ਨਵੀਂ ਦਿੱਲੀ: ਚੇਨੱਈ ਸੁਪਰ ਕਿੰਗਜ਼ ਦਾ ਇਕ ਖਿਡਾਰੀ ਕੋਰੋਨਾ ਵਾਇਰਸ ਤੋਂ ਇਨਫੈਰਟਡ ਹੋ ਗਿਆ ਹੈ। ਇਸ ਟੀਮ ਦੇ 12 ਸਪੋਰਟ ਸਟਾਫ ਵੀ ਇਨਫੈਕਟਡ ਹੋਏ ਹਨ। ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਕੋਰੋਨਾ ਦੇ ਮਾਮਲੇ ਆਉਣ ਤੋਂ ਬਾਅਦ ਟੀਮ ਨੇ ਇਕ ਹਫ਼ਤੇ ਲਈ ਕੁਆਰੰਟੀਨ ਪੀਰੀਅਡ ਵਧਾ ਦਿੱਤਾ ਹੈ। ਯੂਏਈ 'ਚ ਹਰ ਇਕ ਟੀਮ ਲਈ ਛੇ ਦਿਨਾਂ ਦਾ ਕੁਆਰੰਟੀਨ ਪੀਰੀਅਡ ਹੈ।
ਇਸ ਦੀ ਸਮਾਂ ਸੀਮਾ ਕੱਲ੍ਹ ਖ਼ਤਮ ਹੋ ਰਹੀ ਹੈ। ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਟੀਮ ਦੇ ਖਿਡਾਰੀ ਹੁਣ ਫਿਲਹਾਲ ਕੁਆਰੰਟੀਨ 'ਚ ਹੀ ਰਹਿਣਗੇ। ਸਾਰੇ ਖਿਡਾਰੀਆਂ ਦੀ ਹੁਣ ਚੌਥੀ ਵਾਰ ਕੋਰੋਨਾ ਜਾਂਚ ਹੋਵੇਗੀ।
ਆਈਪੀਐਲ ਦੇ ਇਕ ਸੀਨੀਅਰ ਸੂਤਰ ਨੇ ਨਿਊਜ਼ ਏਜੰਸੀ ਨੂੰ ਦੱਸਿਆ, 'ਹਾਲ ਹੀ 'ਚ ਭਾਰਤ ਲਈ ਖੇਡਣ ਵਾਲੇ ਤੇਜ਼ ਗੇਂਦਬਾਜ਼ ਤੋਂ ਇਲਾਵਾ ਫ੍ਰੈਚਾਇਜ਼ੀ ਦੇ ਕੁਝ ਸਹਿਯੋਗੀ ਮੈਂਬਰ ਕੋਰੋਨਾ ਵਾਇਰਸ ਜਾਂਚ ਵਿਚ ਪੌਜ਼ੇਟਿਵ ਆਏ ਹਨ।
IPL 19 ਸਤੰਬਰ ਤੋਂ ਖੇਡਿਆ ਜਾਵੇਗਾ। ਇਸ ਲਈ ਸਾਰੀਆਂ ਟੀਮਾਂ ਯੂਏਈ ਪਹੁੰਚ ਚੁੱਕੀਆਂ ਹਨ। ਚੇਨੱਈ ਸੁਪਰ ਕਿੰਗਜ਼ ਦੇ ਖਿਡਾਰੀਆਂ ਨੂੰ ਛੱਡ ਕੇ ਸਾਰੇ ਖਿਡਾਰੀ ਅਭਿਆਸ ਕਰ ਰਹੇ ਹਨ।
ਪੰਜਾਬ ਦੇ ਅੰਗ-ਸੰਗ: ਪਾਓ ਸੱਭਿਆਚਾਰ ਨਾਲ ਸਾਂਝ 'ਏਬੀਪੀ ਸਾਂਝਾ' ਦੀ ਵਿਸ਼ੇਸ਼ ਸੀਰੀਜ਼ ਨਾਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