GT vs CSK, IPL 2023 Final Live: ਅਹਿਮਦਾਬਾਦ ‘ਚ ਰੁਕਿਆ ਮੀਂਹ, ਕਵਰਸ ਹਟਾਏ ਗਏ, ਛੇਤੀ ਹੀ ਸ਼ੁਰੂ ਹੋਵੇਗਾ ਮੈਚ

IPL 2023, GT vs CSK: ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਦਾ ਫਾਈਨਲ ਮੈਚ ਅੱਜ ਰਿਜ਼ਰਵ ਡੇਅ 'ਤੇ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ।

ABP Sanjha Last Updated: 29 May 2023 10:41 PM
CSK vs GT Final Score Live: 10.45 ਵਜੇ ਮੈਦਾਨ ਦਾ ਕੀਤਾ ਜਾਵੇਗਾ ਨਿਰੀਖਣ

CSK vs GT Final Score Live: ਅੰਪਾਇਰ 10.45 'ਤੇ ਮੈਦਾਨ ਦਾ ਮੁਆਇਨਾ ਕਰਨ ਲਈ ਮੈਦਾਨ 'ਚ ਆਉਣਗੇ। ਇਸ ਸਮੇਂ ਸਾਈਡ ਪਿੱਚ ਬਹੁਤ ਖ਼ਤਰਨਾਕ ਹਾਲਤ ਵਿੱਚ ਹੈ। ਉਸ ਪਿੱਚ 'ਤੇ ਚੱਲਣਾ ਵੀ ਮੁਸ਼ਕਲ ਹੈ। ਮੈਚ ਮੁੜ ਸ਼ੁਰੂ ਹੋਣ ਵਿੱਚ ਦੇਰੀ ਹੋ ਸਕਦੀ ਹੈ।



 


 
CSK vs GT Final Score Live: ਅਹਿਮਦਾਬਾਦ ‘ਚ ਰੁਕਿਆ ਮੀਂਹ, ਕਵਰਸ ਹਟਾਏ ਗਏ, ਛੇਤੀ ਹੀ ਸ਼ੁਰੂ ਹੋਵੇਗਾ ਮੈਚ

CSK vs GT Final Score Live:  ਅਹਿਮਦਾਬਾਦ ‘ਚ ਮੀਂਹ ਰੁੱਕ ਗਿਆ ਹੈ ਤੇ ਕਵਰਸ ਹਟਾ ਦਿੱਤੇ ਗਏ ਹਨ। ਹਾਲਾਂਕਿ ਮੈਚ ਸ਼ੁਰੂ ਹੋਣ ਨੂੰ 20-25 ਮਿੰਟ ਲੱਗ ਸਕਦੇ ਹਨ। 10.30 ਵਜੇ ਤੱਕ ਮੈਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਫਿਲਹਾਲ ਓਵਰਸ ਵਿੱਚ ਕੋਈ ਕਟੌਤੀ ਨਹੀਂ ਹੋਵੇਗੀ।

CSK vs GT Final Score Live: ਮੀਂਹ ਦੇ ਨਾਲ ਚੱਲ ਰਹੀਆਂ ਤੇਜ਼ ਹਵਾਵਾਂ

CSK vs GT Final Score Live: ਅਹਿਮਦਾਬਾਦ ਵਿੱਚ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਗਰਾਊਂਡ ਨੂੰ ਢੱਕਣ ਸਮੇਂ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਭਾਰੀ ਮੀਂਹ ਕਾਰਨ ਮੈਚ ਜਲਦੀ ਸ਼ੁਰੂ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।

CSK vs GT Final Score Live: ਗੁਜਰਾਤ ਨੇ ਚੇਨਈ ਨੂੰ ਦਿੱਤਾ 215 ਦੌੜਾਂ ਦਾ ਟੀਚਾ

CSK vs GT Final Score Live: ਚੇਨਈ ਸੁਪਰ ਕਿੰਗਜ਼ ਦੇ ਸਾਹਮਣੇ ਜੇਤੂ ਬਣਨ ਲਈ 215 ਦੌੜਾਂ ਦੀ ਚੁਣੌਤੀ ਹੈ। ਗੁਜਰਾਤ ਨੇ 20 ਓਵਰਾਂ 'ਚ ਚਾਰ ਵਿਕਟਾਂ ਦੇ ਨੁਕਸਾਨ 'ਤੇ 214 ਦੌੜਾਂ ਬਣਾ ਲਈਆਂ ਹਨ। ਸਾਈ ਨੇ 96 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਗੁਜਰਾਤ ਦੀ ਗੇਂਦਬਾਜ਼ੀ ਦੇ ਸਾਹਮਣੇ ਇਸ ਟੀਚੇ ਨੂੰ ਹਾਸਲ ਕਰਨਾ ਧੋਨੀ ਦੀ ਟੀਮ ਲਈ ਕਾਫੀ ਮੁਸ਼ਕਲ ਹੋਣ ਵਾਲਾ ਹੈ।

