LSG vs RCB, IPL 2022: ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਲਖਨਊ ਸੁਪਰ ਜਾਇੰਟਸ ਦੀਆਂ ਟੀਮਾਂ ਬੁੱਧਵਾਰ ਨੂੰ ਇੱਕ ਦੂਜੇ ਨਾਲ ਭਿੜਨਗੀਆਂ। ਦੋਵਾਂ ਦੀਆਂ ਨਜ਼ਰਾਂ ਐਲੀਮੀਨੇਟਰ ਮੈਚ ਜਿੱਤ ਕੇ ਫਾਈਨਲ ਵੱਲ ਵਧਣ 'ਤੇ ਹੋਣਗੀਆਂ। ਲੀਗ ਪੜਾਅ 'ਚ ਲਖਨਊ ਨੇ 14 'ਚੋਂ 9 ਮੈਚ ਜਿੱਤੇ ਸਨ, ਜਦਕਿ ਬੈਂਗਲੁਰੂ ਅੱਠ ਜਿੱਤਾਂ ਨਾਲ ਚੋਟੀ ਦੇ ਚਾਰ 'ਚ ਪਹੁੰਚ ਗਿਆ ਸੀ।
RCB ਦੇ ਆਖਰੀ ਲੀਗ ਮੈਚ 'ਚ ਵਿਰਾਟ ਕੋਹਲੀ ਨੇ 73 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਇਸ ਦੌਰਾਨ ਉਹ ਆਪਣੇ ਪੁਰਾਣੇ ਫੌਮ 'ਚ ਨਜ਼ਰ ਆਏ। ਅੱਜ ਫਿਰ ਕੋਹਲੀ ਆਪਣੀ ਟੀਮ ਨੂੰ ਜਿੱਤ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਇਸ ਦੇ ਨਾਲ ਹੀ ਲਖਨਊ ਦੇ ਕਪਤਾਨ ਕੇਐਲ ਰਾਹੁਲ ਦਾ ਬੱਲਾ ਪੂਰਾ ਸੀਜ਼ਨ ਚੱਲਿਆ। ਰਾਹੁਲ ਨੇ ਲੀਗ ਪੜਾਅ ਦੇ 14 ਮੈਚਾਂ ਵਿੱਚ 48.82 ਦੀ ਔਸਤ ਨਾਲ 537 ਦੌੜਾਂ ਬਣਾਈਆਂ।
ਇਹ ਖਿਡਾਰੀ ਦਵਾ ਸਕਦੇ ਆਰਸੀਬੀ ਨੂੰ ਜਿੱਤ
ਜੇਕਰ ਰਾਇਲ ਚੈਲੰਜਰਜ਼ ਬੈਂਗਲੁਰੂ ਆਪਣੇ 14 ਸਾਲਾਂ ਦੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਲਖਨਊ ਖਿਲਾਫ ਇਹ ਮੈਚ ਕਿਸੇ ਵੀ ਕੀਮਤ 'ਤੇ ਜਿੱਤਣਾ ਹੋਵੇਗਾ। ਵਿਰਾਟ ਕੋਹਲੀ ਪਿਛਲੇ ਮੈਚ 'ਚ ਆਪਣੇ ਪੁਰਾਣੇ ਰੰਗ 'ਚ ਨਜ਼ਰ ਆਏ ਸਨ। ਹਾਲਾਂਕਿ ਅੱਜ ਫਾਫ ਡੂ ਪਲੇਸਿਸ, ਵਿਰਾਟ ਕੋਹਲੀ, ਦਿਨੇਸ਼ ਕਾਰਤਿਕ, ਵਨਿੰਦੂ ਹਸਾਰੰਗਾ ਅਤੇ ਜੋਸ਼ ਹੇਜ਼ਲਵੁੱਡ ਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ।
ਵਾਪਸ ਆ ਸਕਦਾ ਸਿਰਾਜ
ਆਰਸੀਬੀ ਦੇ ਆਖਰੀ ਮੈਚ ਵਿੱਚ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨਹੀਂ ਖੇਡੇ ਸੀ। ਉਨ੍ਹਾਂ ਦੀ ਥਾਂ 'ਤੇ ਸਿਧਾਰਥ ਕੌਲ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ। ਹਾਲਾਂਕਿ ਕੌਲ ਕਾਫੀ ਮਹਿੰਗਾ ਸਾਬਤ ਹੋਇਆ। ਅਜਿਹੇ 'ਚ ਇੱਕ ਵਾਰ ਫਿਰ ਕਪਤਾਨ ਫਾਫ ਡੂ ਪਲੇਸਿਸ ਅਹਿਮ ਮੈਚ 'ਚ ਸਿਰਾਜ 'ਤੇ ਭਰੋਸਾ ਦਿਖਾ ਸਕਦੇ ਹਨ। ਇਸ ਤੋਂ ਇਲਾਵਾ ਹਰਸ਼ਲ ਪਟੇਲ ਵੀ ਪੂਰੀ ਤਰ੍ਹਾਂ ਫਿੱਟ ਹੋ ਗਏ ਹਨ।
ਲਖਨਊ ਲਈ ਇਨ੍ਹਾਂ ਖਿਡਾਰੀਆਂ ਦਾ ਚੱਲਣਾ ਜ਼ਰੂਰੀ
ਦੂਜੇ ਪਾਸੇ ਲਖਨਊ ਨੇ ਜੇਕਰ ਜਿੱਤ ਕੇ ਫਾਈਨਲ ਵੱਲ ਵਧਣਾ ਹੈ ਤਾਂ ਕਪਤਾਨ ਕੇਐੱਲ ਰਾਹੁਲ, ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ, ਮੱਧਕ੍ਰਮ ਦੇ ਬੱਲੇਬਾਜ਼ ਦੀਪਕ ਹੁੱਡਾ, ਤੇਜ਼ ਗੇਂਦਬਾਜ਼ ਅਵੇਸ਼ ਖਾਨ ਅਤੇ ਮੋਹਸਿਨ ਖ਼ਾਨ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ। ਆਰਸੀਬੀ ਖ਼ਿਲਾਫ਼ ਜਿੱਤ ਦਰਜ ਕਰਨ ਲਈ ਇਨ੍ਹਾਂ ਖਿਡਾਰੀਆਂ ਦੀ ਦੌੜ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ: Karan Johar Action Movie: ਜਨਮਦਿਨ 'ਤੇ ਕਰਨ ਜੌਹਰ ਨੇ ਕੀਤਾ ਵੱਡਾ ਐਲਾਨ, ਪਹਿਲੀ ਵਾਰ ਡਾਇਰੈਕਟ ਕਰਨਗੇ ਐਕਸ਼ਨ ਫਿਲਮ