Delhi Capitals vs Punjab Kings: ਮੁਸੀਬਤ 'ਚ ਪੰਜਾਬ, 100 ਦੌੜਾਂ ਦੇ ਅੰਦਰ ਗੁਆਈਆਂ 7 ਵਿਕਟਾਂ
DC vs PBKS: ਅੱਜ ਇੰਡੀਅਨ ਪ੍ਰੀਮੀਅਰ ਲੀਗ 'ਚ ਦਿੱਲੀ (DC) ਤੇ ਪੰਜਾਬ (PBKS) ਵਿਚਕਾਰ ਮੁਕਾਬਲਾ ਹੋਵੇਗਾ। ਸੋਮਵਾਰ ਨੂੰ ਦਿੱਲੀ ਦੇ ਖਿਡਾਰੀ ਮਿਸ਼ੇਲ ਮਾਰਸ਼ ਕੋਰੋਨਾ ਪੌਜ਼ੇਟਿਵ ਪਾਏ ਗਏ ਸਨ
ਪੰਜਾਬ ਨੂੰ ਸੱਤਵਾਂ ਝਟਕਾ ਕੁਲਦੀਪ ਯਾਦਵ ਨੇ ਨਾਥਨ ਐਲਿਸ ਨੂੰ ਪੈਵੇਲੀਅਨ ਭੇਜਿਆ। ਉਹ ਇੱਕ ਖਿਸਕ ਕੇ ਆਊਟ ਹੋ ਗਿਆ। ਟੀਮ ਨੇ 14 ਓਵਰਾਂ 'ਚ 7 ਵਿਕਟਾਂ 'ਤੇ 90 ਦੌੜਾਂ ਬਣਾਈਆਂ। ਸ਼ਾਹਰੁਖ ਖਾਨ 17 ਦੌੜਾਂ ਬਣਾ ਕੇ ਕਰੀਜ਼ 'ਤੇ।
ਦਿੱਲੀ ਦੇ ਗੇਂਦਬਾਜ਼ਾਂ ਨੇ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਪਾਰੀ ਦੀ ਸ਼ੁਰੂਆਤ 'ਚ ਪੰਜਾਬ ਦੇ ਸਲਾਮੀ ਬੱਲੇਬਾਜ਼ਾਂ ਨੇ ਦੌੜਾਂ ਬਣਾਈਆਂ ਪਰ ਫਿਰ ਦਿੱਲੀ ਦੇ ਗੇਂਦਬਾਜ਼ਾਂ ਨੇ ਵਿਕਟਾਂ ਦੇ ਨਾਲ-ਨਾਲ ਦੌੜਾਂ ਬਣਾਉਣ ਦੀ ਰਫ਼ਤਾਰ 'ਤੇ ਰੋਕ ਲਗਾ ਦਿੱਤੀ। ਪੰਜਾਬ ਦੀ ਟੀਮ ਨੇ 9 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 69 ਦੌੜਾਂ ਬਣਾ ਲਈਆਂ ਹਨ।
ਪੰਜਾਬ ਕਿੰਗਜ਼ ਦੀ ਪਾਰੀ ਸ਼ੁਰੂ ਹੋ ਚੁੱਕੀ ਹੈ। ਕਪਤਾਨ ਮਯੰਕ ਅਗਰਵਾਲ ਅਤੇ ਸ਼ਿਖਰ ਧਵਨ ਕ੍ਰੀਜ਼ 'ਤੇ ਆਏ ਹਨ। ਦਿੱਲੀ ਲਈ ਸ਼ਾਰਦੁਲ ਠਾਕੁਰ ਨੇ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ ਹੈ। ਕੋਰੋਨਾ ਦੀ ਮਾਰ ਹੇਠ ਆਉਣ ਤੋਂ ਬਾਅਦ ਦਿੱਲੀ ਕੈਪੀਟਲਜ਼ ਦੀ ਪ੍ਰੀਖਿਆ ਹੋਣ ਵਾਲੀ ਹੈ।
ਪੰਜਾਬ ਕਿੰਗਜ਼ ਨਾਲ ਹੋਣ ਵਾਲੇ ਮੁਕਾਬਲੇ ਲਈ ਦਿੱਲੀ ਕੈਪੀਟਲਜ਼ ਨੇ ਟਾਸ ਜਿੱਤ ਲਿਆ ਹੈ ਅਤੇ ਪੰਜਾਬ ਕਿੰਗਜ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨਾ ਸੱਦਾ ਦਿੱਤਾ ਹੈ। 7.30 ਵਜੇ ਸ਼ੁਰੂ ਹੋਵੇਗਾ ਮੈਚ
