IPL: ਇਸ ਸਾਲ ਆਈਪੀਐਲ ਦੀ ਮੈਗਾ ਨਿਲਾਮੀ 12 ਅਤੇ 13 ਫਰਵਰੀ ਨੂੰ ਹੋਵੇਗੀ।BCCI ਨੇ ਮੰਗਲਵਾਰ ਨੂੰ 590 ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਹੈ ਜੋ ਨਿਲਾਮੀ ਦਾ ਹਿੱਸਾ ਬਣਨਗੇ। ਇਨ੍ਹਾਂ ਖਿਡਾਰੀਆਂ ਵਿੱਚ 355 ਅਨਕੈਪਡ ਖਿਡਾਰੀ ਅਤੇ 228 ਕੈਪਡ ਖਿਡਾਰੀ ਸ਼ਾਮਲ ਹੋਣਗੇ। ਦੋ ਦਿਨ ਚੱਲਣ ਵਾਲੀ ਇਸ ਮੈਗਾ ਨਿਲਾਮੀ ਵਿੱਚ 10 ਟੀਮਾਂ ਹਿੱਸਾ ਲੈਣਗੀਆਂ। ਇਸ ਦੇ ਨਾਲ ਹੀ 7 ਸਹਿਯੋਗੀ ਦੇਸ਼ਾਂ ਦੇ ਖਿਡਾਰੀ ਵੀ ਨਿਲਾਮੀ ਦਾ ਹਿੱਸਾ ਹੋਣਗੇ।

Continues below advertisement

ਇਸ ਵਾਰ ਕਈ ਵੱਡੇ ਖਿਡਾਰੀ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈਣਗੇ। ਵੈਸਟਇੰਡੀਜ਼ ਦੇ ਦਿੱਗਜ ਖਿਡਾਰੀ ਕ੍ਰਿਸ ਗੇਲ ਨੇ ਨਿਲਾਮੀ ਵਿੱਚ ਆਪਣਾ ਨਾਂ ਨਹੀਂ ਦਿੱਤਾ ਹੈ। ਇਸ ਦੇ ਨਾਲ ਹੀ ਆਸਟਰੇਲੀਆ ਦੇ ਮਿਸ਼ੇਲ ਸਟਾਰਕ, ਇੰਗਲੈਂਡ ਦੇ ਸੈਮ ਕਰਾਨ, ਬੇਨ ਸਟੋਕਸ, ਜੋਫਰਾ ਆਰਚਰ, ਜੋ ਰੂਟ, ਕ੍ਰਿਸ ਵੋਕਸ ਨੇ ਵੀ ਨਿਲਾਮੀ ਵਿੱਚ ਆਪਣਾ ਨਾਂ ਸ਼ਾਮਲ ਨਹੀਂ ਕੀਤਾ ਹੈ।

48 ਖਿਡਾਰੀਆਂ ਨੇ ਆਪਣੇ ਆਪ ਨੂੰ 2 ਕਰੋੜ ਦੀ ਬੇਸ ਪ੍ਰਾਈਸ ਵਿੱਚ ਰੱਖਿਆ ਹੈ। ਇਸ ਦੇ ਨਾਲ ਹੀ 20 ਖਿਡਾਰੀਆਂ ਨੇ 1.5 ਕਰੋੜ ਦੀ ਬੇਸ ਪ੍ਰਾਈਸ ਵਿੱਚ ਖੁਦ ਨੂੰ ਰੱਖਿਆ ਹੈ। ਜੇਕਰ 1 ਕਰੋੜ ਦੀ ਬੇਸ ਪ੍ਰਾਈਸ ਦੀ ਗੱਲ ਕਰੀਏ ਤਾਂ ਇਸ ਲਿਸਟ 'ਚ 34 ਖਿਡਾਰੀਆਂ ਦੇ ਨਾਂ ਹਨ।

