ਆਈਪੀਐਲ 2026 ਦੇ ਪਲੇਆਫ ਵਿੱਚ ਚਾਰ ਟੀਮਾਂ ਪਹੁੰਚੀਆਂ ਹਨ: ਰਾਇਲ ਚੈਲੇਂਜਰਜ਼ ਬੰਗਲੌਰ, ਗੁਜਰਾਤ ਟਾਈਟਨਜ਼, ਸਨਰਾਈਜ਼ਰਜ਼ ਹੈਦਰਾਬਾਦ, ਅਤੇ ਰਾਜਸਥਾਨ ਰਾਇਲਜ਼।
IPL 2026: ਪਲੇਆਫ ਲਈ 4 ਟੀਮਾਂ ਹੋਈਆਂ ਤੈਅ, ਜਾਣੋ ਕਦੋਂ ਅਤੇ ਕਿੱਥੇ ਖੇਡੇ ਜਾਣਗੇ ਮੁਕਾਬਲੇ? ਇੱਕ ਕਲਿੱਕ 'ਚ ਜਾਣੋ ਪੂਰਾ ਸ਼ਡਿਊਲ...
IPL 2026: 70 ਲੀਗ ਮੁਕਾਬਲਿਆਂ ਤੋਂ ਬਾਅਦ, ਆਈਪੀਐਲ 2026 ਦੇ ਪਲੇਆਫ ਲਈ ਚਾਰ ਟੀਮਾਂ ਨੂੰ ਤੈਅ ਹੋ ਗਈਆਂ ਹਨ। ਐਤਵਾਰ ਨੂੰ ਮੁੰਬਈ ਇੰਡੀਅਨਜ਼ (ਐਮਆਈ) ਨੂੰ ਹਰਾ ਕੇ ਰਾਜਸਥਾਨ ਰਾਇਲਜ਼ (ਆਰਆਰ) ਪਲੇਆਫ ਵਿੱਚ...

- ਆਈਪੀਐਲ 2026 ਪਲੇਆਫ 26 ਮਈ ਤੋਂ ਸ਼ੁਰੂ, ਆਰਸੀਬੀ-ਜੀਟੀ ਪਹਿਲਾ ਕੁਆਲੀਫਾਇਰ ਖੇਡਣਗੇ।
- ਐਲੀਮੀਨੇਟਰ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਦਾ ਮੁਕਾਬਲਾ ਹੋਵੇਗਾ।
- ਦੂਜਾ ਕੁਆਲੀਫਾਇਰ 29 ਮਈ ਨੂੰ, ਫਾਈਨਲ 31 ਮਈ ਨੂੰ ਅਹਿਮਦਾਬਾਦ ਵਿੱਚ ਹੋਵੇਗਾ।
- ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਪਲੇਆਫ ਵਿੱਚ ਜਗ੍ਹਾ ਪੱਕੀ ਕੀਤੀ।
IPL 2026: 70 ਲੀਗ ਮੁਕਾਬਲਿਆਂ ਤੋਂ ਬਾਅਦ, ਆਈਪੀਐਲ 2026 ਦੇ ਪਲੇਆਫ ਲਈ ਚਾਰ ਟੀਮਾਂ ਨੂੰ ਤੈਅ ਹੋ ਗਈਆਂ ਹਨ। ਐਤਵਾਰ ਨੂੰ ਮੁੰਬਈ ਇੰਡੀਅਨਜ਼ (ਐਮਆਈ) ਨੂੰ ਹਰਾ ਕੇ ਰਾਜਸਥਾਨ ਰਾਇਲਜ਼ (ਆਰਆਰ) ਪਲੇਆਫ ਵਿੱਚ ਪਹੁੰਚਣ ਵਾਲੀ ਚੌਥੀ ਟੀਮ ਬਣ ਗਈ। ਆਓ ਤੁਹਾਨੂੰ ਦੱਸਦੇ ਹਾਂ ਕਿ ਪਲੇਆਫ ਵਿੱਚ ਕਿਹੜੀਆਂ ਟੀਮਾਂ ਕਿਸ ਨਾਲ ਭਿੜਨਗੀਆਂ, ਅਤੇ ਮੈਚ ਕਦੋਂ ਅਤੇ ਕਿੱਥੇ ਖੇਡੇ ਜਾਣਗੇ। ਆਈਪੀਐਲ 2026 ਪਲੇਆਫ ਮੰਗਲਵਾਰ (26 ਮਈ) ਨੂੰ ਸ਼ੁਰੂ ਹੋਣਗੇ। ਚੋਟੀ ਦੇ ਦਰਜੇ ਦੀ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਪਹਿਲੇ ਕੁਆਲੀਫਾਇਰ ਵਿੱਚ ਗੁਜਰਾਤ ਟਾਈਟਨਜ਼ (ਜੀਟੀ) ਨਾਲ ਭਿੜੇਗੀ। ਇਹ ਮੈਚ ਮੰਗਲਵਾਰ ਨੂੰ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਪਹਿਲਾ ਕੁਆਲੀਫਾਇਰ ਜਿੱਤਣ ਵਾਲੀ ਟੀਮ ਸਿੱਧੇ ਫਾਈਨਲ ਵਿੱਚ ਪਹੁੰਚ ਜਾਵੇਗੀ। ਇਸ ਤੋਂ ਬਾਅਦ ਬੁੱਧਵਾਰ (27 ਮਈ) ਨੂੰ ਐਲੀਮੀਨੇਟਰ ਮੁਕਾਬਲਿਆਂ ਵਿੱਚ ਸਨਰਾਈਜ਼ਰਜ਼ ਹੈਦਰਾਬਾਦ (SRH) ਦਾ ਸਾਹਮਣਆ ਰਾਜਸਥਾਨ ਰਾਇਲਜ਼ (RR) ਨਾਲ ਹੋਏਗਾ। ਐਲੀਮੀਨੇਟਰ ਮੁਕਾਬਲੇ ਦੀ ਮੇਜ਼ਬਾਨੀ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਹੋਵੇਗੀ।
29 ਮਈ ਨੂੰ ਦੂਜਾ ਕੁਆਲੀਫਾਇਰ ਖੇਡਿਆ ਜਾਵੇਗਾ। ਪਹਿਲੇ ਕੁਆਲੀਫਾਇਰ ਵਿੱਚ ਹਾਰਨ ਵਾਲੀ ਟੀਮ ਅਤੇ ਐਲੀਮੀਨੇਟਰ ਵਿੱਚ ਜਿੱਤਣ ਵਾਲੀ ਟੀਮ ਦੂਜੇ ਕੁਆਲੀਫਾਇਰ ਵਿੱਚ ਇੱਕ ਦੂਜੇ ਦਾ ਸਾਹਮਣਾ ਕਰੇਗੀ। ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਵੀ ਦੂਜੇ ਕੁਆਲੀਫਾਇਰ ਦੀ ਮੇਜ਼ਬਾਨੀ ਕੀਤੀ ਜਾਵੇਗੀ। ਆਰਸੀਬੀ ਪੁਆਇੰਟ ਟੇਬਲ ਵਿੱਚ ਪਹਿਲੇ ਸਥਾਨ 'ਤੇ ਰਿਹਾ ਅਤੇ ਜੀਟੀ ਦੂਜੇ ਸਥਾਨ 'ਤੇ ਰਿਹਾ, ਜਿਸ ਨਾਲ ਉਨ੍ਹਾਂ ਨੂੰ ਪਹਿਲਾ ਕੁਆਲੀਫਾਇਰ ਹਾਰਨ ਤੋਂ ਬਾਅਦ ਦੂਜੇ ਕੁਆਲੀਫਾਇਰ ਵਿੱਚ ਇੱਕ ਹੋਰ ਮੌਕਾ ਮਿਲਿਆ। ਟੂਰਨਾਮੈਂਟ ਦਾ ਟਾਈਟਲ ਮੈਚ 31 ਮਈ ਨੂੰ ਖੇਡਿਆ ਜਾਵੇਗਾ। ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਵਿੱਚ ਹੋਵੇਗਾ।
ਰਾਜਸਥਾਨ ਰਾਇਲਜ਼ ਦਾ ਪ੍ਰਦਰਸ਼ਨ ਮੁੰਬਈ ਇੰਡੀਅਨਜ਼ ਵਿਰੁੱਧ ਸ਼ਾਨਦਾਰ ਰਿਹਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਆਰਆਰ ਨੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ 'ਤੇ 205 ਦੌੜਾਂ ਬਣਾਈਆਂ। ਟੀਮ ਵੱਲੋਂ ਧਰੁਵ ਜੁਰੇਲ ਨੇ 26 ਗੇਂਦਾਂ ਵਿੱਚ 38 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ, ਜਦੋਂ ਕਿ ਜੋਫਰਾ ਆਰਚਰ ਨੇ 15 ਗੇਂਦਾਂ ਵਿੱਚ 32 ਦੌੜਾਂ ਬਣਾਈਆਂ।
ਉੱਥੇ ਹੀ, ਯਸ਼ਸਵੀ ਜੈਸਵਾਲ ਨੇ 27 ਦੌੜਾਂ ਦਾ ਯੋਗਦਾਨ ਪਾਇਆ। ਜਵਾਬ ਵਿੱਚ, ਐਮਆਈ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ ਸਿਰਫ 175 ਦੌੜਾਂ ਹੀ ਬਣਾ ਸਕੀ। ਐਮਆਈ ਲਈ ਸੂਰਿਆਕੁਮਾਰ ਯਾਦਵ ਨੇ 42 ਗੇਂਦਾਂ ਵਿੱਚ 60 ਦੌੜਾਂ ਬਣਾਈਆਂ, ਜਦੋਂ ਕਿ ਹਾਰਦਿਕ ਪੰਡਯਾ ਨੇ 15 ਗੇਂਦਾਂ ਵਿੱਚ 34 ਦੌੜਾਂ ਦਾ ਯੋਗਦਾਨ ਪਾਇਆ। ਆਰਆਰ ਲਈ, ਜੋਫਰਾ ਆਰਚਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ, 4 ਓਵਰਾਂ ਵਿੱਚ ਸਿਰਫ 17 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਨੰਦਰੇ ਬਰਗਰ ਅਤੇ ਬ੍ਰਿਜੇਸ਼ ਸ਼ਰਮਾ ਨੇ ਦੋ-ਦੋ ਵਿਕਟਾਂ ਲਈਆਂ।
ਆਈਪੀਐਲ 2026 ਪਲੇਆਫ ਦਾ ਸ਼ਡਿਊਲ
26 ਮਈ (ਮੰਗਲਵਾਰ) - ਕੁਆਲੀਫਾਇਰ 1 - ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਗੁਜਰਾਤ ਟਾਈਟਨਜ਼
27 ਮਈ (ਬੁੱਧਵਾਰ) - ਐਲੀਮੀਨੇਟਰ - ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਰਾਜਸਥਾਨ ਰਾਇਲਜ਼
29 ਮਈ (ਸ਼ੁੱਕਰਵਾਰ) - ਕੁਆਲੀਫਾਇਰ 2
31 ਮਈ (ਐਤਵਾਰ) - ਫਾਈਨਲ
Before You Go
'ਮੈਨੂੰ ਫਿਰ ਧਮਕੀਆਂ ਮਿਲੀਆਂ' ਗਿਆਨੀ ਹਰਪ੍ਰੀਤ ਸਿੰਘ ਨੇ ਖੋਲੇ ਰਾਜ਼
Frequently Asked Questions
ਆਈਪੀਐਲ 2026 ਦੇ ਪਲੇਆਫ ਵਿੱਚ ਕਿਹੜੀਆਂ ਟੀਮਾਂ ਨੇ ਥਾਂ ਬਣਾਈ ਹੈ?
ਆਈਪੀਐਲ 2026 ਦਾ ਪਲੇਆਫ ਕਦੋਂ ਸ਼ੁਰੂ ਹੋ ਰਿਹਾ ਹੈ?
ਆਈਪੀਐਲ 2026 ਦੇ ਪਲੇਆਫ 26 ਮਈ, ਮੰਗਲਵਾਰ ਨੂੰ ਸ਼ੁਰੂ ਹੋਣਗੇ।
ਪਹਿਲਾ ਕੁਆਲੀਫਾਇਰ ਮੈਚ ਕਿਹੜੀਆਂ ਟੀਮਾਂ ਵਿਚਕਾਰ ਹੋਵੇਗਾ ਅਤੇ ਕਿੱਥੇ ਖੇਡਿਆ ਜਾਵੇਗਾ?
ਪਹਿਲਾ ਕੁਆਲੀਫਾਇਰ ਮੈਚ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਗੁਜਰਾਤ ਟਾਈਟਨਜ਼ ਵਿਚਕਾਰ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਐਲੀਮੀਨੇਟਰ ਮੁਕਾਬਲਾ ਕਿਹੜੀਆਂ ਟੀਮਾਂ ਵਿਚਕਾਰ ਹੋਵੇਗਾ ਅਤੇ ਕਿੱਥੇ ਹੋਵੇਗਾ?
ਐਲੀਮੀਨੇਟਰ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਹੋਵੇਗਾ।
ਆਈਪੀਐਲ 2026 ਦਾ ਫਾਈਨਲ ਮੈਚ ਕਿੱਥੇ ਖੇਡਿਆ ਜਾਵੇਗਾ?
ਆਈਪੀਐਲ 2026 ਦਾ ਫਾਈਨਲ ਮੈਚ 31 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਟ੍ਰੈਂਡਿੰਗ ਟੌਪਿਕ



