CSK vs GT Final Score Live: ਗੁਜਰਾਤ ਨੇ 19 ਓਵਰਾਂ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 200 ਦੌੜਾਂ

CSK vs GT Final Score Live: ਗੁਜਰਾਤ ਦਾ ਸਕੋਰ 19 ਓਵਰਾਂ ਤੋਂ ਬਾਅਦ 200 ਨੂੰ ਪਾਰ ਕਰ ਗਿਆ ਹੈ। ਇਹ ਚੁਣੌਤੀ ਚੇਨਈ ਲਈ ਕਾਫੀ ਮੁਸ਼ਕਿਲ ਸਾਬਤ ਹੋਣ ਵਾਲੀ ਹੈ। ਸਾਈ 84 ਦੌੜਾਂ ਬਣਾ ਕੇ ਖੇਡ ਰਹੇ ਹਨ। ਉਨ੍ਹਾਂ ਕੋਲ ਆਖਰੀ ਓਵਰ ਵਿੱਚ ਸੈਂਕੜਾ ਲਾਉਣ ਦਾ ਮੌਕਾ ਹੈ।

CSK vs GT Final Score Live: ਸਾਈ ਸੁਦਰਸ਼ਨ ਨੇ ਜੜਿਆ ਅਰਧ ਸੈਂਕੜਾ

CSK vs GT Final Score Live: ਗੁਜਰਾਤ ਨੂੰ ਸਾਈ ਸੁਦਰਸ਼ਨ ਦੇ ਰੂਪ ਵਿੱਚ ਇੱਕ ਨਵਾਂ ਸਿਤਾਰਾ ਮਿਲਿਆ ਹੈ। ਸਾਈ ਨੇ ਅਰਧ ਸੈਂਕੜਾ ਲਗਾਇਆ ਹੈ। ਸਾਈ ਨੇ ਸਿਰਫ 33 ਗੇਂਦਾਂ 'ਚ ਅਰਧ ਸੈਂਕੜਾ ਬਣਾਇਆ। ਗੁਜਰਾਤ ਵੱਡੇ ਸਕੋਰ ਵੱਲ ਵੱਧ ਰਿਹਾ ਹੈ। ਗੁਜਰਾਤ ਦਾ ਸਕੋਰ 15.3 ਓਵਰਾਂ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ 148 ਦੌੜਾਂ ਹੈ।

GT vs CSK Live Score: ਸਾਹਾ ਨੇ ਜੜਿਆ ਅਰਧ ਸੈਂਕੜਾ, ਵੱਡੇ ਸਕੋਰ ਵੱਲ ਵਧੀ ਗੁਜਰਾਤ ਟਾਈਟਨਸ

GT vs CSK Live Score: ਸਾਹਾ ਸਾਬਤ ਕਰ ਰਹੇ ਹਨ ਕਿ ਉਹ ਮੈਚ ਵਿੱਚ ਵੱਡੇ ਖਿਡਾਰੀ ਕਿਉਂ ਹਨ। ਗੁਜਰਾਤ ਨੇ 13 ਓਵਰਾਂ 'ਚ ਇਕ ਵਿਕਟ ਦੇ ਨੁਕਸਾਨ 'ਤੇ 124 ਦੌੜਾਂ ਬਣਾ ਲਈਆਂ ਹਨ। ਸਾਹਾ 53 ਅਤੇ ਸਾਈ 31 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ।

