IPL Auction 2022: ਇੰਡੀਅਨ ਪ੍ਰੀਮੀਅਰ ਲੀਗ (IPL 2022) ਦੀ ਮੈਗਾ ਨਿਲਾਮੀ (Mega Auction) ਬੈਂਗਲੁਰੂ ਵਿੱਚ ਕਰਵਾਈ ਜਾ ਰਹੀ ਹੈ। ਹੁਣ ਤੱਕ ਸ਼ਿਖਰ ਧਵਨ, ਸ਼੍ਰੇਅਸ ਅਈਅਰ, ਡੇਵਿਡ ਵਾਰਨਰ, ਪੈਟ ਕਮਿੰਸ, ਕਾਗਿਸੋ ਰਬਾਡਾ ਸਮੇਤ ਕਈ ਖਿਡਾਰੀਆਂ ਨੂੰ ਖਰੀਦਿਆ ਜਾ ਚੁੱਕਾ ਹੈ। ਅਜੇ ਵੀ ਕਈ ਅਜਿਹੇ ਖਿਡਾਰੀ ਹਨ, ਜਿਨ੍ਹਾਂ 'ਤੇ ਸਾਰੀਆਂ ਫਰੈਂਚਾਇਜ਼ੀ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਨਿਲਾਮੀ 'ਚ ਸ਼੍ਰੀਲੰਕਾ ਦੇ ਸਟਾਰ ਆਲਰਾਊਂਡਰ ਵਨਿੰਦੂ ਹਸਾਰੰਗਾ (Wanindu Hasaranga) ਦੀ ਕਿਸਮਤ ਚਮਕੀ ਹੈ। ਉਸ ਨੂੰ ਬੈਂਗਲੁਰੂ (ਆਰਸੀਬੀ) ਦੀ ਟੀਮ ਨੇ 10.75 ਕਰੋੜ ਰੁਪਏ ਵਿੱਚ ਖਰੀਦਿਆ ਹੈ। ਹਸਰੰਗਾ ਦੀ ਬੇਸ ਪ੍ਰਾਈਸ 1 ਕਰੋੜ ਸੀ। ਉਹ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਮਹਿੰਗਾ ਵਿਕਣ ਵਾਲਾ ਸ਼੍ਰੀਲੰਕਾਈ ਖਿਡਾਰੀ ਬਣ ਗਿਆ ਹੈ। ਦੁਨੀਆ ਦੀ ਸਭ ਤੋਂ ਮਸ਼ਹੂਰ ਲੀਗ 'ਚ ਅਜੇ ਤੱਕ ਕਿਸੇ ਵੀ ਸ਼੍ਰੀਲੰਕਾ ਦੇ ਖਿਡਾਰੀ ਨੂੰ ਇੰਨੀ ਰਕਮ ਨਹੀਂ ਮਿਲੀ ਹੈ। ਹਸਾਰੰਗਾ ਨੇ ਲਸਿਥ ਮਲਿੰਗਾ, ਮਹੇਲਾ ਜੈਵਰਧਨੇ, ਕੁਮਾਰ ਸੰਗਾਕਾਰਾ ਅਤੇ ਮੁਥੱਈਆ ਮੁਰਲੀਧਰ ਨੂੰ ਪਿੱਛੇ ਛੱਡ ਦਿੱਤਾ ਹੈ।
ਵਾਨਿੰਦੂ ਹਸਾਰੰਗਾ (Wanindu Hasaranga) ਪਿਛਲੇ ਸਾਲ ਯੂਏਈ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੁਰਖੀਆਂ ਵਿੱਚ ਆਏ ਸਨ। ਇਸ ਤੋਂ ਬਾਅਦ ਵੀ ਹਸਾਰੰਗਾ ਨੇ ਪਿਛਲੀਆਂ ਕਈ ਸੀਰੀਜ਼ਾਂ 'ਚ ਦਮਦਾਰ ਪ੍ਰਦਰਸ਼ਨ ਕਰਕੇ ਆਈਪੀਐੱਲ ਨਿਲਾਮੀ 'ਚ ਆਪਣੀ ਪਛਾਣ ਬਣਾਈ। ਉਸ ਦੀ ਪ੍ਰਤਿਭਾ ਨੂੰ ਦੇਖ ਕੇ ਕਈ ਟੀਮਾਂ ਦੀਆਂ ਨਜ਼ਰਾਂ ਇਸ ਸ਼੍ਰੀਲੰਕਾਈ ਖਿਡਾਰੀ 'ਤੇ ਟਿਕੀਆਂ ਹੋਈਆਂ ਸਨ। ਹੁਣ ਹਸਰੰਗਾ ਆਈਪੀਐਲ 2022 ਵਿੱਚ ਆਪਣੀ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਨਜ਼ਰ ਆਉਣਗੇ। ਉਹ ਇਸ ਸਮੇਂ ਸ਼੍ਰੀਲੰਕਾ ਦੇ ਸਰਵਸ੍ਰੇਸ਼ਠ ਖਿਡਾਰੀਆਂ ਵਿੱਚੋਂ ਇੱਕ ਹੈ।
ਇਨ੍ਹਾਂ ਖਿਡਾਰੀਆਂ ਨੂੰ ਨਿਲਾਮੀ ਵਿੱਚ ਮਿਲੀ ਵੱਡੀ ਰਕਮ
