IPL Player Auction 2024 LIVE: ਨਿਲਾਮੀ 'ਚ Rovman Powell ਦੇ ਨਾਂਅ 'ਤੇ ਲੱਗੀ ਪਹਿਲੀ ਬੋਲੀ, ਬੇਸ ਪ੍ਰਾਈਜ਼ ਤੋਂ 7 ਗੁਣਾ ਵੱਧ ਮਿਲੀ ਕੀਮਤ

IPL Player Auction 2024 Live Updates: ਇੰਡੀਅਨ ਪ੍ਰੀਮੀਅਰ ਲੀਗ 2024 ਲਈ ਨਿਲਾਮੀ ਅੱਜ ਦੁਬਈ ਵਿੱਚ ਹੋਵੇਗੀ। ਇਸ ਨਾਲ ਸਬੰਧਤ ਲਾਈਵ ਅੱਪਡੇਟ ਇੱਥੇ ਪੜ੍ਹੋ।

ਰੁਪਿੰਦਰ ਕੌਰ ਸੱਭਰਵਾਲ Last Updated: 19 Dec 2023 05:04 PM

ਪਿਛੋਕੜ

IPL Player Auction 2024 Live Updates: ਇੰਡੀਅਨ ਪ੍ਰੀਮੀਅਰ ਲੀਗ 2024 ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ। ਇਸ ਦਾ ਆਯੋਜਨ ਦੁਬਈ 'ਚ ਹੋਣ ਜਾ ਰਿਹਾ ਹੈ। ਨਿਲਾਮੀ 'ਚ ਸਾਰੀਆਂ 10...More

IPL 2024 Auction: ਆਸਟਰੇਲੀਆ ਦੇ ਮਿਚੇਲ ਸਟਾਰਕ ਬਣੇ IPL ਦੇ ਸਭ ਤੋਂ ਮਹਿੰਗੇ ਖਿਡਾਰੀ, ਕੋਲਕਾਤਾ ਨਾਈਟ ਰਾਈਡਰਜ਼ ਨੇ 24.75 ਕਰੋੜ 'ਚ ਖਰੀਦਿਆ

Mitchell Starc: ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੇ ਇਸ ਖਿਡਾਰੀ ਨੂੰ 24 ਕਰੋੜ, 75 ਲੱਖ ਰੁਪਏ ਦੇ ਕੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਕੋਲਕਾਤਾ ਤੋਂ ਇਲਾਵਾ ਗੁਜਰਾਤ ਟਾਈਟਨਸ ਨੇ ਵੀ ਇਸ ਖਿਡਾਰੀ ਲਈ 24.50 ਕਰੋੜ ਰੁਪਏ ਤੱਕ ਦੀ ਬੋਲੀ ਲਗਾਈ ਸੀ। ਤੁਹਾਨੂੰ ਦੱਸ ਦੇਈਏ ਕਿ ਅੱਜ ਹੋਈ ਨਿਲਾਮੀ ਵਿੱਚ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 20.50 ਕਰੋੜ ਰੁਪਏ ਵਿੱਚ ਖਰੀਦਿਆ ਸੀ ਪਰ ਸਟਾਰਕ ਨੇ ਕੁੱਝ ਹੀ ਸਮੇਂ ਵਿੱਚ ਕਮਿੰਸ ਦਾ ਰਿਕਾਰਡ ਤੋੜ ਦਿੱਤਾ। 


IPL 2024 Auction: ਆਸਟਰੇਲੀਆ ਦੇ ਮਿਚੇਲ ਸਟਾਰਕ ਬਣੇ IPL ਦੇ ਸਭ ਤੋਂ ਮਹਿੰਗੇ ਖਿਡਾਰੀ, ਕੋਲਕਾਤਾ ਨਾਈਟ ਰਾਈਡਰਜ਼ ਨੇ 24.75 ਕਰੋੜ 'ਚ ਖਰੀਦਿਆ