MS Dhoni Statement on Playing IPL 2025: ਐੱਮਐੱਸ ਧੋਨੀ ਦੇ ਆਈਪੀਐੱਲ 2025 'ਚ ਖੇਡਣ 'ਤੇ ਅਜੇ ਵੀ ਸਵਾਲਿਆ ਨਿਸ਼ਾਨ ਕਾਇਮ ਸੀ। ਹਾਲਾਂਕਿ ਹੁਣ ਉਨ੍ਹਾਂ ਨੇ ਖੁਦ ਹੀ ਕ੍ਰਿਕਟ ਖੇਡਣ ਜਾਂ ਨਾ ਖੇਡਣ ਦੇ ਮੁੱਦੇ 'ਤੇ ਵੱਡਾ ਬਿਆਨ ਦਿੱਤਾ ਹੈ। ਦੱਸ ਦੇਈਏ ਕਿ ਚੇਨਈ ਸੁਪਰ ਕਿੰਗਜ਼ (CSK) ਵੱਲੋਂ ਧੋਨੀ ਦੇ ਖੇਡਣ ਨੂੰ ਲੈ ਕੇ ਹੁਣ ਤੱਕ ਕੋਈ ਸਪੱਸ਼ਟ ਬਿਆਨ ਸਾਹਮਣੇ ਨਹੀਂ ਆਇਆ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਧੋਨੀ ਦਾ ਕਹਿਣਾ ਹੈ ਕਿ ਉਹ ਕੁਝ ਹੋਰ ਸਾਲ ਕ੍ਰਿਕਟ ਦਾ ਆਨੰਦ ਲੈਣਾ ਚਾਹੁੰਦੇ ਹਨ।
ਟਾਈਮਜ਼ ਆਫ ਇੰਡੀਆ ਦੇ ਮੁਤਾਬਕ ਐਮਐਸ ਧੋਨੀ ਨੇ ਕਿਹਾ, "ਮੈਂ ਹਾਲੇ ਜਿੰਨੇ ਸਾਲ ਵੀ ਕ੍ਰਿਕਟ ਖੇਡ ਸਕਦਾ ਹਾਂ, ਇਸ ਖੇਡ ਦਾ ਆਨੰਦ ਲੈਣਾ ਚਾਹੁੰਦਾ ਹਾਂ। ਜਦੋਂ ਤੁਸੀਂ ਕ੍ਰਿਕਟ ਨੂੰ ਇੱਕ ਪੇਸ਼ੇਵਰ ਖੇਡ ਦੇ ਰੂਪ ਵਿੱਚ ਦੇਖਣਾ ਸ਼ੁਰੂ ਕਰਦੇ ਹੋ, ਤਾਂ ਇੱਕ ਖੇਡ ਦੇ ਰੂਪ ਵਿੱਚ ਇਸ ਦਾ ਆਨੰਦ ਲੈਣਾ ਔਖਾ ਹੋ ਜਾਂਦਾ ਹੈ।" ਦੱਸ ਦੇਈਏ ਕਿ CSK ਦੇ ਸੀਈਓ ਕਾਸ਼ੀ ਵਿਸ਼ਵਨਾਥਨ ਨੇ ਆਪਣੇ ਹਾਲੀਆ ਬਿਆਨ ਵਿੱਚ ਕਿਹਾ ਸੀ ਕਿ ਧੋਨੀ ਨੂੰ ਖੇਡਣ ਲਈ ਤਿਆਰ ਰਹਿਣਾ ਚਾਹੀਦਾ ਹੈ, ਉਹ ਇਸ ਤੋਂ ਵੱਧ ਕੁਝ ਨਹੀਂ ਚਾਹੁੰਦੇ ਹਨ।
Read MOre: IPL 2025 ਤੋਂ ਪਹਿਲਾਂ ਨੀਤਾ ਅੰਬਾਨੀ ਦਾ ਬਦਲਿਆ ਮਨ, ਮੁੰਬਈ ਇੰਡੀਅਨਜ਼ ਦੇ ਨਵੇਂ ਕਪਤਾਨ ਦਾ ਕੀਤਾ ਐਲਾਨ
ਹਾਲੇ ਕੁਝ ਸਾਲ ਹੋਰ...
