DC vs RCB Live Updates: ਅੱਜ ਹੋਵੇਗੀ ਦਿੱਲੀ ਕੈਪੀਟਲਸ ਅਤੇ RCB ਵਿਚਾਲੇ ਟੱਕਰ, ਜਾਣੋ ਕਿਸ ਦਾ ਪਲੜਾ ਭਾਰੀ

IPL 2022: ਰਿਸ਼ਭ ਪੰਤ ਦੀ ਅਗਵਾਈ ਵਾਲੀ ਦਿੱਲੀ ਕੈਪੀਟਲਜ਼ (ਡੀਸੀ) ਅਤੇ ਫਾਫ ਡੂ ਪਲੇਸਿਸ ਦੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਅੱਜ ਆਈਪੀਐਲ ਵਿੱਚ ਡਬਲ ਹੈਡਰ ਦਾ ਦੂਜਾ ਮੈਚ ਖੇਡਣਗੇ।

abp sanjha Last Updated: 16 Apr 2022 05:32 PM

ਪਿਛੋਕੜ

IPL 2022: ਰਿਸ਼ਭ ਪੰਤ ਦੀ ਅਗਵਾਈ ਵਾਲੀ ਦਿੱਲੀ ਕੈਪੀਟਲਜ਼ (ਡੀਸੀ) ਅਤੇ ਫਾਫ ਡੂ ਪਲੇਸਿਸ ਦੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਅੱਜ ਆਈਪੀਐਲ ਵਿੱਚ ਡਬਲ ਹੈਡਰ ਦਾ ਦੂਜਾ ਮੈਚ ਖੇਡਣਗੇ। ਆਰਸੀਬੀ ਇਸ ਸੀਜ਼ਨ ਵਿੱਚ ਚੰਗੀ ਹਾਲਤ ਵਿੱਚ ਨਜ਼ਰ ਆ ਰਿਹਾ ਹੈ। ਟੀਮ ਨੇ ਹੁਣ ਤੱਕ ਕੁੱਲ 5 ਮੈਚ ਖੇਡੇ ਹਨ, ਜਿਨ੍ਹਾਂ 'ਚੋਂ 3 ਮੈਚ ਜਿੱਤੇ ਹਨ ਅਤੇ 2 ਮੈਚ ਹਾਰੇ ਹਨ। ਦੂਜੇ ਪਾਸੇ ਦਿੱਲੀ ਕੈਪੀਟਲਜ਼ ਨੇ ਇਸ ਸੀਜ਼ਨ 'ਚ 4 ਮੈਚ ਖੇਡੇ ਹਨ, ਜਿਨ੍ਹਾਂ 'ਚੋਂ ਉਸ ਨੇ 2 ਜਿੱਤੇ ਹਨ ਅਤੇ 2 ਮੈਚ ਹਾਰੇ ਹਨ। RCB ਇਸ ਸਮੇਂ ਅੰਕ ਸੂਚੀ ਵਿੱਚ 6ਵੇਂ ਅਤੇ ਦਿੱਲੀ 8ਵੇਂ ਸਥਾਨ 'ਤੇ ਹੈ। ਇਹ ਮੈਚ ਜਿੱਤ ਕੇ ਦੋਵੇਂ ਟੀਮਾਂ ਟੂਰਨਾਮੈਂਟ 'ਚ ਅੱਗੇ ਵਧਣਾ ਚਾਹੁਣਗੀਆਂ।


ਪਿਛਲੇ ਮੈਚ ਵਿੱਚ ਦੋਵਾਂ ਟੀਮਾਂ ਦੀ ਇਹ ਰਹੀ ਸੀ ਹਾਲਤ
ਦਿੱਲੀ ਕੈਪੀਟਲਸ ਨੇ ਆਪਣਾ ਆਖਰੀ ਮੈਚ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਖੇਡਿਆ, ਜਿੱਥੇ ਦਿੱਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 44 ਦੌੜਾਂ ਨਾਲ ਮੈਚ ਜਿੱਤ ਲਿਆ। ਉਸ ਮੈਚ ਵਿੱਚ ਪ੍ਰਿਥਵੀ ਸ਼ਾਅ ਅਤੇ ਡੇਵਿਡ ਵਾਰਨਰ ਨੇ ਅਰਧ ਸੈਂਕੜੇ ਲਗਾਏ ਸਨ। ਦੂਜੇ ਪਾਸੇ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਆਪਣਾ ਆਖਰੀ ਮੈਚ ਚੇਨਈ ਸੁਪਰ ਕਿੰਗਜ਼ ਖਿਲਾਫ ਖੇਡਿਆ ਜਿੱਥੇ ਆਰਸੀਬੀ ਨੂੰ 23 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਸ਼ਾਹਬਾਜ਼ ਅਹਿਮਦ ਅਤੇ ਦਿਨੇਸ਼ ਕਾਰਤਿਕ ਨੇ ਆਰਸੀਬੀ ਲਈ ਤੇਜ਼ ਪਾਰੀਆਂ ਖੇਡੀਆਂ ਪਰ ਟੀਮ ਮੈਚ ਜਿੱਤ ਨਹੀਂ ਸਕੀ।



DC ਬਨਾਮ RCB ਹੈੱਡ ਟੂ ਹੈੱਡ ਅੰਕੜੇ 
ਆਈਪੀਐਲ ਵਿੱਚ ਹੁਣ ਤੱਕ ਦਿੱਲੀ ਕੈਪੀਟਲਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿੱਚ ਕੁੱਲ 28 ਮੈਚ ਖੇਡੇ ਗਏ ਹਨ। ਇਸ 'ਚੋਂ ਆਰਸੀਬੀ ਨੇ 17 ਮੈਚ ਜਿੱਤੇ ਹਨ, ਜਦਕਿ ਦਿੱਲੀ ਦੀ ਟੀਮ ਨੇ 10 ਮੈਚਾਂ 'ਚ ਜਿੱਤ ਦਰਜ ਕੀਤੀ ਹੈ। ਇੱਕ ਮੈਚ ਬੇਨਤੀਜਾ ਰਿਹਾ। ਇਸ ਲਿਹਾਜ਼ ਵਿੱਚ ਆਰਸੀਬੀ ਦਾ ਪੱਲੜਾ ਭਾਰੀ ਨਜ਼ਰ ਆ ਰਿਹਾ ਹੈ। ਪਰ ਦਿੱਲੀ ਦੀ ਟੀਮ ਇਸ ਵਾਰ ਕਾਫ਼ੀ ਸੰਤੁਲਿਤ ਨਜ਼ਰ ਆ ਰਹੀ ਹੈ ਅਤੇ ਬੈਂਗਲੁਰੂ ਲਈ ਜਿੱਤਣਾ ਆਸਾਨ ਨਹੀਂ ਹੋਵੇਗਾ। ਇਸ ਮੈਚ 'ਚ ਦੋਵਾਂ ਟੀਮਾਂ ਵਿਚਾਲੇ ਸਖਤ ਮੁਕਾਬਲਾ ਹੋਵੇਗਾ। ਇਸ ਮੈਚ ਵਿੱਚ ਟਾਸ ਵੀ ਅਹਿਮ ਭੂਮਿਕਾ ਨਿਭਾ ਸਕਦਾ ਹੈ ਕਿਉਂਕਿ ਰਾਤ ਨੂੰ ਤ੍ਰੇਲ ਇੱਕ ਵੱਡਾ ਕਾਰਕ ਸਾਬਤ ਹੁੰਦੀ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.