ਮੁੰਬਈ: ਅਗਲੇ ਮਹੀਨੇ ਤੋਂ ਆਈਪੀਐਲ 2021 ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਾਰ ਕਈ ਟੀਮਾਂ 'ਚ ਨਵੇਂ ਖਿਡਾਰੀਆਂ ਦੀ ਵੀ ਐਂਟਰੀ ਹੋਈ ਹੈ। ਅਜਿਹੇ 'ਚ ਉਮੀਦ ਹੈ ਕਿ ਇਸ ਸਾਲ ਦਾ ਆਈਪੀਐਲ ਹੋਰ ਵੀ ਰੋਮਾਂਚਕ ਹੋਣ ਵਾਲਾ ਹੈ। ਤਿੰਨ ਵਾਰ ਦੀ ਜੇਤੂ ਟੀਮ ਚੇਨੱਈ ਸੁਪਰਕਿੰਗਸ ਨੇ ਵੀ ਇਸ ਸਾਲ ਕਈ ਬਦਲਾਅ ਕੀਤੇ ਹਨ।


ਉੱਥੇ ਹੀ ਕੁਝ ਸੀਨੀਅਰ ਪਲੇਅਰਸ ਦੀ ਛੁੱਟੀ ਵੀ ਕੀਤੀ ਹੈ। ਸਾਲ 2020 'ਚ ਚੇਨੱਈ 'ਚ ਖਿਡਾਰੀਆਂ ਦਾ ਫੌਰਮ ਨਿਰਾਸ਼ਾਜਨਕ ਰਿਹਾ ਸੀ। ਉੱਥੇ ਹੀ ਟੀਮ ਸੈਮੀਫਾਇਨਲ 'ਚ ਵੀ ਥਾਂ ਬਣਾਉਣ 'ਚ ਕਾਮਯਾਬ ਨਹੀਂ ਹੋ ਸਕੀ ਪਰ ਇਸ ਵਾਰ ਕਈ ਕਾਰਨਾਂ ਤੋਂ ਟੀਮ ਆਈਪੀਐਲ 2021 ਖਿਤਾਬ ਆਪਣੇ ਨਾਂ ਕਰ ਸਕਦੀ ਹੈ।


ਟੀਮ ਦੇ ਸਪਿਨ ਅਟੈਕ 'ਚ ਬਦਲਾਅ ਕੀਤੇ ਹਨ। ਟੀਮ 'ਚ ਇੰਗਲੈਂਡ ਦੇ ਸਟਾਰ ਬੱਲੇਬਾਜ਼ ਮੋਇਨ ਅਲੀ ਨੂੰ ਸ਼ਾਮਲ ਕੀਤਾ ਗਿਆ ਹੈ। ਫ੍ਰੈਂਚਾਇਜ਼ੀ ਨੇ ਮੋਇਨ ਨੂੰ 7 ਕਰੋੜ ਰੁਪਏ 'ਚ ਖਰੀਦਿਆ ਹੈ। ਟੀ-20 ਕ੍ਰਿਕਟ 'ਚ ਮੋਇਨ ਦਾ ਫਾਰਮ ਸ਼ਾਨਦਾਰ ਰਿਹਾ ਹੈ। ਉਨ੍ਹਾਂ ਸ਼ਾਨਦਾਰ ਬੈਟਿੰਗ ਤੇ ਬੌਲਿੰਗ ਕਰ ਆਪਣੀ ਟੀਮ ਨੂੰ ਕਈ ਵਾਰ ਜਿੱਤ ਦਿਵਾਈ ਹੈ। ਇਸ ਤੋਂ ਇਲਾਵਾ ਟੀਮ 'ਚ ਇਕ ਹੋਰ ਆਫ ਸਪਿਨਰ ਕ੍ਰਿਸ਼ਣਪਾ ਗੌਤਮ ਦੀ ਵੀ ਐਂਟਰੀ ਹੋਈ ਹੈ। ਟੀਮ 'ਚ ਕੀਤੇ ਗਏ ਇਸ ਬਦਲਾਅ ਨਾਲ ਬੌਲਿੰਗ ਅਟੈਕ 'ਤੇ ਮਜਬੂਤ  ਹੋਇਆ ਹੈ।


ਸੁਰੈਸ਼ ਰੈਨਾ ਦੀ ਹੋਵੇਗੀ ਵਾਪਸੀ


ਪਿਛਲੇ ਸਾਲ ਪਰਿਵਾਰਕ ਕਾਰਨਾਂ ਦੀ ਵਜ੍ਹਾ ਨਾਲ ਸੁਰੇਸ਼ ਰੈਨਾ ਨੂੰ ਦੇਸ਼ ਵਾਪਸ ਆਉਣਾ ਪਿਆ ਸੀ। ਉਨ੍ਹਾਂ ਦੇ ਖੇਡਣ ਨਾਲ ਟੀਮ ਦੀ ਬੈਟਿੰਗ ਤੇ ਬੌਲਿੰਗ ਲਾਈਨ ਹੋਰ ਮਜਬੂਤ ਹੋਵੇਗੀ। ਸੁਰੇਸ਼ ਰੈਨਾ ਦਾ ਫਾਰਮ ਆਈਪੀਐਲ 'ਚ ਬੇਹੱਦ ਸ਼ਾਨਦਾਰ ਰਿਹਾ ਹੈ। ਉਨ੍ਹਾਂ ਕਈ ਵਾਰ ਆਪਣੀ ਟੀਮ ਨੂੰ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਜਿੱਤ ਦਿਵਾਈ।


ਟੀਮ ਨਾਲ ਜੁੜੇ ਰੌਬਿਨ ਉਥੱਪਾ:


ਆਈਪੀਐਲ 2021 'ਚ ਰੌਬਿਨ ਉਥੱਪਾ ਚੇਨੱਈ ਦੀ ਟੀਮ ਨਾਲ ਖੇਡਦੇ ਨਜ਼ਰ ਆਉਣਗੇ। ਰੌਬਿਨ ਦੇ ਟੀਮ 'ਚ ਸ਼ਾਮਲ ਹੋਣ ਨਾਲ ਬੈਟਿੰਗ ਲਾਈਨ ਹੋਰ ਵੀ ਮਜਬੂਤ ਹੋਵੇਗੀ। ਉੱਥੇ ਹੀ ਰੌਬਿਨ ਨੇ ਵੀ ਟੀਮ 'ਚ ਸ਼ਾਮਲ ਕੀਤੇ ਜਾਣ ਤੇ ਆਪਣੀ ਖੁਸ਼ੀ ਵਿਅਕਤ ਕੀਤੀ ਹੈ।


ਉਨ੍ਹਾਂ ਕਿਹਾ, 'ਮੈਨੂੰ ਖੁਸ਼ੀ ਹੈ ਕਿ ਮੈਂ ਚੇਨੱਈ ਦੇ ਨਾਲ ਜੁੜਿਆ ਹਾਂ। ਮੈਂ ਮਹੇਂਦਰ ਸਿੰਘ ਧੋਨੀ ਦੀ ਕਪਤਾਨੀ 'ਚ ਖੇਡਣ ਲਈ ਬੇਹੱਦ ਐਕਸਾਈਟਡ ਹਾਂ ਤੇ ਉਮੀਦ ਕਰਦਾ ਹਾਂ ਕਿ ਟੀਮ ਇਸ ਵਾਰ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਕ ਵਾਰ ਫਿਰ ਜੇਤੂ ਬਣੇ।'