IPL Player Auction 2023 Live: ਨੀਲਾਮੀ ਦਾ ਹੋਇਆ ਆਗਾਜ਼, IPL ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਸੈਮ ਕੁਰਨ, ਤੋੜਿਆ ਮੌਰਿਸ-ਯੁਵਰਾਜ ਦਾ ਰਿਕਾਰਡ

IPL Player Auction 2023 Live Updates: ਆਈਪੀਐਲ ਦੇ 16ਵੇਂ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਕੀਤੀ ਜਾ ਰਹੀ ਹੈ। ABP ਨਿਊਜ਼ 'ਤੇ ਨਿਲਾਮੀ ਨਾਲ ਸਬੰਧਤ ਹਰ ਇੱਕ ਅਪਡੇਟ ਹਾਸਿਲ ਕਰੋ।

ABP Sanjha Last Updated: 23 Dec 2022 09:13 PM

ਪਿਛੋਕੜ

IPL Player Auction 2023 Live Updates: ਆਈਪੀਐਲ ਨਿਲਾਮੀ 2023 ਅੱਜ ਸ਼ੁਰੂ ਹੋ ਰਹੀ ਹੈ। ਇਸ ਵਾਰ ਆਈਪੀਐਲ ਦੀ ਨਿਲਾਮੀ ਕੋਚੀ ਵਿੱਚ ਹੋ ਰਹੀ ਹੈ। ਇਹ ਨਿਲਾਮੀ ਆਈਪੀਐਲ ਦੇ 16ਵੇਂ ਸੀਜ਼ਨ...More

ਖ਼ਤਮ ਹੋਈ 16ਵੇਂ ਸੀਜ਼ਨ ਦੀ ਨਿਲਾਮੀ 

ਆਈਪੀਐਲ ਦੇ 16ਵੇਂ ਸੀਜ਼ਨ ਦੀ ਨਿਲਾਮੀ ਖ਼ਤਮ ਹੋ ਗਈ ਹੈ। ਛੇ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਇਸ ਨਿਲਾਮੀ ਵਿੱਚ ਕਈ ਪੁਰਾਣੇ ਰਿਕਾਰਡ ਟੁੱਟ ਗਏ ਅਤੇ ਨਵੇਂ ਰਿਕਾਰਡ ਬਣਾਏ ਗਏ। ਤਿੰਨ ਖਿਡਾਰੀਆਂ ਨੂੰ 16 ਕਰੋੜ ਜਾਂ ਇਸ ਤੋਂ ਵੱਧ ਦੀ ਰਕਮ ਮਿਲੀ ਹੈ, ਜਦੋਂ ਕਿ ਕੁੱਲ ਚਾਰ ਖਿਡਾਰੀਆਂ ਨੂੰ 13 ਕਰੋੜ ਤੋਂ ਵੱਧ ਦੀ ਰਕਮ ਮਿਲੀ ਹੈ। ਆਓ ਜਾਣਦੇ ਹਾਂ ਕਿ ਕਿਹੜੀਆਂ ਟੀਮਾਂ ਨੇ ਕਿਹੜੇ ਖਿਡਾਰੀ ਖਰੀਦੇ ਹਨ।