ਨੌਜਵਾਨ ਭਾਰਤੀ ਬੱਲੇਬਾਜ਼ ਦੇਵਦੱਤ ਪਡੀਕਲ ਲਈ ਸਾਰੀਆਂ ਫ੍ਰੈਂਚਾਇਜ਼ੀਜ਼ ਵਿਚਾਲੇ ਚੰਗਾ ਮੁਕਾਬਲਾ ਸੀ। ਅਖੀਰ 'ਚ ਰਾਜਸਥਾਨ ਰਾਇਲਸ ਨੇ ਉਸ ਨੂੰ 7.75 ਕਰੋੜ ਰੁਪਏ 'ਚ ਖਰੀਦਿਆ। ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਸ਼ਿਮਰੋਨ ਹੇਟਮਾਇਰ ਨੂੰ ਵੀ ਰਾਜਸਥਾਨ ਨੇ 8.5 ਕਰੋੜ ਰੁਪਏ ਵਿੱਚ ਖਰੀਦਿਆ। ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਦਿੱਲੀ ਕੈਪੀਟਲਸ ਨੇ 6.25 ਕਰੋੜ ਰੁਪਏ 'ਚ ਖਰੀਦਿਆ। ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ ਨੂੰ ਲਖਨਊ ਫ੍ਰੈਂਚਾਇਜ਼ੀ ਨੇ 6.75 ਕਰੋੜ ਰੁਪਏ 'ਚ ਖਰੀਦਿਆ। ਕੋਲਕਾਤਾ ਨਾਈਟ ਰਾਈਡਰਜ਼ ਨੇ ਆਸਟਰੇਲੀਆਈ ਟੈਸਟ ਕਪਤਾਨ ਪੈਟ ਕਮਿੰਸ ਨੂੰ 7.25 ਕਰੋੜ ਰੁਪਏ ਵਿੱਚ, ਅਫਰੀਕੀ ਗੇਂਦਬਾਜ਼ ਕਾਗਿਸੋ ਰਬਾਡਾ ਨੂੰ ਪੰਜਾਬ ਕਿੰਗਜ਼ ਨੇ 9.25 ਕਰੋੜ ਵਿੱਚ, ਸ਼ਿਖਰ ਧਵਨ ਨੂੰ ਪੰਜਾਬ ਕਿੰਗਜ਼ ਨੇ 8.25 ਕਰੋੜ ਵਿੱਚ, ਰਾਜਸਥਾਨ ਰਾਇਲਸ ਨੇ ਆਰ ਅਸ਼ਵਿਨ ਨੂੰ 5 ਕਰੋੜ ਵਿੱਚ ਖਰੀਦਿਆ।
ਇਹ ਵੀ ਪੜ੍ਹੋ: IPL ਨਿਲਾਮੀ 'ਚ ਹਾਦਸਾ, Hugh Edmeades ਬੇਹੋਸ਼ ਹੋ ਕੇ ਸਟੇਜ 'ਤੇ ਡਿੱਗੇ, ਮੈਗਾ ਆਕਸ਼ਨ ਰੁਕੀ
ਪਹਿਲੇ ਦਿਨ ਇਨ੍ਹਾਂ ਖਿਡਾਰੀਆਂ ਦੀ ਕਿਸਮਤ ਖਰਾਬ ਰਹੀ
ਦਿੱਗਜ ਕ੍ਰਿਕਟਰ ਸੁਰੇਸ਼ ਰੈਨਾ ਨੂੰ ਨਿਲਾਮੀ 'ਚ ਕੋਈ ਖਰੀਦਦਾਰ ਨਹੀਂ ਮਿਲਿਆ। ਉਸ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ। ਉਹ ਪਿਛਲੇ ਸੀਜ਼ਨ ਤੱਕ ਚੇਨਈ ਦੇ ਨਾਲ ਸੀ। ਆਸਟ੍ਰੇਲੀਆ ਦੇ ਦਿੱਗਜ ਖਿਡਾਰੀ ਸਟੀਵ ਸਮਿਥ ਨੂੰ ਵੀ ਆਈਪੀਐਲ ਵਿੱਚ ਕੋਈ ਖਰੀਦਦਾਰ ਨਹੀਂ ਮਿਲਿਆ। ਮਜ਼ਬੂਤ ਬੱਲੇਬਾਜ਼ ਡੇਵਿਡ ਮਿਲਰ ਨੂੰ ਕੋਈ ਖਰੀਦਦਾਰ ਨਹੀਂ ਮਿਲ ਸਕਿਆ। ਇਹ ਸਾਰੇ ਖਿਡਾਰੀ ਦਿੱਗਜ ਹਨ ਪਰ ਇਨ੍ਹਾਂ ਦੀ ਕਿਸਮਤ ਚੰਗੀ ਨਹੀਂ ਰਹੀ ਅਤੇ ਪਹਿਲੇ ਦਿਨ ਕਿਸੇ ਨੇ ਵੀ ਇਨ੍ਹਾਂ ਨੂੰ ਖਰੀਦਣ ਵਿਚ ਦਿਲਚਸਪੀ ਨਹੀਂ ਦਿਖਾਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