GT vs MI, IPL 2023 Live : ਗੁਜਰਾਤ ਨੇ ਮੁੰਬਈ ਨੂੰ 55 ਦੌੜਾਂ ਨਾਲ ਹਰਾਇਆ, ਵੱਡੇ ਟੀਚੇ ਦੇ ਦਬਾਅ 'ਚ ਮੁੰਬਈ ਦੇ ਬੱਲੇਬਾਜ਼ ਫੇਲ

 GT vs MI, IPL 2023 Live :  ਇੰਡੀਅਨ ਪ੍ਰੀਮੀਅਰ ਲੀਗ 2023 ਦਾ 35ਵਾਂ ਮੈਚ ਅੱਜ (25 ਅਪ੍ਰੈਲ) ਗੁਜਰਾਤ ਟਾਇਟਨਸ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਹੋਵੇਗਾ। ਇਸ ਮੈਚ 'ਚ ਮੁੰਬਈ ਦੀ ਟੀਮ ਜਿੱਤ ਨਾਲ ਵਾਪਸੀ ਕਰਨਾ ਚਾਹੇਗੀ।

ABP Sanjha Last Updated: 25 Apr 2023 11:31 PM

ਪਿਛੋਕੜ

 GT vs MI, IPL 2023 Live :  ਇੰਡੀਅਨ ਪ੍ਰੀਮੀਅਰ ਲੀਗ 2023 ਦਾ 35ਵਾਂ ਮੈਚ ਅੱਜ ਗੁਜਰਾਤ ਟਾਇਟਨਸ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਹੋਵੇਗਾ। ਇਸ ਮੈਚ 'ਚ ਮੁੰਬਈ ਦੀ ਟੀਮ ਜਿੱਤ ਨਾਲ...More

GT vs MI, IPL 2023 Live : ਗੁਜਰਾਤ ਨੇ ਮੁੰਬਈ ਨੂੰ 55 ਦੌੜਾਂ ਨਾਲ ਹਰਾਇਆ

GT vs MI, IPL 2023 Live :  ਗੁਜਰਾਤ ਟਾਈਟਨਸ ਨੇ ਮੁੰਬਈ ਇੰਡੀਅਨਜ਼ ਨੂੰ 55 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਗੁਜਰਾਤ ਇਸ ਸੀਜ਼ਨ ਵਿੱਚ 10 ਅੰਕ ਹਾਸਲ ਕਰਨ ਵਾਲੀ ਦੂਜੀ ਟੀਮ ਬਣ ਗਈ ਹੈ। ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ਗੁਆ ਕੇ 207 ਦੌੜਾਂ ਬਣਾਈਆਂ ਸੀ। ਗੁਜਰਾਤ ਲਈ ਸ਼ੁਭਮਨ ਗਿੱਲ ਨੇ 56, ਡੇਵਿਡ ਮਿਲਰ ਨੇ 46 ਅਤੇ ਅਭਿਨਵ ਮਨੋਹਰ ਨੇ 42 ਦੌੜਾਂ ਬਣਾਈਆਂ। ਅੰਤ ਵਿੱਚ ਰਾਹੁਲ ਤਿਵਾਤੀਆ ਨੇ ਪੰਜ ਗੇਂਦਾਂ ਵਿੱਚ 20 ਦੌੜਾਂ ਬਣਾ ਕੇ ਟੀਮ ਦਾ ਸਕੋਰ ਛੇ ਵਿਕਟਾਂ ’ਤੇ 207 ਦੌੜਾਂ ਤੱਕ ਪਹੁੰਚਾਇਆ। ਮੁੰਬਈ ਲਈ ਪਿਊਸ਼ ਚਾਵਲਾ ਨੇ ਦੋ ਵਿਕਟਾਂ ਲਈਆਂ। ਇਸ ਦੇ ਨਾਲ ਹੀ ਗ੍ਰੀਨ ਨੂੰ ਛੱਡ ਕੇ ਬਾਕੀ ਗੇਂਦਬਾਜ਼ਾਂ ਨੂੰ ਇਕ-ਇਕ ਵਿਕਟ ਮਿਲੀ ਸੀ।