Highest Strike Rates In IPL: ਤਾਬੜਤੋੜ ਬਲਲੇਬਾਜ਼ੀ ਦਾ ਕ੍ਰਿਕਟ ਟੀ-20, ਤੇਜ਼ੀ ਨਾਲ ਰਨ ਬਣਾਉਣਾ ਹੀ ਕ੍ਰਿਕਟ ਇਸ ਸਭ ਤੋਂ ਛੋਟੇ ਫਾਰਮ ਵਿੱਚ ਜਿੱਤ ਦਾ ਰਾਹ ਹੈ। ਜਦੋਂ ਗੱਲ ਇੰਡੀਆ ਪ੍ਰੀਮੀਅਰ ਲੀਗ (ਆਈਪੀਐਲ) ਦੀ ਹੁੰਦੀ ਹੈ ਤਾਂ ਇਹ ਗੱਲ ਹੋਰ ਸਖਤੀ ਨਾਲ ਲਾਗੂ ਹੁੰਦੀ ਹੈ। ਭਾਰਤੀ ਪਿੱਚਾਂ ਬੱਲੇਬਾਜ਼ੀ ਦੇ ਅਨੁਕੂਲ ਹੁੰਦੀ ਹੈ ਅਤੇ ਆਈਪੀਐਲ ਵਿੱਚ ਬਾਊਂਡਰੀਜ਼ ਵੀ ਛੋਟੀ ਹੋ ਜਾਂਦੀ ਹੈ। ਇੱਥੇ ਤੇਜ਼ੀ ਨਾਲ ਰਨ ਬਣਾਉਣਾ ਮੈਚ ਜਿੱਤਣ ਲਈ ਜ਼ਰੂਰੀ ਹੈ।
ਸ਼ਾਇਦ ਵੈਸਟਇੰਡੀਜ਼ ਦੇ Allrounder ਆਂਦਰੇ ਰਸੇਲ ਇਸ ਗੱਲ ਨੂੰ ਬਖੂਬੀ ਸਮਝਦੇ ਹਨ। ਇਹੀ ਕਾਰਨ ਹੈ ਕਿ ਆਈਪੀਐਲ ਵਿੱਚ ਸਟ੍ਰਾਈਕ ਰੇਟ ਦੇ ਮਾਮਲੇ ਵਿੱਚ ਟਾਪ 'ਤੇ ਕਾਬਿਜ ਹਨ। ਰਸੇਲ ਆਈਪੀਐਲ ਵਿੱਚ ਸਭ ਤੋਂ ਤੇਜ਼ ਰਨ ਬਣਾਉਣ ਵਾਲੇ ਖਿਡਾਰੀ ਹਨ। ਟਾਪ-5 ਵਿੱਚ ਉਨ੍ਹਾਂ ਦੇ ਨਾਲ 3 ਹੋਰ ਵਿਦੇਸ਼ੀ ਖਿਡਾਰੀ ਸ਼ਾਮਲ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਭ ਤੋਂ ਵੱਧ ਸਟ੍ਰਾਈਕ ਰੇਟ ਨਾਲ ਰਨ ਬਣਾਉਣ ਵਾਲਿਆਂ ਦੀ ਇਸ ਟਾਪ -5 ਖਿਡਾਰੀਆਂ ਦੀ ਸੂਚੀ ਵਿੱਚ ਸਿਰਫ਼ ਇੱਕ ਭਾਰਤੀ ਸ਼ਾਮਲ ਹੈ।
ਨੰਬਰ 1 ਆਂਦਰੇ ਰਸਲ: ਆਈਪੀਐਲ ਵਿੱਚ ਆਂਦਰੇ ਰਸੇਲ ਦਾ ਸਟ੍ਰਾਈਕ ਰੇਟ 178.57 ਹੈ। ਉਸ ਨੇ ਇਸ ਸਟ੍ਰਾਈਕ ਰੇਟ ਨਾਲ 84 ਮੈਚਾਂ 'ਚ 1700 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦਾ ਰਨ ਔਸਤ 29.31 ਰਿਹਾ। ਉਨ੍ਹਾਂ ਨੇ ਆਈਪੀਐਲ ਵਿੱਚ 143 ਛੱਕੇ ਲਗਾਏ ਹਨ।
