IPL 2021 Points Table: ਇੰਡੀਅਨ ਪ੍ਰੀਮੀਅਰ ਲੀਗ ਸੀਜ਼ਨ 14 ਵਿੱਚ ਮੰਗਲਵਾਰ ਨੂੰ ਖੇਡੇ ਗਏ ਮੈਚ ਤੋਂ ਬਾਅਦ, ਅੰਕ ਸਾਰਣੀ ਵਿੱਚ ਵੱਡਾ ਬਦਲਾਅ ਆਇਆ ਹੈ। ਜਿੱਤ ਦੇ ਨਾਲ ਰਾਜਸਥਾਨ ਰਾਇਲਸ ਨੇ ਪਲੇਆਫ ਲਈ ਮਜ਼ਬੂਤ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਇਸ ਵਾਰ ਵੀ ਪੰਜਾਬ ਕਿੰਗਜ਼ ਉਤੇ ਪਲੇਆਫ ਦੀ ਦੌੜ ਤੋਂ ਬਾਹਰ ਹੋਣ ਦਾ ਖਤਰਾ ਹੈ। ਧੋਨੀ ਦੀ ਚੇਨਈ ਸੁਪਰਕਿੰਗਜ਼ ਹਾਲਾਂਕਿ ਪਹਿਲੇ ਨੰਬਰ 'ਤੇ ਬਣੀ ਹੋਈ ਹੈ। ਬਹੁਤ ਹੀ ਰੋਮਾਂਚਕ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਪੰਜਾਬ ਕਿੰਗਜ਼ ਨੂੰ ਦੋ ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਰਾਜਸਥਾਨ ਰਾਇਲਜ਼ ਦੇ 8 ਅੰਕ ਹਨ ਤੇ ਉਹ ਅੰਕ ਸੂਚੀ ਵਿੱਚ ਪੰਜਵੇਂ ਸਥਾਨ 'ਤੇ ਪਹੁੰਚ ਗਈ ਹੈ। ਰਾਜਸਥਾਨ ਰਾਇਲਜ਼ ਨੇ ਹੁਣ ਤੱਕ 8 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਉਨ੍ਹਾਂ ਨੇ ਚਾਰ ਜਿੱਤੇ ਹਨ ਤੇ ਚਾਰ ਹਾਰੇ ਹਨ। ਪੰਜਾਬ ਕਿੰਗਜ਼ ਦੀਆਂ ਮੁਸ਼ਕਲਾਂ ਵਧ ਗਈਆਂਪੰਜਾਬ ਕਿੰਗਜ਼ ਨੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ 9 ਮੈਚ ਖੇਡੇ ਹਨ। ਪੰਜਾਬ ਕਿੰਗਜ਼ ਨੇ 9 ਵਿੱਚੋਂ 6 ਮੈਚ ਹਾਰੇ ਹਨ ਤੇ ਤਿੰਨ ਜਿੱਤੇ ਹਨ। ਪੰਜਾਬ ਕਿੰਗਜ਼ 6 ਅੰਕਾਂ ਨਾਲ ਅੰਕ ਸੂਚੀ ਵਿੱਚ ਸੱਤਵੇਂ ਸਥਾਨ 'ਤੇ ਹੈ। ਪਲੇਆਫ ਵਿੱਚ ਪਹੁੰਚਣ ਲਈ ਪੰਜਾਬ ਕਿੰਗਜ਼ ਨੂੰ ਬਾਕੀ ਦੇ ਪੰਜ ਮੈਚ ਜਿੱਤਣੇ ਪੈਣਗੇ। 