ਨਵੀਂ ਦਿੱਲੀ: ਆਈਪੀਐਲ ਦੇ 14ਵੇਂ ਸੀਜ਼ਨ ਲਈ ਨੀਲਾਮੀ ਕਾਫੀ ਦਿਲਚਸਪ ਰਹੀ। ਦੱਖਣੀ ਅਫ਼ਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਸਭ ਤੋਂ ਵੱਧ ਕੀਮਤ 'ਚ ਵਿਕੇ। ਉਨ੍ਹਾਂ ਨੂੰ ਰਾਜਸਥਾਨ ਰਾਇਲਜ਼ ਨੇ 16.25 ਕਰੋੜ ਰੁਪਏ ’ਚ ਖ਼ਰੀਦਿਆ। ਉਹ ਨੀਲਾਮੀ ਵਿੱਚ ਵਿਕਣ ਵਾਲੇ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਵੀ ਬਣ ਗਏ ਹਨ।


ਦੂਜੇ ਪਾਸੇ ਕਈ ਅਹਿਮ ਖਿਡਾਰੀਆਂ ਨੂੰ ਕਿਸੇ ਨੇ ਵੀ ਨਹੀਂ ਖਰੀਦਿਆ। ਇਨ੍ਹਾਂ ਵਿੱਚ ਜੈਸਨ ਰਾਏ ਤੇ ਅਲੈਕਸ ਹੈਲਸ ਸ਼ਾਮਲ ਹਨ। ਜੈਸਨ ਰਾਏ ਦੀ ਬੇਸ ਪ੍ਰਾਈਸ (2 ਕਰੋੜ ਰੁਪਏ) ਸੀ ਤੇ ਅਲੈਕਸ ਹੈਲਸ ਦੀ ਬੇਸ ਪ੍ਰਾਈਸ (1.50 ਕਰੋੜ ਰੁਪਏ) ਸੀ।


ਵੇਖੋ ਨਿਲਾਮੀ ਵਿੱਚ ਨਾ ਵਿਕਣ ਵਾਲੇ 10 ਮੁੱਖ ਖਿਡਾਰੀਆਂ ਦੀ ਸੂਚੀ-


1.    ਜੈਸਨ ਰਾਏ – ਬੇਸ ਪ੍ਰਾਈਸ (2 ਕਰੋੜ ਰੁਪਏ)
2.   ਅਲੈਕਸ ਹੈਲਸ – ਬੇਸ ਪ੍ਰਾਈਸ (1.50 ਕਰੋੜ ਰੁਪਏ)
3.   ਏਰੌਨ ਫ਼ਿੰਚ – ਬੇਸ ਪ੍ਰਾਈਸ (1 ਕਰੋੜ ਰੁਪਏ)
4.   ਸ਼ਾਨ ਮਾਰਸ਼ – ਬੇਸ ਪ੍ਰਾਈਸ (1.50 ਕਰੋੜ ਰੁਪਏ)
5.   ਸੈਲਡਨ ਕਾਟ੍ਰੇਲ – ਬੇਸ ਪ੍ਰਾਈਸ (1 ਕਰੋੜ ਰੁਪਏ)
6.   ਤਿਸਾਰਾ ਪਰੇਰਾ – ਬੇਸ ਪ੍ਰਾਈਸ (50 ਲੱਖ ਰੁਪਏ)
7.   ਏਵਿਨ ਲੁਈਸ – ਬੇਸ ਪ੍ਰਾਈਸ (1 ਕਰੋੜ ਰੁਪਏ)
8.   ਹਨੁਮਾ ਵਿਹਾਰੀ – ਬੇਸ ਪ੍ਰਾਈਸ (1 ਕਰੋੜ ਰੁਪਏ)
9.   ਅਲੈਕਸ ਕੈਰੀ – ਬੇਸ ਪ੍ਰਾਈਸ (1.50 ਕਰੋੜ ਰੁਪਏ)
10. ਆਦਿਲ ਰਾਸ਼ਿਦ – ਬੇਸ ਪ੍ਰਾਈਸ (1.50 ਕਰੋੜ ਰੁਪਏ)