Indian Premier League 2023: ਇੰਡੀਅਨ ਪ੍ਰੀਮੀਅਰ ਲੀਗ (IPL) 2023 ਸੀਜ਼ਨ ਦੇ ਚੌਥੇ ਮੈਚ ਵਿੱਚ ਰਾਜਸਥਾਨ ਰਾਇਲਜ਼ ਟੀਮ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਦਾ ਹਮਲਾਵਰ ਅੰਦਾਜ਼ ਦੇਖਣ ਨੂੰ ਮਿਲਿਆ। ਬਟਲਰ ਨੇ ਨਵੇਂ ਸੀਜ਼ਨ ਦੀ ਸ਼ੁਰੂਆਤ ਉਸੇ ਤਰ੍ਹਾਂ ਕੀਤੀ ਜਿਸ ਤਰ੍ਹਾਂ ਉਸ ਨੇ ਪਿਛਲੇ ਸੀਜ਼ਨ ਨੂੰ ਖਤਮ ਕੀਤਾ ਸੀ। ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਇਸ ਮੈਚ 'ਚ ਬਟਲਰ ਨੇ ਸਿਰਫ 20 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ।






ਹਾਲਾਂਕਿ ਉਹ 22 ਗੇਂਦਾਂ 'ਚ 54 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ, ਜਿਸ 'ਚ 7 ਚੌਕੇ ਅਤੇ 3 ਛੱਕੇ ਸ਼ਾਮਲ ਸਨ ਪਰ ਉਨ੍ਹਾਂ ਨੇ ਆਪਣੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਉਣ ਦਾ ਕੰਮ ਜ਼ਰੂਰ ਕੀਤਾ। ਇਸ ਮੈਚ 'ਚ ਰਾਜਸਥਾਨ ਰਾਇਲਜ਼ ਦੀ ਟੀਮ ਨੇ ਪਹਿਲੇ 6 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ 85 ਦੌੜਾਂ ਬਣਾਈਆਂ।
ਇਸ ਮੈਚ 'ਚ ਸਨਰਾਈਜ਼ਰਸ ਹੈਦਰਾਬਾਦ ਟੀਮ ਦੇ ਕਪਤਾਨ ਭੁਵਨੇਸ਼ਵਰ ਕੁਮਾਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਰਾਜਸਥਾਨ ਲਈ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਯਸ਼ਸਵੀ ਜੈਸਵਾਲ ਅਤੇ ਜੋਸ ਬਟਲਰ ਨੇ ਪਹਿਲੇ ਓਵਰ ਵਿੱਚ ਸਿਰਫ਼ 6 ਦੌੜਾਂ ਬਣਾਈਆਂ। ਇਸ ਤੋਂ ਬਾਅਦ ਦੋਵਾਂ ਨੇ ਮਿਲ ਕੇ ਦੂਜੇ ਓਵਰ ਤੋਂ ਹੀ ਸਕੋਰ ਨੂੰ ਅੱਗੇ ਵਧਾਉਣਾ ਸ਼ੁਰੂ ਕੀਤਾ ਅਤੇ ਚੌਥੇ ਓਵਰ ਵਿੱਚ ਹੀ ਸਕੋਰ ਨੂੰ 50 ਤੋਂ ਪਾਰ ਲੈ ਗਏ।


ਜੋਸ ਬਟਲਰ ਰਾਜਸਥਾਨ ਰਾਇਲਜ਼ ਲਈ ਸਭ ਤੋਂ ਵੱਧ ਛੱਕੇ ਮਾਰਨ ਵਾਲੇ ਦੂਜੇ ਖਿਡਾਰੀ ਬਣ ਗਏ


54 ਦੌੜਾਂ ਦੀ ਆਪਣੀ ਧਮਾਕੇਦਾਰ ਪਾਰੀ ਦੌਰਾਨ ਜੋਸ ਬਟਲਰ ਨੇ ਕੁੱਲ 3 ਛੱਕੇ ਵੀ ਲਗਾਏ, ਜਿਸ ਤੋਂ ਬਾਅਦ ਉਹ ਹੁਣ IPL ਇਤਿਹਾਸ 'ਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਰਾਜਸਥਾਨ ਰਾਇਲਜ਼ ਦੇ ਦੂਜੇ ਖਿਡਾਰੀ ਬਣ ਗਏ ਹਨ। ਇਸ ਮਾਮਲੇ 'ਚ ਕਪਤਾਨ ਸੰਜੂ ਸੈਮਸਨ 131 ਛੱਕਿਆਂ ਦੇ ਨਾਲ ਪਹਿਲੇ ਸਥਾਨ 'ਤੇ ਹਨ, ਜਦਕਿ ਟੀਮ ਦਾ ਅਹਿਮ ਹਿੱਸਾ ਰਹੇ ਸ਼ੇਨ ਵਾਟਸਨ ਨੇ ਰਾਜਸਥਾਨ ਲਈ ਖੇਡਦੇ ਹੋਏ ਕੁੱਲ 109 ਛੱਕੇ ਲਗਾਏ ਸਨ।


ਜੋਸ ਬਟਲਰ ਨੇ ਆਈਪੀਐਲ 2022 ਸੀਜ਼ਨ ਵਿੱਚ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 17 ਪਾਰੀਆਂ ਵਿੱਚ 57.53 ਦੀ ਔਸਤ ਨਾਲ ਕੁੱਲ 863 ਦੌੜਾਂ ਬਣਾਈਆਂ, ਜਿਸ ਵਿੱਚ 4 ਸੈਂਕੜੇ ਅਤੇ 4 ਅਰਧ ਸੈਂਕੜੇ ਸ਼ਾਮਲ ਸਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