KKR vs MI: ਕੋਲਕਾਤਾ ਨਾਈਟ ਰਾਈਡਰਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਬੁੱਧਵਾਰ ਨੂੰ ਮੈਚ ਖੇਡਿਆ ਜਾਵੇਗਾ। ਮੁੰਬਈ ਦੀ ਇਸ ਸੀਜ਼ਨ ਦੀ ਸ਼ੁਰੂਆਤ ਖ਼ਰਾਬ ਰਹੀ। ਉਹ ਆਪਣੇ ਪਹਿਲੇ ਦੋ ਮੈਚ ਹਾਰ ਗਏ। ਦੂਜੇ ਪਾਸੇ ਕੋਲਕਾਤਾ ਨੇ ਦੋ ਮੈਚ ਜਿੱਤੇ ਤੇ ਇੱਕ ਹਾਰਿਆ। ਕੇਕੇਆਰ ਤੇ ਮੁੰਬਈ ਵਿਚਾਲੇ ਹੋਣ ਵਾਲੇ ਮੈਚ 'ਚ ਕਪਤਾਨ ਰੋਹਿਤ ਸ਼ਰਮਾ ਇੱਕ ਖਾਸ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਸਕਦੇ ਹਨ। ਉਹ ਵਿਸ਼ੇਸ਼ ਸੂਚੀ ਵਿੱਚ ਸ਼ਾਮਲ ਹੋਣ ਵਾਲੇ ਦੂਜੇ ਭਾਰਤੀ ਬੱਲੇਬਾਜ਼ ਬਣ ਸਕਦੇ ਹਨ।
ਰੋਹਿਤ ਕੋਲ 10,000 ਟੀ-20 ਦੌੜਾਂ ਪੂਰੀਆਂ ਕਰਨ ਦਾ ਸੁਨਹਿਰੀ ਮੌਕਾ ਹੈ। ਵਿਸ਼ਵ ਕ੍ਰਿਕਟ ਵਿੱਚ ਹੁਣ ਤੱਕ ਸਿਰਫ਼ 6 ਖਿਡਾਰੀ ਹੀ ਇਸ ਅੰਕੜੇ ਨੂੰ ਛੂਹ ਸਕੇ ਹਨ। ਇਸ ਦੇ ਨਾਲ ਹੀ ਵਿਰਾਟ ਕੋਹਲੀ ਟੀ-20 ਫਾਰਮੈਟ 'ਚ 10 ਹਜ਼ਾਰ ਤੋਂ ਵੱਧ ਦੌੜਾਂ ਬਣਾਉਣ ਵਾਲੇ ਇਕਲੌਤੇ ਖਿਡਾਰੀ ਹਨ। ਹੁਣ ਰੋਹਿਤ ਵੀ ਇਸ ਸੂਚੀ 'ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਹੁਣ ਤੱਕ ਖੇਡੇ ਗਏ 372 ਮੈਚਾਂ 'ਚ 9946 ਦੌੜਾਂ ਬਣਾਈਆਂ ਹਨ। ਇਸ ਦੌਰਾਨ ਰੋਹਿਤ ਨੇ 69 ਅਰਧ ਸੈਂਕੜੇ ਲਗਾਏ ਹਨ। ਰੋਹਿਤ ਨੇ ਵੀ 6 ਸੈਂਕੜੇ ਲਗਾਏ ਹਨ।
ਜੇਕਰ ਟੀ-20 ਫਾਰਮੈਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਤੇ ਨਜ਼ਰ ਮਾਰੀਏ ਤਾਂ ਕ੍ਰਿਸ ਗੇਲ ਦਾ ਨਾਂ ਇਸ 'ਚ ਪਹਿਲੇ ਨੰਬਰ 'ਤੇ ਆਉਣਗੇ। ਗੇਲ ਨੇ 14562 ਦੌੜਾਂ ਬਣਾਈਆਂ ਹਨ। ਜਦਕਿ ਸ਼ੋਏਬ ਮਲਿਕ 11698 ਦੌੜਾਂ ਨਾਲ ਦੂਜੇ ਸਥਾਨ 'ਤੇ ਹਨ। ਜੇਕਰ ਕੋਹਲੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 10331 ਦੌੜਾਂ ਬਣਾਈਆਂ ਹਨ। ਕੋਹਲੀ ਨੇ 76 ਅਰਧ ਸੈਂਕੜੇ ਵੀ ਲਗਾਏ ਹਨ।
ਗੌਰਤਲਬ ਹੈ ਕਿ ਕੋਲਕਾਤਾ ਤੇ ਮੁੰਬਈ ਵਿਚਾਲੇ ਮੈਚ ਰੋਮਾਂਚਕ ਹੋ ਸਕਦਾ ਹੈ। ਮੁੰਬਈ ਦੇ ਕਪਤਾਨ ਰੋਹਿਤ ਦੀ ਕੋਸ਼ਿਸ਼ ਹੋਵੇਗੀ ਕਿ ਉਨ੍ਹਾਂ ਦੀ ਟੀਮ ਜਿੱਤ ਦੇ ਨਾਲ ਟੂਰਨਾਮੈਂਟ 'ਚ ਵਾਪਸੀ ਕਰ ਸਕੇ। ਦੂਜੇ ਪਾਸੇ ਕੇਕੇਆਰ ਕਾਫੀ ਉਤਸ਼ਾਹਿਤ ਹੈ ਤੇ ਉਨ੍ਹਾਂ ਦੇ ਖਿਡਾਰੀ ਫਾਰਮ 'ਚ ਹਨ। ਇਸ ਲਈ ਟੱਕਰ ਦਾ ਮੁਕਾਬਲਾ ਹੋ ਸਕਦਾ ਹੈ।