IPL 2026: ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, ਇਸ ਟੀਮ ਦੇ 'ਕਪਤਾਨ' 'ਤੇ ਮੰਡਰਾ ਰਿਹਾ ਗ੍ਰਿਫ਼ਤਾਰੀ ਦਾ ਖਤਰਾ? ਜਾਣੋ ਮਾਮਲਾ...
Riyan Parag E-cigarette Controversy: ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 19ਵੇਂ ਸੀਜ਼ਨ ਵਿਚਾਲੇ ਅਜਿਹਾ ਬਵਾਲ ਮੱਚ ਗਿਆ ਹੈ, ਜਿਸ ਨੇ ਪ੍ਰਸ਼ੰਸਕਾਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ। ਦੱਸ ਦੇਈਏ ਕਿ ਰਾਜਸਥਾਨ ਰਾਇਲਜ਼ ਦੇ...

Riyan Parag E-cigarette Controversy: ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 19ਵੇਂ ਸੀਜ਼ਨ ਵਿਚਾਲੇ ਅਜਿਹਾ ਬਵਾਲ ਮੱਚ ਗਿਆ ਹੈ, ਜਿਸ ਨੇ ਪ੍ਰਸ਼ੰਸਕਾਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ। ਦੱਸ ਦੇਈਏ ਕਿ ਰਾਜਸਥਾਨ ਰਾਇਲਜ਼ ਦੇ ਕਪਤਾਨ ਰਿਆਨ ਪਰਾਗ ਇੱਕ ਵੱਡੇ ਵਿਵਾਦ ਵਿੱਚ ਫਸਦੇ ਨਜ਼ਰ ਆ ਰਹੇ ਹਨ। ਦਰਅਸਲ, ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਵਿਰੁੱਧ ਖੇਡੇ ਗਏ ਮੈਚ ਦੌਰਾਨ ਰਿਆਨ ਪਰਾਗ ਨੂੰ ਡਰੈਸਿੰਗ ਰੂਮ ਵਿੱਚ ਵੇਪਿੰਗ (ਈ-ਸਿਗਰੇਟ) ਪੀਂਦੇ ਹੋਏ ਦੇਖਿਆ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਭਾਰਤੀ ਕਾਨੂੰਨ ਤਹਿਤ ਹੋ ਸਕਦੀ ਸਖ਼ਤ ਸਜ਼ਾ
ਭਾਰਤ ਸਰਕਾਰ ਨੇ ਸਾਲ 2019 ਵਿੱਚ ਈ-ਸਿਗਰੇਟ ਦੇ ਉਤਪਾਦਨ, ਵਿਕਰੀ ਅਤੇ ਵੰਡ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਸੀ। ਇਸ ਕਾਨੂੰਨ (ਈ-ਸਿਗਰੇਟ ਨਿਸ਼ੇਧ ਐਕਟ 2019) ਅਨੁਸਾਰ, ਜੇਕਰ ਕੋਈ ਵਿਅਕਤੀ ਪਹਿਲੀ ਵਾਰ ਇਸ ਅਪਰਾਧ ਦਾ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸ ਨੂੰ ਇੱਕ ਸਾਲ ਤੱਕ ਦੀ ਕੈਦ ਜਾਂ ਇੱਕ ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।

BCCI ਵੱਲੋਂ ਲਿਆ ਜਾਏਗਾ ਸਖ਼ਤ ਐਕਸ਼ਨ
ਬੀ.ਸੀ.ਸੀ.ਆਈ. (BCCI) ਦੇ ਅਧਿਕਾਰੀਆਂ ਨੇ ਰਿਆਨ ਪਰਾਗ ਦੀ ਇਸ ਹਰਕਤ ਨੂੰ ਬੇਹੱਦ ਲਾਪਰਵਾਹੀ ਵਾਲਾ ਕੰਮ ਕਰਾਰ ਦਿੱਤਾ ਹੈ। ਆਈ.ਪੀ.ਐੱਲ. ਦੇ ਇੱਕ ਭਰੋਸੇਮੰਦ ਸੂਤਰ ਨੇ ਦੱਸਿਆ ਕਿ ਕਈ ਖਿਡਾਰੀ ਈ-ਸਿਗਰੇਟ ਦਾ ਸੇਵਨ ਕਰਦੇ ਹਨ, ਪਰ ਇੰਨੇ ਸਾਰੇ ਕੈਮਰਿਆਂ ਦੀ ਨਿਗਰਾਨੀ ਹੇਠ ਡਰੈਸਿੰਗ ਰੂਮ ਵਿੱਚ ਅਜਿਹਾ ਕਰਨਾ ਬੇਹੱਦ ਜੋਖਮ ਭਰਿਆ ਹੈ।ਇੱਕ ਚੋਟੀ ਦੇ ਖਿਡਾਰੀ ਵੱਲੋਂ ਅਜਿਹਾ ਕਰਨਾ ਲੋਕਾਂ ਲਈ ਚੰਗੀ ਮਿਸਾਲ ਨਹੀਂ ਹੈ ਅਤੇ ਬੀ.ਸੀ.ਸੀ.ਆਈ. ਹੁਣ ਇਸ ਮਾਮਲੇ 'ਤੇ ਕੋਈ ਸਖਤ ਕਦਮ ਚੁੱਕ ਸਕਦਾ ਹੈ।
ਹੁਣ ਤੱਕ ਮੈਚ ਦਾ ਹਾਲ
ਇਸ ਮੁਕਾਬਲੇ ਵਿੱਚ ਰਾਜਸਥਾਨ ਰਾਇਲਜ਼ ਨੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਰਿਆਨ ਪਰਾਗ ਨੇ ਇਸ ਮੈਚ ਵਿੱਚ 16 ਗੇਂਦਾਂ ਵਿੱਚ 29 ਦੌੜਾਂ ਦੀ ਪਾਰੀ ਖੇਡੀ ਸੀ, ਪਰ ਆਊਟ ਹੋਣ ਤੋਂ ਬਾਅਦ ਡਰੈਸਿੰਗ ਰੂਮ ਵਿੱਚ ਕੀਤੀ ਉਨ੍ਹਾਂ ਦੀ ਹਰਕਤ ਨੇ ਜਿੱਤ ਦੀਆਂ ਖੁਸ਼ੀਆਂ ਨੂੰ ਫਿੱਕਾ ਕਰ ਦਿੱਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟ੍ਰੈਂਡਿੰਗ ਟੌਪਿਕ


















