IPL 2020 KKR vs SRH: ਸਨਰਾਈਜ਼ਰਜ਼ ਹੈਦਰਾਬਾਦ ਨੇ ਰੱਖਿਆ 143 ਦੌੜਾਂ ਦਾ ਟੀਚਾ
ਏਬੀਪੀ ਸਾਂਝਾ | 26 Sep 2020 09:23 PM (IST)
ਆਈਪੀਐਲ 2020 ਦਾ 8ਵਾਂ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਸ਼ੇਖ ਜ਼ਾਇਦ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ।
IPL 2020 KKR vs SRH: ਆਈਪੀਐਲ 2020 ਦਾ 8ਵਾਂ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਸ਼ੇਖ ਜ਼ਾਇਦ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਦੋਵਾਂ ਟੀਮਾਂ ਨੂੰ ਇਸ ਸੀਜ਼ਨ ਦੇ ਆਪਣੇ ਪਹਿਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੀ ਸਥਿਤੀ ਵਿੱਚ, ਦੋਵੇਂ ਟੀਮਾਂ ਸੀਜ਼ਨ ਵਿੱਚ ਆਪਣੀ ਪਹਿਲੀ ਜਿੱਤ ਦਰਜ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੀਆਂ ਹਨ।ਸਨਰਾਈਜ਼ਰਜ਼ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ। ਹੈਦਰਾਬਾਦ ਨੇ ਕੋਲਕਾਤਾ ਨਾਈਟ ਰਾਈਡਰਜ਼ ਅੱਗੇ 20 ਓਵਰਾਂ 'ਚ 4 ਵਿਕਟ ਗੁਆ 142 ਦੌੜਾਂ ਬਣਾਈਆਂ ਹਨ।ਹੈਦਰਾਬਾਦ ਦੇ ਬੱਲੇਬਾਜ਼ ਡੇਵਿਡ ਵਾਰਨਰ ਨੇ 30 ਗੇਂਦਾਂ 'ਚ 36 ਅਤੇ ਮਨੀਸ਼ ਪਾਂਡੇ ਨੇ 38 ਗੇਂਦਾਂ 'ਚ ਅਰਧ ਸੈਂਕੜਾ ਬਣਾਇਆ (51 ਦੌੜਾਂ)। ਉਧਰ ਕੋਲਕਾਤਾ ਨਾਈਟ ਰਾਈਡਰਜ਼ ਦੇ ਗੇਂਦਬਾਜ਼ ਆਂਦਰੇ ਰਸਲ, ਸੀਵੀ ਵਰੁਨ ਅਤੇ ਪੈਟ ਕੁਮਿੰਸ ਨੇ 1-1 ਵਿਕਟ ਹਾਸਲ ਕੀਤਾ।ਹੁਣ ਦੇਖਣਾ ਹੋਏਗਾ ਕੇ ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਮੈਦਾਨ 'ਚ ਉੱਤਰੀ ਟੀਮ ਕੀ ਕਮਾਲ ਕਰਦੀ ਹੈ।