ਦੁਬਈ: ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਤੋਂ ਪਿਛਲੇ ਹਫਤੇ ਇਥੇ ਪਹੁੰਚੇ ਖਿਡਾਰੀਆਂ ਨੇ ਲਾਜ਼ਮੀ ਛੇ ਦਿਨਾਂ ਦਾ ਵੱਖਰਾਪਣ ਪੂਰਾ ਕਰ ਲਿਆ ਹੈ ਅਤੇ ਇਸ ਦੌਰਾਨ ਕੋਵਿਡ-19 ਲਈ ਕਰਵਾਏ ਗਏ ਤਿੰਨੋਂ ਟੈਸਟ ਨੈਗਟਿਵ ਆਏ।
ਕਲਕਤਾ ਨਾਇਟਰਾਈਜਰਜ਼ ਦੀ ਟੀਮ ਵੀ ਪਿਛਲੇ ਵੀਰਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਪਹੁੰਚੀ ਸੀ। ਦੱਸ ਦਈਏ ਟੀਮਾਂ ਅਬੂ-ਧਾਬੀ 'ਚ ਠਹਿਰੀਆਂ ਹਨ। ਭਾਰਤੀ ਕ੍ਰਿਕੇਟ ਬੋਰਡ ਦਾ ਮਾਨਕ ਸੰਚਾਲਕ ਪ੍ਰਕਿਰੀਆ (ਐਸਓਪੀ) ਮੁਤਾਬਕ ਖਿਡਾਰੀਆਂ ਦਾ ਇੱਥੇ ਪਹੁੰਚਣ ਤੋਂ ਬਾਅਦ ਪਹਿਲੇ, ਤੀਜੇ ਅਤੇ ਛੇਵੇਂ ਦਿਨ ਪਰੀਖਣ ਕੀਤਾ ਗਿਆ ਤਾਂ ਇਨ੍ਹਾਂ ਤਿੰਨਾਂ 'ਚ ਖਿਡਾਰੀਆਂ ਦੀ ਰਿਪੋਰਟ ਨੈਗਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ ਅਤੇ ਰਾਜਸਥਾਨ ਦੀਆਂ ਟੀਮਾਂ ਕੁਆਰੰਟੀਨ ਚੋਂ ਬਾਹਰ ਆ ਗਈਆਂ।
ਦੱਸ ਦਈਏ ਕਿ ਖਿਡਾਰੀਆਂ ਨੂੰ ਛੇ ਦਿਨਾਂ ਦੀ ਰਿਹਾਇਸ਼ ਦੇ ਦੌਰਾਨ ਆਪਣੇ ਕਮਰਿਆਂ ਨੂੰ ਛੱਡਣ ਦੀ ਇਜਾਜ਼ਤ ਨਹੀਂ ਸੀ। ਇੱਕ ਸੂਤਰ ਨੇ ਰਾਇਲਜ਼ ਬਾਰੇ ਕਿਹਾ, "ਭਾਰਤ ਤੋਂ ਇੱਥੇ ਆਏ ਸਾਰੇ ਖਿਡਾਰੀਆਂ ਦਾ ਤਿੰਨ ਵਾਰ ਟੈਸਟ ਲਿਆ ਗਿਆ ਹੈ ਅਤੇ ਉਹ ਹੁਣ ਅਭਿਆਸ ਸ਼ੁਰੂ ਕਰਨਗੇ।" ਰਾਇਲਜ਼ ਦੀ ਟੀਮ ਆਈਸੀਸੀ ਦੇ ਮੈਦਾਨ 'ਤੇ ਅਭਿਆਸ ਕਰੇਗੀ।
ਇਨ੍ਹਾਂ ਦੋਵਾਂ ਟੀਮਾਂ ਦੇ ਖਿਡਾਰੀ ਹੁਣ ਅਭਿਆਸ ਲਈ ਤਿਆਰ ਹਨ। ਦੁਬਈ ਦੀ ਗਰਮੀ ਤੋਂ ਬਚਣ ਲਈ ਇਨ੍ਹਾਂ ਟੀਮਾਂ ਨੇ ਸ਼ਾਮ ਨੂੰ ਅਭਿਆਸ ਕਰਨ ਦੀ ਯੋਜਨਾ ਬਣਾਈ ਹੈ। ਕਿੰਗਜ਼ ਇਲੈਵਨ ਅਤੇ ਰਾਜਸਥਾਨ ਰਾਇਲਜ਼ ਇੱਥੇ ਪਹੁੰਚਣ ਵਾਲੀਆਂ ਮੁਢਲੀਆਂ ਟੀਮਾਂ 'ਚ ਸ਼ਾਮਲ ਸੀ।
