ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ ਅੱਜ ਹੋਣ ਵਾਲਾ ਆਈਪੀਐਲ ਮੈਚ ਰੀਸ਼ੈਡਿਊਲ ਕੀਤਾ ਜਾਵੇਗਾ। ਇਹ ਫੈਸਲਾ ਦੋ ਖਿਡਾਰੀਆਂ ਦੇ ਕੋਵਿਡ -19 ਟੈਸਟ ਦੇ ਪੌਜ਼ੇਟਿਵ ਆਉਣ ਤੋਂ ਬਾਅਦ ਲਿਆ ਗਿਆ ਹੈ। ਸੂਤਰਾਂ ਅਨੁਸਾਰ ਨਾਈਟ ਰਾਈਡਰਜ਼ ਦੇ ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰੀਅਰ ਕੋਵਿਡ -19 ਪੌਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਪੈਟ ਕਮਿੰਸ ਸਮੇਤ 5 ਖਿਡਾਰੀ ਬੀਮਾਰ ਦੱਸੇ ਜਾ ਰਹੇ ਹਨ। ਮੈਚ ਅੱਜ ਅਹਿਮਦਾਬਾਦ ਵਿੱਚ ਹੋਣ ਜਾ ਰਿਹਾ ਸੀ।