਣਾ ਵਿੱਚ ਦਮ ਤੋੜ ਦਿੱਤਾ ਹੈ। ਕਬੱਡੀ ਨੂੰ ਵਿਸ਼ਵ ਭਰ ਵਿੱਚ ਮਸ਼ਹੂਰ ਕਰਨ ਵਾਲੇ ਦੇਵੀ ਦਿਆਲ ਸ਼ਰਮਾ ਅਪਣੇ ਆਖਰੀ ਸਾਹ ਤੱਕ ਕਬੱਡੀ ਨਾਲ ਜੁੜੇ ਰਹੇ।


ਸ਼ੂਗਰ ਵਧਣ ਕਾਰਨ ਹੋਈ ਸਮੱਸਿਆ


ਜਾਣਕਾਰੀ ਅਨੁਸਾਰ 14 ਜਨਵਰੀ ਨੂੰ ਅਚਾਨਕ ਸ਼ੂਗਰ ਵਧਣ ਕਾਰਨ  ਦੇਵੀ ਦਿਆਲ ਸ਼ਰਮਾ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਦੀ ਬੇਟੀ ਅੱਜ ਸਵੇਰੇ ਉਨ੍ਹਾਂ ਨੂੰ ਮਿਲਣ ਲਈ ਵਿਦੇਸ਼ ਤੋਂ ਆਈ। ਦੇਵੀ ਦਿਆਲ ਸ਼ਰਮਾ ਅੰਤ ਤੱਕ ਕਬੱਡੀ ਨੂੰ ਪ੍ਰਫੁੱਲਤ ਕਰਨ ਲਈ ਸਮਰਪਿਤ ਰਹੇ। ਦੱਸ ਦੇਈਏ ਕਿ ਉਨ੍ਹਾਂ ਨੇ ਅਪਣੇ ਪੁੱਤਰ ਅਲੰਕਾਰ ਟੋਨੀ ਦੀ ਯਾਦ ਵਿਚ ਨਵੇਂ ਕਬੱਡੀ ਖਿਡਾਰੀਆਂ ਨੂੰ ਮੁਫ਼ਤ ਸਿਖਲਾਈ ਦੇਣ ਲਈ ਅਪਣੇ ਪਿੰਡ ਵਿਚ ਇਕ ਅਕੈਡਮੀ ਵੀ ਖੋਲ੍ਹੀ। ਉਨ੍ਹਾਂ ਨੂੰ ਪੰਜਾਬ ਦੀ ਮਾਂ ਖੇਡ ਕਬੱਡੀ ਦੇ ਪਿਤਾਮਾ ਵਜੋਂ ਵੀ ਸਨਮਾਨਿਤ ਕੀਤਾ ਗਿਆ। ਉਹ ਅਪਣੇ ਜੀਵਨ ਵਿਚ ਭਾਰਤ-ਪਾਕਿਸਤਾਨ ਕਬੱਡੀ ਮੈਚ ਦੌਰਾਨ ਕੋਚ ਵਜੋਂ ਵੀ ਸੇਵਾ ਨਿਭਾ ਚੁੱਕਾ ਹੈ। ਦੇਵੀ ਦਿਆਲ ਸ਼ਰਮਾ ਦੇ ਦੇਹਾਂਤ ਨਾਲ ਕੱਬਡੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।


ਅੰਤਰਰਾਸ਼ਟਰੀ ਕਬੱਡੀ ਕੋਚ ਅਤੇ ਖਿਡਾਰੀ ਦੇਵੀ ਦਿਆਲ ਸ਼ਰਮਾ ਦੇ ਦੇਹਾਂਤ ਉੱਤੇ ਕਈ ਮਸ਼ਹੂਰ ਹਸਤੀਆਂ ਅਤੇ ਖਿਡਾਰੀਆਂ ਵੱਲੋਂ ਸੋਗ ਜਤਾਇਆ ਜਾ ਰਿਹਾ ਹੈ। 


Read More: Ram Mandir Pran Pratishtha: ਦੁਵਿਧਾ 'ਚ ਫਸੇ ਵਿਰਾਟ ਕੋਹਲੀ, ਟੈਸਟ ਸੀਰੀਜ਼ ਵਿਚਾਲੇ ਮਿਲਿਆ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਸੱਦਾ, ਕੀ BCCI ਦਏਗਾ ਇਜਾਜ਼ਤ?

Read More: MS Dhoni: ਬਿਜ਼ਨਸ ਪਾਰਟਨਰ ਨੇ ਮਹਿੰਦਰ ਸਿੰਘ ਧੋਨੀ ਨੂੰ ਘਸੀਟਿਆ ਅਦਾਲਤ, 15 ਕਰੋੜ ਰੁਪਏ ਨਾਲ ਜੁੜਿਆ ਮਾਮਲਾ  


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।