ਇਸ ਸਾਲ ਰਾਇਲਜ਼ ਵਿਚ ਸ਼ਾਮਲ ਹੋਏ ਦੱਖਣੀ ਅਫਰੀਕਾ ਦੇ ਕ੍ਰਿਕਟਰ ਡੇਵਿਡ ਮਿਲਰ ਕੱਲ੍ਹ ਇੱਥੇ ਪਹੁੰਚੇ ਹਨ ਅਤੇ ਆਪਣਾ ਕੁਆਰੰਟੀਨ ਪੂਰਾ ਹੋਣ ਤੋਂ ਬਾਅਦ ਹੀ ਅਭਿਆਸ ਕਰ ਸਕਣਗੇ। ਕਿੰਗਜ਼ ਇਲੈਵਨ ਦੱਖਣੀ ਅਫਰੀਕਾ ਦੇ ਖਿਡਾਰੀ ਹਾਰਡਸ ਵਿਲਜੋਈਨ ਨੂੰ ਵੀ ਅਜਿਹੀ ਹੀ ਪ੍ਰਕਿਰਿਆ ਚੋਂ ਲੰਘਣਾ ਪਏਗਾ। ਕਿੰਗਜ਼ ਇਲੈਵਨ ਦੇ ਸੂਤਰਾਂ ਨੇ ਦੱਸਿਆ ਕਿ 20 ਅਗਸਤ ਨੂੰ ਭਾਰਤ ਤੋਂ ਇੱਥੇ ਆਉਣ ਵਾਲੇ ਸਾਰੇ ਖਿਡਾਰੀਆਂ ਨੇ ਕੁਆਰੰਟੀਨ ਪੂਰਾ ਕਰ ਲਿਆ ਹੈ ਅਤੇ ਉਹ ਹੁਣ ਅਭਿਆਸ ਸ਼ੁਰੂ ਕਰਨਗੇ।
ਦੱਸ ਦਈਏ ਕਿ ਰਾਇਲ ਚੈਲੇਂਜਰਜ਼ ਬੰਗਲੌਰ, ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰਕਿੰਗਜ਼ ਦੀਆਂ ਟੀਮਾਂ ਸ਼ੁੱਕਰਵਾਰ ਨੂੰ ਯੂਏਈ ਪਹੁੰਚੀਆਂ ਅਤੇ ਉਨ੍ਹਾਂ ਦਾ ਕੁਆਰੰਟੀਨ ਵੀਰਵਾਰ ਨੂੰ ਖ਼ਮ ਹੋ ਜਾਵੇਗਾ। ਆਈਪੀਐਲ ਯੂਏਈ ਦੇ ਤਿੰਨ ਥਾਂਵਾਂ ਦੁਬਈ, ਅਬੂ ਧਾਬੀ ਅਤੇ ਸ਼ਾਰਜਾਹ ਵਿਖੇ 19 ਸਤੰਬਰ ਤੋਂ 10 ਨਵੰਬਰ ਤੱਕ ਖੇਡਿਆ ਜਾਏਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਪੰਜਾਬ ਅਤੇ ਰਾਜਸਥਾਨ ਦੀਆਂ ਟੀਮਾਂ ਕੁਆਰੰਟਿਨ ਚੋਂ ਆਇਆਂ ਬਾਹਰ, ਖਿਡਾਰੀਆਂ ਦਾ ਕੋਰੋਨਾ ਟੈਸਟ ਆਇਆ ਨੈਗਟਿਵ
ਏਬੀਪੀ ਸਾਂਝਾ
Updated at:
26 Aug 2020 06:10 PM (IST)
ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਤੋਂ ਪਿਛਲੇ ਹਫਤੇ ਇਥੇ ਪਹੁੰਚੇ ਖਿਡਾਰੀਆਂ ਨੇ ਲਾਜ਼ਮੀ ਛੇ ਦਿਨਾਂ ਦਾ ਵੱਖਰਾਪਣ ਪੂਰਾ ਕਰ ਲਿਆ ਹੈ ਅਤੇ ਇਸ ਦੌਰਾਨ ਕੋਵਿਡ-19 ਲਈ ਕਰਵਾਏ ਗਏ ਤਿੰਨੋਂ ਟੈਸਟ ਨੈਗਟਿਵ ਆਏ।
- - - - - - - - - Advertisement - - - - - - - - -