ਮੁੰਬਈ: ਆਈਪੀਐਲ ਦੇ 14ਵੇਂ ਸੀਜ਼ਨ ਲਈ, 292 ਖਿਡਾਰੀ ਚੇਨਈ 'ਚ 18 ਫਰਵਰੀ ਨੂੰ ਹੋਣ ਵਾਲੀ ਮਿੰਨੀ ਔਕਸ਼ਨ 'ਚ ਦਾਖਲ ਹੋਣਗੇ। ਇਸ ਮਿਨੀ ਔਕਸ਼ਨ ਲਈ 1114 ਕ੍ਰਿਕਟਰਾਂ ਨੇ ਆਪਣੇ ਨਾਮ ਦਰਜ ਕਰਵਾਏ ਸੀ। ਅੱਠ ਫ੍ਰੈਂਚਾਇਜ਼ੀ 'ਚੋਂ ਸ਼ਾਰਟਲਿਸਟਿਸਡ ਖਿਡਾਰੀਆਂ ਦੀ ਸੂਚੀ ਜਮ੍ਹਾਂ ਕਰਨ ਤੋਂ ਬਾਅਦ, 292 ਖਿਡਾਰੀਆਂ ਦੀ ਅੰਤਮ ਸੂਚੀ ਤਿਆਰ ਕੀਤੀ ਗਈ ਹੈ, ਜੋ ਮਿੰਨੀ ਔਕਸ਼ਨ 'ਚ ਜਾਵੇਗੀ।
ਵੀਰਵਾਰ ਦੀ ਰਾਤ ਨੂੰ ਇਹ ਜਾਣਕਾਰੀ ਦਿੰਦੇ ਹੋਏ, ਬੀਸੀਸੀਆਈ ਨੇ ਕਿਹਾ ਕਿ ਨਿਲਾਮੀ ਵਿੱਚ ਵੱਧ ਤੋਂ ਵੱਧ 2 ਕਰੋੜ ਰੁਪਏ ਦੀ ਬੇਸ ਪ੍ਰਾਈਸ ਰੱਖੀ ਗਈ ਹੈ, ਜਿਸ ਵਿੱਚ ਦੋ ਭਾਰਤੀ ਖਿਡਾਰੀ ਹਰਭਜਨ ਸਿੰਘ ਤੇ ਕੇਦਾਰ ਜਾਧਵ ਤੇ ਅੱਠ ਵਿਦੇਸ਼ੀ ਖਿਡਾਰੀ ਗਲੈਨ ਮੈਕਸਵੈਲ, ਸਟੀਵ ਸਮਿਥ, ਸਾਕਿਬ ਅਲ ਹਸਨ, ਮੋਇਨ ਅਲੀ, ਸੈਮ ਬਿਲਿੰਗਸ, ਲੀਅਮ ਪਲੰਕੇਟ, ਜੇਸਨ ਰਾਏ ਤੇ ਮਾਰਕ ਵੁਡ ਸ਼ਾਮਲ ਹਨ।
12 ਖਿਡਾਰੀਆਂ ਨੂੰ 1.5 ਕਰੋੜ ਰੁਪਏ ਦੀ ਬੇਸ ਪ੍ਰਾਈਸ 'ਤੇ ਔਕਸ਼ਨ ਲਈ ਰੱਖਿਆ ਗਿਆ ਹੈ, ਜਦਕਿ 1 ਕਰੋੜ ਰੁਪਏ ਦੀ ਬੇਸ ਪ੍ਰਾਈਸ 'ਤੇ 11 ਖਿਡਾਰੀਆਂ 'ਚ ਦੋ ਭਾਰਤੀ ਹਨੂਮਾ ਵਿਹਾਰੀ ਤੇ ਉਮੇਸ਼ ਯਾਦਵ ਸ਼ਾਮਲ ਹਨ। 75 ਲੱਖ ਰੁਪਏ ਦੇ ਬੇਸ ਪ੍ਰਾਈਸ ਵਿੱਚ 15 ਖਿਡਾਰੀ ਹਨ ਤੇ ਇਹ ਸਾਰੇ ਵਿਦੇਸ਼ੀ ਹਨ।
