Closing Ceremony: ਚੇਨਈ ਸੁਪਰ ਕਿੰਗਜ਼ IPL ਦੇ ਫਾਈਨਲ 'ਚ ਪਹੁੰਚ ਗਈ ਹੈ। ਹੁਣ ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਇਸ ਮੈਚ ਨੂੰ ਲੈ ਕੇ ਵੱਖ-ਵੱਖ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ IPL ਦੇ ਅਧਿਕਾਰਿਤ ਟਵਿੱਟਰ ਤੋਂ IPL Closing ceremony ਦਾ ਐਲਾਨ ਹੋ ਗਿਆ ਹੈ। ਜਾਣਕਾਰੀ ਮੁਤਾਬਕ ਅੱਜ ਆਈਪੀਐਲ ਦਾ ਦੂਜਾ ਕੁਆਲੀਫਾਇਰ ਮੈਚ ਹੋ ਰਿਹਾ ਹੈ।


ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ ਇਸ ਸੈਰੇਮਨੀ ਵਿੱਚ ਰੈਪਰ ਕਿੰਗ ਅਤੇ ਡੀਜੇ ਨਿਊਕਲੀਆ ਸ਼ਿਰਕਤ ਕਰਨ ਵਾਲੇ ਹਨ। ਆਈਪੀਐਲ ਦਾ ਫਾਈਨਲ ਮੈਚ ਅਹਿਮਦਾਬਾਦ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਆਈਪੀਐਲ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਲਿਖਿਆ ਹੈ - ਕਿੰਗ ਅਤੇ @NUCLEYA ਦੁਆਰਾ ਇੱਕ ਪਾਵਰਪੈਕ ਪਰਫਾਰਮੈਂਸ ਲਈ ਆਪਣੇ ਆਪ ਨੂੰ ਤਿਆਰ ਕਰ ਲਓ। ਤੁਸੀਂ ਦੋਵਾਂ ਨੂੰ ਐਕਸ਼ਨ ਵਿੱਚ ਦੇਖਣ ਲਈ ਕਿੰਨੇ ਉਤਸ਼ਾਹਿਤ ਹੋ?"










ਇਸ ਤੋਂ ਇਲਾਵਾ ਆਈ.ਪੀ.ਐੱਲ. ਨੇ ਮਿਡ ਟਾਈਮ ਸ਼ੋਅ ਲਈ ਦੋ ਹੋਰ ਵੱਡੇ ਨਾਂ ਸ਼ਾਮਲ ਕੀਤੇ ਹਨ। ਜਿਸ ਵਿੱਚ ਦਿਵਿਤਾ ਅਤੇ ਜੋਵਿਤਾ ਗਾਂਧੀ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਜਾ ਰਹੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ IPL ਨੇ ਉਦਘਾਟਨੀ ਸਮਾਰੋਹ ਵਿੱਚ ਅਰਜੀਤ ਸਿੰਘ, ਤਮੰਨਾ ਭਾਟੀਆ ਅਤੇ ਰਸ਼ਮਿਕਾ ਮੰਡਾਨਾ ਨੂੰ ਸ਼ੋਅ ਲਈ ਸੱਦਾ ਦਿੱਤਾ ਸੀ।


ਇਹ ਵੀ ਪੜ੍ਹੋ: ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ 'ਤੇ ਬਣਾਇਆ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ


ਦੱਸ ਦਈਏ ਕਿ ਅੱਜ ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਮੈਚ ਹੋ ਰਿਹਾ ਹੈ। ਇਸ ਮੈਚ ਵਿੱਚ ਜੋ ਵੀ ਟੀਮ ਜਿੱਤੇਗੀ ਉਹ ਆਈਪੀਐਲ ਫਾਈਨਲ ਵਿੱਚ ਸੀਐਸਕੇ ਯਾਨੀ ਚੇਨਈ ਸੁਪਰ ਕਿੰਗਜ਼ ਨਾਲ ਮੈਚ ਖੇਡੇਗੀ। ਇਸ ਤੋਂ ਪਹਿਲਾਂ ਸੀਐਸਕੇ ਦਾ ਗੁਜਰਾਤ ਨਾਲ ਮੈਚ ਸੀ। ਜਿਸ ਵਿੱਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਮੁੰਬਈ ਨੇ ਲਖਨਊ ਨੂੰ ਹਰਾਇਆ। ਅਜਿਹੇ 'ਚ ਅੱਜ ਦਾ ਮੈਚ ਕਾਫੀ ਰੋਮਾਂਚਕ ਹੋਣ ਵਾਲਾ ਹੈ।


ਇਹ ਵੀ ਪੜ੍ਹੋ: Shubman Gill Century: ਸ਼ੁਭਮਨ ਗਿੱਲ ਨੇ ਜੜਿਆ ਇਕ ਹੋਰ ਤੂਫਾਨੀ ਸੈਂਕੜਾ, ਮੁੰਬਈ ਇੰਡੀਅਨਜ਼ ਖਿਲਾਫ ਤੋੜੇ ਕਈ ਰਿਕਾਰਡ