GT vs CSK Live Score: ਰੋਮਾਂਚਕ ਹੋਇਆ ਮੈਚ

GT vs CSK Live Score:  11 ਓਵਰਾਂ ਤੋਂ ਬਾਅਦ ਗੁਜਰਾਤ ਦਾ ਸਕੋਰ ਇਕ ਵਿਕਟ ਦੇ ਨੁਕਸਾਨ 'ਤੇ 96 ਦੌੜਾਂ ਹੈ। ਸਾਹਾ 47 ਦੌੜਾਂ ਬਣਾ ਕੇ ਖੇਡ ਰਹੇ ਹਨ। ਸਾਈ ਨੇ 11 ਦੌੜਾਂ ਬਣਾਈਆਂ। ਚੇਨਈ ਨੇ ਮੈਚ ਵਿੱਚ ਚੰਗੀ ਵਾਪਸੀ ਕੀਤੀ ਹੈ।

IPL 2023 Final Live: ਸ਼ੁਭਮਨ ਗਿੱਲ ਦਾ ਤੂਫਾਨ ਸ਼ੁਰੂ

ਗਿੱਲ ਦੀ ਧਮਾਕੇਦਾਰ ਬੱਲੇਬਾਜ਼ੀ ਸ਼ੁਰੂ ਹੋ ਗਈ ਹੈ। ਸ਼ੁਭਮਨ ਨੇ ਤੁਸ਼ਾਰ ਦੇਸ਼ਪਾਂਡੇ ਦੇ ਓਵਰ ਵਿੱਚ ਲਗਾਤਾਰ ਤਿੰਨ ਚੌਕੇ ਜੜੇ। ਚਾਰ ਓਵਰਾਂ ਬਾਅਦ ਗੁਜਰਾਤ ਦਾ ਸਕੋਰ ਇਕ ਵਿਕਟ ਦੇ ਨੁਕਸਾਨ 'ਤੇ 38 ਦੌੜਾਂ ਹੈ। ਗਿੱਲ 17 ਅਤੇ ਸਾਹਾ 21 ਦੌੜਾਂ ਬਣਾ ਕੇ ਖੇਡ ਰਹੇ ਹਨ।

GT vs CSK Live Score: ਚੇਨਈ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

GT vs CSK Live Score:  CSK ਦੇ ਕਪਤਾਨ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਹਾਰਦਿਕ ਪੰਡਯਾ ਵੀ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੁੰਦੇ ਸਨ। ਪਰ ਹੁਣ ਗੁਜਰਾਤ ਨੂੰ ਪਹਿਲਾਂ ਬੱਲੇਬਾਜ਼ੀ ਕਰਨੀ ਪਵੇਗੀ। ਸੀਐਸਕੇ ਦੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਗੁਜਰਾਤ ਨੇ ਵੀ ਫਾਈਨਲ ਮੈਚ ਲਈ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।

GT vs CSK Live Score: ਬੀਤੀ ਰਾਤ ਤੋਂ ਨਹੀਂ ਪਿਆ ਮੀਂਹ

GT vs CSK Live Score: ਪ੍ਰਸ਼ੰਸਕਾਂ ਲਈ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ। ਬੀਤੀ ਰਾਤ ਤੋਂ ਅਹਿਮਦਾਬਾਦ ਵਿੱਚ ਮੀਂਹ ਨਹੀਂ ਪਿਆ ਹੈ। ਫਿਲਹਾਲ ਮੌਸਮ ਕਾਫੀ ਸਾਫ ਹੈ। ਮੈਚ ਸਮੇਂ ਸਿਰ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਹੈ।

GT vs CSK Live Score: ਅਹਿਮਦਾਬਾਦ ‘ਚ ਨਹੀਂ ਪੈ ਰਿਹਾ ਮੀਂਹ

GT vs CSK Live Score: ਅਹਿਮਦਾਬਾਦ ਤੋਂ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਅਹਿਮਦਾਬਾਦ ਵਿੱਚ ਅੱਜ ਮੀਂਹ ਨਹੀਂ ਪਿਆ। ਫਿਲਹਾਲ ਮੌਸਮ ਸਾਫ ਹੈ। ਪਰ ਰਾਤ 7 ਤੋਂ 11 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਕੱਲ੍ਹ ਵਾਂਗ ਭਾਰੀ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ।