50 ਲੱਖ ਰੁਪਏ ਦੇ ਬੇਸ ਪ੍ਰਾਈਸ ਵਿੱਚ 65 ਖਿਡਾਰੀ ਹਨ, ਜਿਨ੍ਹਾਂ ਵਿੱਚ 13 ਭਾਰਤੀ ਤੇ 52 ਵਿਦੇਸ਼ੀ ਖਿਡਾਰੀ ਸ਼ਾਮਲ ਹਨ। ਨਿਲਾਮੀ ਵਿੱਚ 164 ਭਾਰਤੀ ਖਿਡਾਰੀ, 125 ਵਿਦੇਸ਼ੀ ਖਿਡਾਰੀ ਤੇ ਸਹਿਯੋਗੀ ਦੇਸ਼ਾਂ ਦੇ ਤਿੰਨ ਖਿਡਾਰੀ ਸ਼ਾਮਲ ਹੋਣਗੇ। ਟੀਮ ਦੇ ਬਾਕੀ ਖਿਡਾਰੀਆਂ ਤੇ ਪਰਸ ਦੀ ਸਥਿਤੀ ਹੇਠਾਂ ਦਿੱਤੀ ਹੈ-
ਚੇਨਈ ਸੁਪਰਕਿੰਗਸ
ਪਰਸ: 22.9 ਕਰੋੜ ਰੁਪਏ
ਬਚੀ ਜਗ੍ਹਾ: 7 (1 ਵਿਦੇਸ਼ੀ)
ਦਿੱਲੀ ਕੈਪੀਟਲਸ
ਪਰਸ: 12.9 ਕਰੋੜ ਰੁਪਏ
ਬਚੀ ਜਗ੍ਹਾ: 6 (2 ਵਿਦੇਸ਼ੀ)
ਹੁਣ ਬਗੈਰ ਡੀਜ਼ਲ ਚੱਲਣਗੇ ਟਰੈਕਟਰ, ਭਾਰਤ 'ਚ ਪਹਿਲਾ CNG ਟਰੈਕਟਰ ਲੌਂਚ, ਕਿਸਾਨਾਂ ਨੂੰ ਸਾਲਾਨਾ ਇੱਕ ਲੱਖ ਦਾ ਫਾਇਦਾ
ਕੋਲਕਾਤਾ ਨਾਈਟ ਰਾਈਡਰਜ਼
ਪਰਸ: 10.75 ਕਰੋੜ
ਬਚੀ ਜਗ੍ਹਾ: 8 (2 ਵਿਦੇਸ਼ੀ)
ਰਾਇਲ ਚੈਲੇਂਜਰਜ਼ ਬੈਂਗਲੌਰ
ਪਰਸ: 35.90 ਕਰੋੜ ਰੁਪਏ
ਬਚੀ ਜਗ੍ਹਾ: 13 (4 ਵਿਦੇਸ਼ੀ)
ਰਾਜਸਥਾਨ ਰਾਇਲਜ਼
ਪਰਸ: 34.85 ਕਰੋੜ
ਬਚੀ ਜਗ੍ਹਾ: 8 (3 ਵਿਦੇਸ਼ੀ)
ਮੁੰਬਈ ਇੰਡੀਅਨਜ਼
ਪਰਸ: 15.35 ਕਰੋੜ
ਬਚੀ ਜਗ੍ਹਾ: 7 (4 ਵਿਦੇਸ਼ੀ)
ਕਿੰਗਜ਼ ਇਲੈਵਨ ਪੰਜਾਬ
ਪਰਸ: 53.20 ਕਰੋੜ
ਬਚੀ ਜਗ੍ਹਾ: 9 (5 ਵਿਦੇਸ਼ੀ)
ਸਨਰਾਈਜ਼ਰਸ ਹੈਦਰਾਬਾਦ
ਪਰਸ: 10.75 ਕਰੋੜ
ਬਚੀ ਜਗ੍ਹਾ: 3 (1 ਵਿਦੇਸ਼ੀ)