ਨੰਬਰ 2 ਬੈਨ ਕਟਿੰਗ: ਆਸਟਰੇਲੀਆਈ ਆਲਰਾਊਂਡਰ ਆਈਪੀਐੱਲ ਵਿੱਚ ਦੂਜਾ ਸਭ ਤੋਂ ਤੇਜ਼ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। ਬੇਨ ਕਟਿੰਗ ਨੇ 21 ਮੈਚਾਂ ਵਿੱਚ 168.79 ਦੀ ਸਟ੍ਰਾਈਕ ਰੇਟ ਨਾਲ 238 ਦੌੜਾਂ ਬਣਾਈਆਂ ਹਨ। ਉਸ ਦੀ ਰਨ ਔਸਤ 21.63 ਰਿਹਾ ਹੈ।
ਨੰਬਰ 3 ਸੁਨੀਲ ਨਰਾਇਣ: ਵੈਸਟਇੰਡੀਜ਼ ਦਾ ਇਹ ਮਿਸਟ੍ਰੀ ਸਪਿਨਰ ਲੰਬੇ ਛੱਕੇ ਮਾਰਨ ਲਈ ਵੀ ਜਾਣਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇਹ ਆਈਪੀਐਲ ਦੇ ਸਭ ਤੋਂ ਵੱਧ ਸਟ੍ਰਾਈਕ ਰੇਟ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਤੀਜੇ ਸਥਾਨ 'ਤੇ ਹੈ। ਸੁਨੀਲ ਨਾਰਾਇਣ ਨੇ 134 ਮੈਚਾਂ 'ਚ 161.69 ਦੀ ਸਟ੍ਰਾਈਕ ਰੇਟ ਨਾਲ 954 ਦੌੜਾਂ ਬਣਾਈਆਂ ਹਨ। ਨਰੇਨ ਦੇ ਨਾਂ ਆਈਪੀਐੱਲ ਵਿੱਚ 57 ਛੱਕੇ ਹਨ।
ਨੰਬਰ 4 ਵਰਿੰਦਰ ਸਹਿਵਾਗ: ਇਹ ਸਾਬਕਾ ਖਿਡਾਰੀ ਟਾਪ-5 ਦੀ ਇਸ ਸੂਚੀ ਵਿੱਚ ਸ਼ਾਮਲ ਇਕਲੌਤਾ ਭਾਰਤੀ ਖਿਡਾਰੀ ਹੈ। ਸਹਿਵਾਗ ਨੇ 104 ਆਈਪੀਐੱਲ ਮੈਚਾਂ ਵਿੱਚ 155.44 ਦੀ ਸਟ੍ਰਾਈਕ ਰੇਟ ਨਾਲ 2728 ਦੌੜਾਂ ਬਣਾਈਆਂ ਹਨ। ਉਹਨਾਂ ਦੀ ਰਨ ਔਸਤ 27.55 ਰਹੀ ਹੈ। ਸਹਿਵਾਗ ਨੇ ਇਸ ਲੀਗ 'ਚ 106 ਛੱਕੇ ਲਗਾਏ ਹਨ।
ਨੰਬਰ 5 ਕ੍ਰਿਸ ਮੌਰਿਸ: ਦੱਖਣੀ ਅਫਰੀਕਾ ਦਾ ਇਹ ਤੇਜ਼ ਗੇਂਦਬਾਜ਼ ਇਸ ਸੂਚੀ ਵਿੱਚ ਪੰਜਵੇਂ ਨੰਬਰ 'ਤੇ ਹੈ। ਮੌਰਿਸ ਨੇ 81 ਆਈਪੀਐਲ ਮੈਚਾਂ ਵਿੱਚ 155.27 ਦੀ ਸਟ੍ਰਾਈਕ ਰੇਟ ਨਾਲ 618 ਦੌੜਾਂ ਬਣਾਈਆਂ ਹਨ। ਉਸ ਨੇ ਇਸ ਟੂਰਨਾਮੈਂਟ 'ਚ 35 ਛੱਕੇ ਲਗਾਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904