ਪਿਛੋਕੜ

GT vs CSK, IPL 2023 Final Live: ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਦਾ ਫਾਈਨਲ ਮੈਚ ਅੱਜ ਰਿਜ਼ਰਵ ਡੇਅ 'ਤੇ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਪ੍ਰਸ਼ੰਸਕਾਂ ਦੀਆਂ ਨਜ਼ਰਾਂ ਲਗਾਤਾਰ ਅਹਿਮਦਾਬਾਦ ਦੇ ਮੌਸਮ 'ਤੇ ਟਿਕੀਆਂ ਹੋਈਆਂ ਹਨ। ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੇ 'ਚ ਅੱਜ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਮੈਚ ਸ਼ੁਰੂ ਹੋਣ ਤੋਂ ਬਾਅਦ ਪੂਰਾ ਹੋਵੇਗਾ ਜਾਂ ਨਹੀਂ। ਦਰਅਸਲ IPL 16 ਦਾ ਫਾਈਨਲ ਮੈਚ ਐਤਵਾਰ ਨੂੰ ਖੇਡਿਆ ਜਾਣਾ ਸੀ। ਪਰ ਐਤਵਾਰ ਸ਼ਾਮ ਨੂੰ ਅਹਿਮਦਾਬਾਦ ਵਿੱਚ ਲਗਾਤਾਰ ਮੀਂਹ ਪਿਆ ਅਤੇ ਮੈਚ ਦਾ ਆਯੋਜਨ ਨਹੀਂ ਹੋ ਸਕਿਆ।


ਆਈਪੀਐਲ ਗਵਰਨਿੰਗ ਕੌਂਸਲ ਦੁਆਰਾ ਫਾਈਨਲ ਲਈ ਪਹਿਲਾਂ ਹੀ ਇੱਕ ਰਿਜ਼ਰਵ ਡੇ ਰੱਖਿਆ ਗਿਆ ਸੀ। ਰਾਤ 11 ਵਜੇ ਤੱਕ ਜਦੋਂ ਮੈਚ ਦੀਆਂ ਸਾਰੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਤਾਂ ਫਾਈਨਲ ਨੂੰ ਰਿਜ਼ਰਵ ਡੇਅ ਵਿੱਚ ਤਬਦੀਲ ਕਰ ਦਿੱਤਾ ਗਿਆ। ਪਰ ਅੱਜ ਵੀ ਅਹਿਮਦਾਬਾਦ ਤੋਂ ਪ੍ਰਸ਼ੰਸਕਾਂ ਲਈ ਕੋਈ ਚੰਗੀ ਖ਼ਬਰ ਨਹੀਂ ਹੈ। ਕੱਲ੍ਹ ਵਾਂਗ ਅੱਜ ਵੀ ਅਹਿਮਦਾਬਾਦ ਵਿੱਚ ਦਿਨ ਵੇਲੇ ਮੌਸਮ ਸਾਫ਼ ਰਿਹਾ। ਪਰ ਮੌਸਮ ਵਿਭਾਗ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਸ਼ਾਮ ਨੂੰ ਮੀਂਹ ਪੈ ਸਕਦਾ ਹੈ।


ਹਾਲਾਂਕਿ, ਜੇਕਰ ਮੈਚ ਅੱਜ ਨਹੀਂ ਹੁੰਦਾ ਹੈ, ਤਾਂ ਕੋਈ ਰਿਜ਼ਰਵ ਡੇ ਨਹੀਂ ਹੈ। ਗੁਜਰਾਤ ਟਾਈਟਨਸ ਨੂੰ ਗਰੁੱਪ ਗੇੜ ਦੌਰਾਨ ਅੰਕ ਸੂਚੀ ਵਿਚ ਸਿਖਰ 'ਤੇ ਰਹਿਣ ਦਾ ਫਾਇਦਾ ਮਿਲ ਸਕਦਾ ਹੈ ਅਤੇ ਉਸ ਨੂੰ ਜੇਤੂ ਐਲਾਨਿਆ ਜਾ ਸਕਦਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਮੈਚ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਜੇਕਰ ਮੈਚ ਰਾਤ 9.30 ਵਜੇ ਤੱਕ ਸ਼ੁਰੂ ਹੁੰਦਾ ਹੈ ਤਾਂ ਵੀ ਓਵਰਾਂ ਦੀ ਕਟੌਤੀ ਨਹੀਂ ਹੋਵੇਗੀ। 11.40 ਤੋਂ ਬਾਅਦ ਵੀ ਪੰਜ ਓਵਰਾਂ ਦਾ ਮੈਚ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।


ਅਹਿਮਦਾਬਾਦ ਦੇ ਮੈਦਾਨ 'ਤੇ ਵਿਸ਼ਵ ਪੱਧਰੀ ਸਹੂਲਤਾਂ 








- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.