IPL 'ਚ ਵੀਰਵਾਰ ਰਾਤ ਨੂੰ ਦਿੱਲੀ ਕੈਪੀਟਲਜ਼ (ਡੀਸੀ) ਅਤੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਆਹਮੋ-ਸਾਹਮਣੇ ਸਨ। ਇਸ ਮੈਚ 'ਚ ਕੋਲਕਾਤਾ ਨੂੰ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੋਲਕਾਤਾ ਦੀ ਇਸ ਹਾਰ ਦਾ ਸਭ ਤੋਂ ਵੱਡਾ ਕਾਰਨ ਫਲਾਪ ਬੱਲੇਬਾਜ਼ੀ ਸੀ।

ਸ਼੍ਰੇਅਸ ਅਈਅਰ ਤੇ ਨਿਤੀਸ਼ ਰਾਣਾ ਤੋਂ ਇਲਾਵਾ ਕੇਕੇਆਰ ਦਾ ਕੋਈ ਵੀ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਅਜਿਹੇ 'ਚ ਕੇਕੇਆਰ ਦੇ ਪ੍ਰਸ਼ੰਸਕ ਗੁੱਸੇ 'ਚ ਸਨ ਪਰ ਇਸ ਨਾਰਾਜ਼ਗੀ ਦਾ ਪੂਰਾ ਹਿੱਸਾ ਆਂਦਰੇ ਰਸੇਲ 'ਤੇ ਟੁੱਟਿਆ।

ਦਰਅਸਲ ਆਂਦਰੇ ਰਸੇਲ ਇਸ ਮੈਚ 'ਚ ਬਿਨਾਂ ਕੋਈ ਦੌੜ ਬਣਾਏ ਆਊਟ ਹੋ ਗਏ ਸਨ। ਜਦੋਂ ਉਹ ਆਊਟ ਹੋ ਕੇ ਪੈਵੇਲੀਅਨ ਪਰਤਿਆ ਤਾਂ ਉਸ ਨੇ ਸਿੱਧੇ ਡਿਨਰ ਦੀ ਪਲੇਟ ਆਪਣੇ ਹੱਥ 'ਚ ਲੈ ਲਈ। ਉਹ ਟੀਵੀ ਕੈਮਰੇ 'ਚ ਡਿਨਰ ਕਰਦੇ ਹੋਏ ਨਜ਼ਰ ਆਏ।

ਡਿਨਰ ਕਰਦੇ ਹੋਏ ਉਨ੍ਹਾਂ ਦੀ ਇਹ ਤਸਵੀਰ ਜਲਦੀ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਅਤੇ ਇਸ 'ਤੇ ਬਹੁਤ ਸਾਰੇ ਮੀਮ ਬਣਾਏ ਜਾਣ ਲੱਗੇ। ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ।


 







ਦਿੱਲੀ ਨੇ ਕੇਕੇਆਰ ਨੂੰ 4 ਵਿਕਟਾਂ ਨਾਲ ਹਰਾਇਆ

ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੇਕੇਆਰ ਨੇ 35 ਦੌੜਾਂ 'ਤੇ ਆਪਣੀਆਂ ਚਾਰ ਵਿਕਟਾਂ ਗੁਆ ਦਿੱਤੀਆਂ ਸਨ। ਬਾਅਦ 'ਚ ਕੋਲਕਾਤਾ ਦੀ ਟੀਮ ਕਪਤਾਨ ਸ਼੍ਰੇਅਸ ਅਈਅਰ (42) ਤੇ ਨਿਤੀਸ਼ ਰਾਣਾ (57) ਦੀਆਂ ਪਾਰੀਆਂ ਦੀ ਬਦੌਲਤ 146 ਦੌੜਾਂ ਹੀ ਬਣਾ ਸਕੀ।

ਜਵਾਬ 'ਚ ਦਿੱਲੀ ਨੇ ਵੀ ਆਪਣੀਆਂ ਪਹਿਲੀਆਂ ਦੋ ਵਿਕਟਾਂ ਜਲਦੀ ਗੁਆ ਦਿੱਤੀਆਂ। ਪਰ ਬਾਅਦ 'ਚ ਡੇਵਿਡ ਵਾਰਨਰ (42), ਲਲਿਤ ਯਾਦਵ (22), ਰੋਵਮੈਨ ਪਾਵੇਲ (33) ਅਤੇ ਅਕਸ਼ਰ ਪਟੇਲ (24) ਦੀਆਂ ਛੋਟੀਆਂ ਪਾਰੀਆਂ ਨੇ ਟੀਮ ਨੂੰ ਆਸਾਨ ਜਿੱਤ ਦਿਵਾਈ।