Rajasthan Royals, IPL 2022: IPL 2022 ਦਾ ਦੂਜਾ ਕੁਆਲੀਫਾਇਰ ਮੈਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੰਜਰਜ਼ ਬੰਗਲੌਰ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਦੋਵਾਂ ਟੀਮਾਂ ਦੀਆਂ ਨਜ਼ਰਾਂ ਇਸ ਮੈਚ ਨੂੰ ਜਿੱਤ ਕੇ ਫਾਈਨਲ 'ਚ ਪ੍ਰਵੇਸ਼ ਕਰਨ 'ਤੇ ਹੋਣਗੀਆਂ।


ਜਿੱਥੇ ਇਹ ਮੈਚ ਜਿੱਤਣ ਵਾਲੀ ਟੀਮ ਫਾਈਨਲ 'ਚ ਕੁਆਲੀਫਾਇਰ 1 ਦੀ ