Delhi Capitals Jake Fraser-McGurk Replacement: ਦਿੱਲੀ ਕੈਪੀਟਲਜ਼ ਟੀਮ ਵਿੱਚ ਇੱਕ ਵੱਡਾ ਬਦਲਾਅ ਆਇਆ ਹੈ। ਆਈਪੀਐਲ 2025 ਦੇ ਮੁੜ ਸ਼ੁਰੂ ਹੋਣ ਤੋਂ ਪਹਿਲਾਂ, ਓਪਨਰ ਜੇਕ ਫਰੇਜ਼ਰ-ਮੈਕਗੁਰਕ ਨੂੰ ਦਿੱਲੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਟੀਮ ਨੂੰ ਇਹ ਝਟਕਾ ਅਜਿਹੇ ਸਮੇਂ ਲੱਗਿਆ ਹੈ ਜਦੋਂ ਟੀਮ ਪਲੇਆਫ ਦੀ ਦੌੜ ਵਿੱਚ ਪਹੁੰਚਣ ਤੋਂ ਕੁਝ ਕਦਮ ਦੂਰ ਹੈ। ਦਿੱਲੀ ਲਈ ਆਉਣ ਵਾਲੇ ਸਾਰੇ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ।

ਬੰਗਲਾਦੇਸ਼ੀ ਖਿਡਾਰੀ ਦੀ ਟੀਮ ਵਿੱਚ ਵਾਪਸੀ

ਦਿੱਲੀ ਕੈਪੀਟਲਜ਼ ਦੀ ਟੀਮ ਤੋਂ ਓਪਨਰ ਜੇਕ ਫਰੇਜ਼ਰ-ਮੈਕਗੁਰਕ ਦੇ ਬਾਹਰ ਹੋਣ ਤੋਂ ਬਾਅਦ, ਇੱਕ ਬੰਗਲਾਦੇਸ਼ੀ ਖਿਡਾਰੀ ਨੇ ਉਸਦੀ ਜਗ੍ਹਾ ਲਈ ਹੈ। ਮੁਸਤਫਿਜ਼ੁਰ ਰਹਿਮਾਨ ਦਿੱਲੀ ਟੀਮ ਵਿੱਚ 2 ਸਾਲਾਂ ਬਾਅਦ ਵਾਪਸੀ ਕਰ ਰਹੇ ਹਨ। ਇਹ ਜਾਣਕਾਰੀ ਦਿੱਲੀ ਕੈਪੀਟਲਜ਼ ਦੇ ਅਧਿਕਾਰਤ ਅਕਾਊਂਟ ਤੋਂ ਸਾਂਝੀ ਕੀਤੀ ਗਈ ਹੈ। ਦਿੱਲੀ ਦੀ ਟੀਮ ਹੁਣ ਬੰਗਲਾਦੇਸ਼ ਦੇ ਇਸ ਤੇਜ਼ ਗੇਂਦਬਾਜ਼ ਨਾਲ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰਨਾ ਚਾਹੇਗੀ।

IPL ਪੁਆਇੰਟ ਟੇਬਲ ਵਿੱਚ ਕਿਹੜੇ ਨੰਬਰ 'ਤੇ DC?

ਦਿੱਲੀ ਕੈਪੀਟਲਜ਼ ਦੀ ਟੀਮ ਆਈਪੀਐਲ ਪੁਆਇੰਟ ਟੇਬਲ ਵਿੱਚ 5ਵੇਂ ਨੰਬਰ 'ਤੇ ਹੈ। ਦਿੱਲੀ ਨੇ ਹੁਣ ਤੱਕ 11 ਮੈਚ ਖੇਡੇ ਹਨ, ਜਿਸ ਵਿੱਚ ਟੀਮ ਨੇ 6 ਮੈਚ ਜਿੱਤੇ ਹਨ ਅਤੇ 4 ਹਾਰੇ ਹਨ। ਇਸ ਦੇ ਨਾਲ ਹੀ ਦਿੱਲੀ ਦਾ ਇੱਕ ਮੈਚ ਵੀ ਡਰਾਅ ਵੀ ਹੋਇਆ ਹੈ। ਇਨ੍ਹਾਂ 11 ਮੁਕਾਬਲਿਆਂ ਵਿੱਚ 13 ਅੰਕ ਹਾਸਲ ਕੀਤੇ ਹਨ। ਦਿੱਲੀ ਦੀ ਟੀਮ ਟੂਰਨਾਮੈਂਟ ਦੀ ਸ਼ੁਰੂਆਤ ਵਿੱਚ ਬਿਹਤਰ ਪ੍ਰਦਰਸ਼ਨ ਕਰ ਰਹੀ ਸੀ, ਪਰ ਪਿਛਲੇ ਪੰਜ ਮੈਚਾਂ ਵਿੱਚ ਟੀਮ ਨੇ ਸਿਰਫ਼ ਇੱਕ ਜਿੱਤ ਹਾਸਿਲ ਕੀਤੀ ਹੈ।

 

ਦਿੱਲੀ ਕੈਪੀਟਲਜ਼ ਅਜੇ ਵੀ ਪਲੇਆਫ ਦੀ ਦੌੜ ਵਿੱਚ ਹੈ। ਅਕਸ਼ਰ ਪਟੇਲ ਦੀ ਕਪਤਾਨੀ ਵਿੱਚ ਡੀਸੀ ਕੋਲ ਅਜੇ ਵੀ ਤਿੰਨ ਮੈਚ ਖੇਡਣੇ ਬਾਕੀ ਹਨ, ਜਿਨ੍ਹਾਂ ਵਿੱਚੋਂ ਦੋ ਮੈਚ ਜਿੱਤਣਾ ਬਹੁਤ ਮਹੱਤਵਪੂਰਨ ਹੈ। ਜੇਕਰ ਦਿੱਲੀ ਇਨ੍ਹਾਂ 3 ਮੈਚਾਂ ਵਿੱਚੋਂ 2 ਹਾਰ ਜਾਂਦੀ ਹੈ, ਤਾਂ ਟੀਮ ਲਈ ਪਲੇਆਫ ਵਿੱਚ ਜਾਣਾ ਮੁਸ਼ਕਲ ਹੋ ਜਾਵੇਗਾ। ਦਿੱਲੀ 18 ਮਈ ਨੂੰ ਗੁਜਰਾਤ ਵਿਰੁੱਧ ਆਪਣਾ 12ਵਾਂ ਮੈਚ ਖੇਡੇਗੀ। ਇਸ ਤੋਂ ਬਾਅਦ ਡੀਸੀ ਕੋਲ ਮੁੰਬਈ ਅਤੇ ਪੰਜਾਬ ਵਿਰੁੱਧ ਵੀ ਮੈਚ ਖੇਡਣੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।