ਮੁੰਬਈ : ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਇਤਿਹਾਸ 'ਚ ਲਗਾਤਾਰ 13 ਸੈਸ਼ਨਾਂ 'ਚ 300 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਉਸ ਨੇ ਇਹ ਕਾਰਨਾਮਾ ਵੀਰਵਾਰ ਨੂੰ ਮੁੰਬਈ 'ਚ ਗੁਜਰਾਤ ਟਾਈਟਨਸ ਦੇ ਖਿਲਾਫ ਚੱਲ ਰਹੇ IPL ਦੇ 67ਵੇਂ ਮੈਚ 'ਚ ਕੀਤਾ। ਕੋਹਲੀ ਨੇ 54 ਗੇਂਦਾਂ 'ਤੇ 73 ਦੌੜਾਂ ਬਣਾਈਆਂ ਅਤੇ ਗੁਜਰਾਤ 'ਤੇ ਅੱਠ ਵਿਕਟਾਂ ਨਾਲ ਜਿੱਤ ਦਰਜ ਕਰਕੇ ਪਲੇਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ।

 

ਆਈ.ਪੀ.ਐੱਲ 'ਚ ਕੋਹਲੀ ਦਾ ਸਾਲ ਦਰ ਸਾਲ ਪ੍ਰਦਰਸ਼ਨ
  


ਕੋਹਲੀ ਦਾ 300 ਤੋਂ ਵੱਧ ਦੌੜਾਂ ਦਾ ਪਹਿਲਾ ਸੀਜ਼ਨ 2010 ਦਾ ਸੀਜ਼ਨ ਸੀ ,ਜਿਸ ਵਿੱਚ ਉਸ ਨੇ 16 ਮੈਚਾਂ ਵਿੱਚ 27.90 ਦੀ ਔਸਤ ਨਾਲ 307 ਦੌੜਾਂ ਬਣਾਈਆਂ ਸਨ। ਉਹ ਉਸ ਸੀਜ਼ਨ ਵਿੱਚ ਸਿਰਫ਼ ਇੱਕ ਅਰਧ ਸੈਂਕੜਾ ਹੀ ਬਣਾ ਸਕਿਆ ਸੀ, ਜਿਸ ਵਿੱਚ ਉਸ ਦਾ ਸਰਵੋਤਮ ਸਕੋਰ 58 ਸੀ। 2011 ਦੇ ਸੀਜ਼ਨ ਵਿੱਚ ਕੋਹਲੀ ਨੇ 16 ਮੈਚਾਂ ਵਿੱਚ 46.41 ਦੀ ਔਸਤ ਨਾਲ 557 ਦੌੜਾਂ ਬਣਾਈਆਂ ਸਨ। ਕੋਹਲੀ ਦੇ ਬੱਲੇ 'ਤੇ ਚਾਰ ਅਰਧ ਸੈਂਕੜੇ ਲੱਗੇ, ਜਿਸ 'ਚ ਉਨ੍ਹਾਂ ਦਾ ਸਰਵੋਤਮ ਸਕੋਰ 71 ਰਿਹਾ।

 

IPL 2012 ਵਿੱਚ ਉਸਦੇ ਪ੍ਰਦਰਸ਼ਨ ਵਿੱਚ ਥੋੜੀ ਗਿਰਾਵਟ ਆਈ ਕਿਉਂਕਿ ਉਸਨੇ 16 ਮੈਚਾਂ ਵਿੱਚ 28.00 ਦੀ ਔਸਤ ਨਾਲ 364 ਦੌੜਾਂ ਬਣਾਈਆਂ ,ਜਿਸ ਵਿੱਚ ਦੋ ਅਰਧ ਸੈਂਕੜੇ ਵੀ ਸ਼ਾਮਲ ਸਨ। ਕੋਹਲੀ ਲਈ 2013 ਦਾ ਸੀਜ਼ਨ ਅਸਲ ਵਿੱਚ ਪ੍ਰਭਾਵਸ਼ਾਲੀ ਰਿਹਾ ਕਿਉਂਕਿ ਉਸਨੇ 16 ਮੈਚਾਂ ਵਿੱਚ 45.28 ਦੀ ਪ੍ਰਭਾਵਸ਼ਾਲੀ ਔਸਤ ਨਾਲ 634 ਦੌੜਾਂ ਬਣਾਈਆਂ। ਕੋਹਲੀ ਨੇ 99 ਦੇ ਸਰਵੋਤਮ ਸਕੋਰ ਨਾਲ ਛੇ ਅਰਧ ਸੈਂਕੜੇ ਲਗਾਏ। ਉਹ ਮਾਈਕਲ ਹਸੀ (733) ਅਤੇ ਕ੍ਰਿਸ ਗੇਲ (708) ਤੋਂ ਬਾਅਦ ਤੀਜਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ।

 

2014 ਵਿੱਚ ਕੋਹਲੀ ਨੇ 14 ਮੈਚਾਂ ਵਿੱਚ 27.61 ਦੀ ਔਸਤ ਨਾਲ 359 ਦੌੜਾਂ ਬਣਾਈਆਂ ਸਨ। ਕੋਹਲੀ ਨੇ ਉਕਤ ਸੀਜ਼ਨ 'ਚ 2 ਅਰਧ ਸੈਂਕੜੇ ਲਗਾਏ, ਜਿਸ 'ਚ 73 ਉਸ ਦਾ ਸਰਵੋਤਮ ਸਕੋਰ ਰਿਹਾ। ਆਈਪੀਐਲ 2015 ਦਾ ਸੀਜ਼ਨ ਬੱਲੇਬਾਜ਼ ਲਈ ਬਹੁਤ ਵਧੀਆ ਰਿਹਾ ਕਿਉਂਕਿ ਉਸ ਨੇ 16 ਮੈਚਾਂ ਵਿੱਚ 45.90 ਦੀ ਔਸਤ ਨਾਲ 505 ਦੌੜਾਂ ਬਣਾਈਆਂ। ਉਸਨੇ ਪੂਰੇ ਟੂਰਨਾਮੈਂਟ ਵਿੱਚ ਤਿੰਨ ਅਰਧ ਸੈਂਕੜੇ ਬਣਾਏ, ਜਿਸ ਵਿੱਚ 82* ਉਸਦਾ ਸਰਵੋਤਮ ਸਕੋਰ ਰਿਹਾ। ਕੋਹਲੀ ਏਬੀ ਡਿਵਿਲੀਅਰਸ (513), ਲੇਂਡਲ ਸਿਮੰਸ (540), ਅਜਿੰਕਿਆ ਰਹਾਣੇ (540) ਅਤੇ ਡੇਵਿਡ ਵਾਰਨਰ (562) ਤੋਂ ਬਾਅਦ ਸੀਜ਼ਨ ਦੇ ਚੋਟੀ ਦੇ ਪੰਜ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਵਿੱਚ ਸ਼ਾਮਲ ਸਨ।