Continues below advertisement

33 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਗਿਆ ਹੈIPL 2022 ਲਈ 33 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਗਿਆ ਹੈ। 8 ਟੀਮਾਂ ਨੇ 27 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। ਇਸ ਦੇ ਨਾਲ ਹੀ ਆਈਪੀਐਲ ਦੀਆਂ 2 ਨਵੀਆਂ ਟੀਮਾਂ ਨੇ 6 ਖਿਡਾਰੀਆਂ ਨੂੰ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਕੇਐਲ ਰਾਹੁਲ ਨੂੰ ਲਖਨਊ ਨੇ 17 ਕਰੋੜ ਵਿੱਚ ਆਪਣੀ ਟੀਮ ਨਾਲ ਜੋੜਿਆ ਹੈ।ਇਸ ਦੇ ਨਾਲ ਹੀ ਉਹ IPL ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਵੀ ਬਣ ਗਿਆ ਹੈ। ਇਸ ਤੋਂ ਪਹਿਲਾਂ ਆਰਸੀਬੀ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਵੀ 2018 ਤੋਂ 2021 ਦੇ ਸੀਜ਼ਨ ਦੌਰਾਨ ਸਿਰਫ਼ 17 ਕਰੋੜ ਹੀ ਮਿਲੇ ਸਨ। ਲਖਨਊ ਨੇ ਕੇਐਲ ਨੂੰ ਵੀ ਆਪਣੀ ਟੀਮ ਦਾ ਕਪਤਾਨ ਬਣਾਇਆ ਹੈ।

ਸਾਲ 2018 ਤੋਂ ਬਾਅਦ IPL ਦੀ ਪਹਿਲੀ ਵੱਡੀ ਨਿਲਾਮੀ ਹੋਣ ਜਾ ਰਹੀ ਹੈ। ਆਈਪੀਐਲ 2018 ਦੀ ਮੈਗਾ ਨਿਲਾਮੀ ਵਿੱਚ ਕੁੱਲ 8 ਟੀਮਾਂ ਸਨ। ਇਸ ਵਾਰ ਨਿਲਾਮੀ ਵਿੱਚ 10 ਟੀਮਾਂ ਹਿੱਸਾ ਲੈਣਗੀਆਂ। 10 ਟੀਮਾਂ ਨੇ ਮਿਲ ਕੇ 33 ਖਿਡਾਰੀਆਂ 'ਤੇ ਕੁੱਲ 338 ਕਰੋੜ ਰੁਪਏ ਖਰਚ ਕੀਤੇ ਹਨ।

ਰਵੀਚੰਦਰਨ ਅਸ਼ਵਿਨ ਤੋਂ ਇਲਾਵਾ ਭਾਰਤ ਤੋਂ ਸ਼੍ਰੇਅਸ ਅਈਅਰ, ਸ਼ਿਖਰ ਧਵਨ, ਈਸ਼ਾਨ ਕਿਸ਼ਨ, ਸੁਰੇਸ਼ ਰੈਨਾ 2 ਕਰੋੜ ਦੀ ਬੇਸ ਪ੍ਰਾਈਸ 'ਚ ਹਨ। ਇਸ ਦੇ ਨਾਲ ਹੀ ਵਿਦੇਸ਼ੀ ਖਿਡਾਰੀਆਂ 'ਚ ਡੇਵਿਡ ਵਾਰਨਰ, ਕਾਗਿਸੋ ਰਬਾਡਾ, ਡਵੇਨ ਬ੍ਰਾਵੋ ਤੋਂ ਇਲਾਵਾ ਪੈਟ ਕਮਿੰਸ, ਐਡਮ ਜ਼ਾਂਪਾ, ਸਟੀਵ ਸਮਿਥ, ਸ਼ਾਕਿਬ ਅਲ ਹਸਨ, ਮਾਰਕ ਵੁੱਡ, ਟ੍ਰੇਂਟ ਬੋਲਟ ਅਤੇ ਫਾਫ ਡੂ ਪਲੇਸਿਸ ਵਰਗੇ ਵੱਡੇ ਨਾਮ ਹਨ।

 

 

ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ

ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ

ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ

ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