IPL 2020 RR vs KXIP: ਆਈਪੀਐਲ 2020 ਦੇ 9ਵੇਂ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਖ਼ਿਲਾਫ਼ 20 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ’ਤੇ 223 ਦੌੜਾਂ ਬਣਾਈਆਂ। ਪੰਜਾਬ ਲਈ ਕੇ ਐਲ ਰਾਹੁਲ ਅਤੇ ਮਯੰਕ ਅਗਰਵਾਲ ਨੇ ਪਹਿਲੀ ਵਿਕਟ ਲਈ 183 ਦੌੜਾਂ ਦੀ ਸਾਂਝੇਦਾਰੀ ਕੀਤੀ।
ਟੌਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੇ ਕਿੰਗਜ਼ ਇਲੈਵਨ ਪੰਜਾਬ ਦੇ ਕੇ ਐਲ ਰਾਹੁਲ ਅਤੇ ਮਯੰਕ ਇੱਕ ਵੱਡੀ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੀ ਵਿਕਟ ਲਈ 16.3 ਓਵਰਾਂ ਵਿੱਚ 183 ਦੌੜਾਂ ਦੀ ਸਾਂਝੇਦਾਰੀ ਕੀਤੀ। ਇਹ ਆਈਪੀਐਲ ਦੇ ਇਤਿਹਾਸ ਵਿਚ ਤੀਜੀ ਸਭ ਤੋਂ ਵੱਡੀ ਸ਼ੁਰੂਆਤੀ ਸਾਂਝੇਦਾਰੀ ਹੈ।
ਆਈਪੀਐਲ ਵਿੱਚ ਸਭ ਤੋਂ ਵੱਡੀ ਸ਼ੁਰੂਆਤੀ ਸਾਂਝੇਦਾਰੀ ਦਾ ਰਿਕਾਰਡ ਡੇਵਿਡ ਵਾਰਨਰ ਅਤੇ ਜੌਨੀ ਬੇਅਰਸਟੋ ਦੇ ਨਾਮ ਹੈ। ਦੋਵਾਂ ਨੇ ਆਈਪੀਐਲ 2019 ਵਿਚ ਪਹਿਲੀ ਵਿਕਟ ਲਈ 185 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।ਇਸ ਤੋਂ ਬਾਅਦ ਇਸ ਸੂਚੀ ਵਿਚ ਗੌਤਮ ਗੰਭੀਰ ਅਤੇ ਕ੍ਰਿਸ ਲਿਨ ਦੂਜੇ ਨੰਬਰ ਉੱਤੇ ਹਨ। ਇਨ੍ਹਾਂ ਦੋਵਾਂ ਦੇ ਨਾਮ 184 ਦੌੜਾਂ ਦੀ ਅਜੇਤੂ ਸਾਂਝੇਦਾਰੀ ਦਾ ਰਿਕਾਰਡ ਹੈ।
106 ਦੌੜਾਂ ਬਣਾਉਣ ਵਾਲੇ ਮਯੰਕ ਅਗਰਵਾਲ ਨੇ ਆਈਪੀਐਲ 2020 ਦਾ ਦੂਜਾ ਸੈਂਕੜਾ ਬਣਾਇਆ। ਮਯੰਕ ਨੇ ਆਪਣਾ ਸੈਂਕੜਾ ਸਿਰਫ 45 ਗੇਂਦਾਂ ਵਿੱਚ ਪੂਰਾ ਕੀਤਾ। ਆਪਣੇ ਸੈਂਕੜੇ ਦੀ ਪਾਰੀ ਵਿਚ ਮਯੰਕ ਨੇ 9 ਚੌਕੇ ਅਤੇ 7 ਛੱਕੇ ਲਗਾਏ। ਇਸ ਸਮੇਂ ਦੌਰਾਨ, ਉਸਦਾ ਸਟ੍ਰਾਈਕ ਰੇਟ 222.22 ਸੀ।
IPL 2020 RR vs KXIP:ਪੰਜਾਬ ਨੇ ਰਾਜਸਥਾਨ ਨੂੰ ਦਿੱਤਾ 224 ਦੌੜਾਂ ਦਾ ਟੀਚਾ, ਮਯੰਕ ਤੇ ਰਾਹੁਲ ਨੇ ਖੇਡੀ ਤੀਜੀ ਸਭ ਤੋਂ ਵੱਡੀ ਸਾਂਝੇਦਾਰੀ
ਏਬੀਪੀ ਸਾਂਝਾ
Updated at:
27 Sep 2020 10:27 PM (IST)
ਆਈਪੀਐਲ 2020 ਦੇ 9ਵੇਂ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਖ਼ਿਲਾਫ਼ 20 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ’ਤੇ 223 ਦੌੜਾਂ ਬਣਾਈਆਂ।
- - - - - - - - - Advertisement - - - - - - - - -