MS Dhoni With Special Award: ਲਖਨਊ 'ਚ ਚੇਨਈ ਸੁਪਰ ਕਿੰਗਜ਼ ਅਤੇ ਸੁਪਰ ਜਾਇੰਟਸ ਵਿਚਾਲੇ ਖੇਡਿਆ ਗਿਆ ਮੈਚ ਮੀਂਹ ਕਾਰਨ ਬੇ-ਅਨਤੀਜਾ ਰਿਹਾ। ਦੋਵਾਂ ਟੀਮਾਂ ਨੂੰ 1-1 ਅੰਕ ਦਿੱਤੇ ਗਏ। ਇਸੇ ਮੈਚ ਵਿੱਚ ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਸੀਐਸਕੇ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਦਾ ਵੀਡੀਓ ਆਈਪੀਐਲ ਦੇ ਅਧਿਕਾਰਤ ਸੋਸ਼ਲ ਮੀਡੀਆ ਰਾਹੀਂ ਸਾਂਝਾ ਕੀਤਾ ਗਿਆ।


ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਆਈਪੀਐਲ ਨੇ ਕੈਪਸ਼ਨ ਵਿੱਚ ਲਿਖਿਆ ਕਿ ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਮਹਿੰਦਰ ਸਿੰਘ ਧੋਨੀ ਨੂੰ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਹ ਪੁਰਸਕਾਰ ਇੱਕ ਖਾਸ ਕਿਸਮ ਦਾ ਬੱਲਾ ਸੀ। ਇਸ ਤੋਂ ਇਲਾਵਾ ਧੋਨੀ ਨੂੰ ਇਕ ਹੋਰ ਪੁਰਸਕਾਰ ਦਿੱਤਾ ਗਿਆ।


ਇਹ ਵੀ ਪੜ੍ਹੋ: Rajat Patidar: ਰਜਤ ਪਾਟੀਦਾਰ ਦੇ ਫੈਨਜ਼ ਲਈ Good News, ਕੀ ਸਰਜਰੀ ਤੋਂ ਬਾਅਦ RCB ਟੀਮ 'ਚ ਵਾਪਸੀ ਕਰਨਗੇ ਕ੍ਰਿਕਟਰ ?






ਆਈਪੀਐਲ 2023 ਚ ਬੇਨਤੀਜਾ ਰਿਹਾ ਪਹਿਲਾ ਮੈਚ


ਦੱਸ ਦੇਈਏ ਕਿ ਹੁਣ ਤੱਕ IPL 2023 ਵਿੱਚ ਖੇਡੇ ਗਏ ਸਾਰੇ ਮੈਚ ਪੂਰੇ ਹੋ ਚੁੱਕੇ ਹਨ। ਲਖਨਊ ਸੁਪਰ ਜਾਇੰਟਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਗਿਆ ਇਹ ਪਹਿਲਾ ਅਜਿਹਾ ਮੈਚ ਸੀ, ਜਿਸ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ। ਦੋਵਾਂ ਟੀਮਾਂ ਨੂੰ 1-1 ਅੰਕ ਦਿੱਤੇ ਗਏ। ਇਸ ਮੈਚ ਤੋਂ ਬਾਅਦ ਲਖਨਊ 11 ਅੰਕਾਂ ਨਾਲ ਦੂਜੇ ਅਤੇ ਚੇਨਈ 11 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ।


ਜ਼ਿਕਰਯੋਗ ਹੈ ਕਿ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਲਈ ਉਤਰੀ ਲਖਨਊ ਨੇ 19.2 ਓਵਰਾਂ 'ਚ 7 ਵਿਕਟਾਂ 'ਤੇ 125 ਦੌੜਾਂ ਬਣਾ ਲਈਆਂ ਸਨ। ਇਸ ਤੋਂ ਬਾਅਦ ਬਾਰਿਸ਼ ਸ਼ੁਰੂ ਹੋ ਗਈ ਅਤੇ ਮੈਚ ਅੱਗੇ ਨਹੀਂ ਵੱਧ ਸਕਿਆ। ਲਖਨਊ ਤੋਂ ਬੱਲੇਬਾਜ਼ੀ 'ਚ ਕਾਫੀ ਖਰਾਬ ਸ਼ੁਰੂਆਤ ਦੇਖਣ ਨੂੰ ਮਿਲੀ। ਇਸ ਦੌਰਾਨ ਟੀਮ 'ਚ ਸੱਤਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲੇ ਆਯੂਸ਼ ਬਡੋਨੀ ਨੇ 59* ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੀ ਪਾਰੀ ਵਿੱਚ 2 ਚੌਕੇ ਅਤੇ 4 ਛੱਕੇ ਸ਼ਾਮਲ ਸਨ।


ਇਹ ਵੀ ਪੜ੍ਹੋ: Parineeti Chopra: ਪਰਿਣੀਤੀ ਚੋਪੜਾ-ਰਾਘਵ ਚੱਢਾ ਫਿਰ ਇਕੱਠੇ ਆਏ ਨਜ਼ਰ, ਆਪ ਸਾਂਸਦ ਨਾਲ IPL ਮੈਚ ਦੇਖਣ ਪਹੁੰਚੀ ਅਦਾਕਾਰਾ, ਫੋਟੋ ਵਾਇਰਲ