ਆਈਪੀਐੱਲ 'ਚ ਦੋਵਾਂ ਟੀਮਾਂ ਵਿਚਾਲੇ ਕਰੀਬੀ ਮੁਕਾਬਲਾ ਰਿਹਾ ਹੈ। ਪੰਜਾਬ ਅਤੇ ਦਿੱਲੀ ਵਿਚਾਲੇ ਹੁਣ ਤੱਕ 28 ਮੈਚ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 13 ਦਿੱਲੀ ਅਤੇ 15 ਮੈਚ ਪੰਜਾਬ ਨੇ ਜਿੱਤੇ ਹਨ। ਹਾਲਾਂਕਿ ਦਿੱਲੀ ਨੇ ਪਿਛਲੇ ਤਿੰਨ ਮੈਚ ਜਿੱਤੇ ਹਨ ਅਤੇ ਉਹ ਇਸ ਮੈਚ 'ਚ ਲਗਾਤਾਰ ਚੌਥੀ ਜਿੱਤ ਦੇ ਟੀਚੇ 'ਤੇ ਰਹੇਗੀ।
ਇੰਡੀਅਨ ਪ੍ਰੀਮੀਅਰ ਲੀਗ (IPL) 2022 'ਚ ਹੋਣ ਵਾਲੇ ਦਿੱਲੀ ਕੈਪੀਟਲਸ (DC) ਅਤੇ ਪੰਜਾਬ ਕਿੰਗਜ਼ (PBKS) ਵਿਚਾਲੇ ਹੋਣ ਵਾਲੇ ਮੈਚ ਤੋਂ ਪਹਿਲਾਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦਿੱਲੀ ਦੀ ਟੀਮ ਦਾ ਇੱਕ ਹੋਰ ਖਿਡਾਰੀ ਕੋਰੋਨਾ ਨਾਲ ਪੌਜ਼ੀਟਿਵ ਪਾਇਆ ਗਿਆ ਹੈ। ਜਿਸ ਤੋਂ ਬਾਅਦ ਅੱਜ ਦਿੱਲੀ ਅਤੇ ਪੰਜਾਬ ਦੇ ਮੈਚ 'ਤੇ ਸੰਕਟ ਦੇ ਬੱਦਲ ਛਾ ਗਏ ਹਨ।
ਪਿਛੋਕੜ
DC vs PBKS Dream 11: ਅੱਜ ਇੰਡੀਅਨ ਪ੍ਰੀਮੀਅਰ ਲੀਗ 'ਚ ਦਿੱਲੀ (DC) ਤੇ ਪੰਜਾਬ (PBKS) ਵਿਚਕਾਰ ਮੁਕਾਬਲਾ ਹੋਵੇਗਾ। ਸੋਮਵਾਰ ਨੂੰ ਦਿੱਲੀ ਦੇ ਖਿਡਾਰੀ ਮਿਸ਼ੇਲ ਮਾਰਸ਼ ਕੋਰੋਨਾ ਪੌਜ਼ੇਟਿਵ ਪਾਏ ਗਏ ਸਨ, ਜਿਸ ਕਾਰਨ ਇਸ ਮੈਚ ਦਾ ਸਥਾਨ ਬਦਲਿਆ ਗਿਆ ਹੈ। ਪਹਿਲਾਂ ਇਹ ਮੈਚ ਪੁਣੇ 'ਚ ਹੋਣਾ ਸੀ ਪਰ ਹੁਣ ਇਹ ਮੈਚ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਜਾਵੇਗਾ।
ਆਈਪੀਐਲ ਦੇ ਇਸ ਸੀਜ਼ਨ 'ਚ ਦਿੱਲੀ ਕੈਪੀਟਲਜ਼ ਪਹਿਲੀ ਵਾਰ ਪੰਜਾਬ ਕਿੰਗਜ਼ ਨਾਲ ਭਿੜੇਗੀ। ਦਿੱਲੀ ਦੀ ਟੀਮ ਇਸ ਸੀਜ਼ਨ ਦੇ ਪੁਆਇੰਟ ਟੇਬਲ 'ਚ 8ਵੇਂ ਨੰਬਰ ’ਤੇ ਹੈ, ਜਦਕਿ ਪੰਜਾਬ ਕਿੰਗਜ਼ ਇਸ ਸਮੇਂ ਅੰਕ ਸੂਚੀ 'ਚ 7ਵੇਂ ਨੰਬਰ 'ਤੇ ਹੈ। ਦਿੱਲੀ ਦੀ ਟੀਮ ਨੇ ਹੁਣ ਤੱਕ 5 ਮੈਚ ਖੇਡੇ ਹਨ, ਜਿਨ੍ਹਾਂ 'ਚੋਂ 2 ਮੈਚ ਜਿੱਤੇ ਹਨ। ਦੂਜੇ ਪਾਸੇ ਪੰਜਾਬ ਨੇ ਹੁਣ ਤੱਕ 6 ਮੈਚ ਖੇਡੇ ਹਨ, ਜਿਨ੍ਹਾਂ 'ਚੋਂ ਉਸ ਨੇ 3 ਜਿੱਤੇ ਹਨ। ਪਲੇਆਫ਼ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਲਈ ਦੋਵਾਂ ਟੀਮਾਂ ਨੂੰ ਇਹ ਮੈਚ ਜਿੱਤਣਾ ਹੋਵੇਗਾ।
ਪਿਚ ਰਿਪੋਰਟ ਤੇ ਔਸਤ ਸਕੋਰ
ਬ੍ਰੇਬੋਰਨ ਸਟੇਡੀਅਮ ਦੀ ਪਿੱਚ ਆਮ ਤੌਰ 'ਤੇ ਗੇਂਦਬਾਜ਼ ਅਤੇ ਬੱਲੇਬਾਜ਼ ਦੋਵਾਂ ਲਈ ਮਦਦਗਾਰ ਸਾਬਤ ਹੁੰਦੀ ਹੈ। ਇਸ ਪਿੱਚ 'ਤੇ ਔਸ ਇੱਕ ਵੱਡਾ ਫੈਕਟਰ ਹੈ। ਇਸ ਮੈਦਾਨ ਦੀ ਛੋਟੀ ਬਾਊਂਡਰੀ ਤੇ ਤੇਜ਼ ਆਊਟਫੀਲਡ ਕਾਰਨ ਇੱਥੇ ਅਕਸਰ ਹੀ ਹਾਈ ਸਕੋਰ ਵਾਲੇ ਮੈਚ ਦੇਖਣ ਨੂੰ ਮਿਲਦੇ ਹਨ। ਇਸ ਵਿਕਟ 'ਤੇ ਪਹਿਲੀ ਪਾਰੀ ਦਾ ਔਸਤ ਸਕੋਰ 186 ਦੌੜਾਂ ਹੈ। ਦੂਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਦਾ ਇੱਥੇ ਸ਼ਾਨਦਾਰ ਰਿਕਾਰਡ ਹੈ। ਬਾਅਦ 'ਚ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ 60 ਫ਼ੀਸਦੀ ਮੈਚ ਜਿੱਤੇ ਹਨ।
ਅਜਿਹੀ ਹੋ ਸਕਦੀ ਦਿੱਲੀ ਦੀ ਪਲੇਇੰਗ ਇਲੈਵਨ
ਡੇਵਿਡ ਵਾਰਨਰ, ਪ੍ਰਿਥਵੀ ਸ਼ਾਅ, ਰੋਵਮੈਨ ਪਾਵੇਲ, ਰਿਸ਼ਭ ਪੰਤ (ਕਪਤਾਨ ਤੇ ਵਿਕਟਕੀਪਰ), ਲਲਿਤ ਯਾਦਵ, ਸਰਫ਼ਰਾਜ਼ ਖ਼ਾਨ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ, ਮੁਸਤਫ਼ਿਜ਼ੁਰ ਰਹਿਮਾਨ, ਕੁਲਦੀਪ ਯਾਦਵ, ਖਲੀਲ ਅਹਿਮਦ
ਪੰਜਾਬ ਕਿੰਗਜ਼ ਦੀ ਪਲੇਇੰਗ ਇਲੈਵਨ
ਸ਼ਿਖਰ ਧਵਨ, ਮਯੰਕ ਅਗਰਵਾਲ (ਕਪਤਾਨ), ਲਿਆਮ ਲਿਵਿੰਗਸਟੋਨ, ਜੌਨੀ ਬੇਅਰਸਟੋ, ਓਡੀਓਨ ਸਮਿਥ, ਜਿਤੇਸ਼ ਸ਼ਰਮਾ (ਵਿਕਟਕੀਪਰ), ਕਾਗਿਸੋ ਰਬਾਡਾ, ਸ਼ਾਹਰੁਖ ਖਾਨ, ਵੈਭਵ ਅਰੋੜਾ, ਰਾਹੁਲ ਚਾਹਰ, ਅਰਸ਼ਦੀਪ ਸਿੰਘ
- - - - - - - - - Advertisement - - - - - - - - -