12-12 ਅੰਕਾਂ ਦੇ ਨਾਲ ਚੇਨਈ ਸੁਪਰਕਿੰਗਜ਼ ਤੇ ਦਿੱਲੀ ਕੈਪੀਟਲਸ ਪਹਿਲੇ ਸਥਾਨ 'ਤੇ ਬਣੇ ਹੋਏ ਹਨ। ਰਾਇਲ ਚੈਲੰਜਰਜ਼ ਬੰਗਲੌਰ 10 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ, ਜਦਕਿ ਮੁੰਬਈ ਇੰਡੀਅਨਜ਼ ਅੱਠ ਅੰਕਾਂ ਨਾਲ ਚੌਥੇ ਸਥਾਨ 'ਤੇ ਹੈ। ਕੇਕੇਆਰ ਦੀ ਟੀਮ 8 ਮੈਚਾਂ ਵਿੱਚ 6 ਅੰਕਾਂ ਦੇ ਨਾਲ ਛੇਵੇਂ ਸਥਾਨ ਉੱਤੇ ਹੈ। ਸਨਰਾਈਜ਼ਰਜ਼ ਹੈਦਰਾਬਾਦ ਨੇ ਸਿਰਫ ਇੱਕ ਮੈਚ ਜਿੱਤਿਆ ਹੈ ਤੇ ਆਖਰੀ ਸਥਾਨ 'ਤੇ ਹੈ। ਕੇਐਲ ਰਾਹੁਲ ਆਰੇਂਜ ਕੈਪ ਹੋਲਡਰ ਬਣ ਗਏਪੰਜਾਬ ਕਿੰਗਜ਼ ਦੇ ਕਪਤਾਨ ਕੇਐਲ ਰਾਹੁਲ 8 ਮੈਚਾਂ ਵਿੱਚ 380 ਦੌੜਾਂ ਬਣਾ ਕੇ ਆਰੇਂਜ ਕੈਪ ਹੋਲਡਰ ਬਣ ਗਏ ਹਨ। ਧਵਨ 380 ਦੌੜਾਂ ਬਣਾ ਕੇ ਦੂਜੇ ਸਥਾਨ 'ਤੇ ਹੈ। ਮਯੰਕ ਅਗਰਵਾਲ 327 ਦੌੜਾਂ ਬਣਾ ਕੇ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਡੂ ਪਲੇਸਿਸ ਚੌਥੇ ਅਤੇ ਪ੍ਰਿਥਵੀ ਸ਼ਾਅ ਪੰਜਵੇਂ ਸਥਾਨ 'ਤੇ ਬਣੇ ਹੋਏ ਹਨ। ਹਰਸ਼ਲ ਪਟੇਲ ਨੇ 8 ਮੈਚਾਂ ਵਿੱਚ 17 ਵਿਕਟਾਂ ਲੈ ਕੇ ਪਰਪਲ ਕੈਪ ਬਰਕਰਾਰ ਰੱਖ ਰਿਹਾ ਹੈ। ਅਵੇਸ਼ ਖਾਨ ਨੇ 14 ਵਿਕਟਾਂ ਲਈਆਂ ਹਨ ਅਤੇ ਉਹ ਦੂਜੇ ਸਥਾਨ 'ਤੇ ਹੈ। ਕ੍ਰਿਸ ਮੌਰਿਸ 14 ਵਿਕਟਾਂ ਨਾਲ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਅਰਸ਼ਦੀਪ ਸਿੰਘ ਚੌਥੇ ਤੇ ਰਾਹੁਲ ਚਾਹਰ ਪੰਜਵੇਂ ਸਥਾਨ 'ਤੇ ਹਨ।
IPL 2021 Points Table: ਪੰਜਾਬ ਕਿੰਗਸ ਦਾ ਪਲੇਆਫ ਦੀ ਰੇਸ 'ਚ ਬਣੇ ਰਹਿਣਾ ਮੁਸ਼ਕਲ, ਰਾਜਸਥਾਨ ਰਾਇਲਸ ਨੂੰ ਮਿਲਿਆ ਫਾਇਦਾ
ਏਬੀਪੀ ਸਾਂਝਾ | 22 Sep 2021 02:10 PM (IST)
ਇੰਡੀਅਨ ਪ੍ਰੀਮੀਅਰ ਲੀਗ ਸੀਜ਼ਨ 14 ਵਿੱਚ ਮੰਗਲਵਾਰ ਨੂੰ ਖੇਡੇ ਗਏ ਮੈਚ ਤੋਂ ਬਾਅਦ, ਅੰਕ ਸਾਰਣੀ ਵਿੱਚ ਵੱਡਾ ਬਦਲਾਅ ਆਇਆ ਹੈ। ਜਿੱਤ ਦੇ ਨਾਲ ਰਾਜਸਥਾਨ ਰਾਇਲਸ ਨੇ ਪਲੇਆਫ ਲਈ ਮਜ਼ਬੂਤ ਦਾਅਵਾ ਕੀਤਾ ਹੈ।
PBKS_vs_RR