ਧੋਨੀ ਨੇ ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਿਹਾ, "ਮੈਂ ਭਾਵਨਾਤਮਕ ਤੌਰ 'ਤੇ ਕ੍ਰਿਕਟ ਨਾਲ ਜੁੜਿਆ ਹੋਇਆ ਹਾਂ ਅਤੇ ਇਸ ਲਈ ਅਜੇ ਵੀ ਵਚਨਬੱਧ ਹਾਂ। ਹੁਣ ਮੈਂ ਅਗਲੇ ਕੁਝ ਸਾਲਾਂ ਤੱਕ ਇਸ ਖੇਡ ਦਾ ਆਨੰਦ ਲੈਣਾ ਚਾਹੁੰਦਾ ਹਾਂ। ਮੈਨੂੰ ਆਈ.ਪੀ.ਐੱਲ. ਵਿਚ ਦੋ-ਦੋ ਅਤੇ ਇਕ ਅੱਧੇ ਮਹੀਨੇ, ਇਸ ਲਈ ਮੈਨੂੰ ਬਾਕੀ ਦੇ 9 ਮਹੀਨਿਆਂ ਲਈ ਆਪਣੀ ਫਿਟਨੈਸ ਬਰਕਰਾਰ ਰੱਖਣੀ ਹੈ, ਤੁਹਾਨੂੰ ਇਸ ਲਈ ਯੋਜਨਾ ਬਣਾਉਣੀ ਪਵੇਗੀ, ਪਰ ਇਸ ਦੇ ਨਾਲ ਹੀ ਹਰ ਚੀਜ਼ ਦਾ ਅਨੰਦ ਲੈਣਾ ਵੀ ਜ਼ਰੂਰੀ ਹੈ।
'ਥਾਲਾ ਦੇ ਬਿਆਨ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੇ ਆਈਪੀਐੱਲ 2025 'ਚ ਖੇਡਣ ਦੀ ਪੁਸ਼ਟੀ ਕਰ ਦਿੱਤੀ ਹੈ। ਚੇਨਈ ਸੁਪਰ ਕਿੰਗਜ਼ ਦਾ ਪ੍ਰਬੰਧਨ ਅਜੇ ਵੀ ਇੰਤਜ਼ਾਰ ਕਰ ਰਿਹਾ ਹੈ ਕਿ ਧੋਨੀ ਕਦੋਂ ਅਗਲਾ ਸੀਜ਼ਨ ਖੇਡਣ ਲਈ ਰਾਜ਼ੀ ਹੁੰਦਾ ਹੈ। ਰਿਪੋਰਟ ਮੁਤਾਬਕ CSK ਅਧਿਕਾਰੀਆਂ ਨੂੰ ਉਮੀਦ ਹੈ ਕਿ ਧੋਨੀ 28 ਅਕਤੂਬਰ ਤੱਕ ਆਪਣਾ ਫੈਸਲਾ ਦੇ ਸਕਦੇ ਹਨ। ਦੂਜੇ ਪਾਸੇ, ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਬੀਸੀਸੀਆਈ ਰਿਟੇਨਸ਼ਨ ਲਿਸਟ ਜਮ੍ਹਾਂ ਕਰਾਉਣ ਦੀ ਅੰਤਮ ਤਾਰੀਖ ਯਾਨੀ 31 ਅਕਤੂਬਰ ਤੋਂ ਇੱਕ ਦਿਨ ਪਹਿਲਾਂ ਆਪਣੇ ਫੈਸਲੇ ਦਾ ਐਲਾਨ ਕਰਨ ਜਾ ਰਹੀ ਹੈ।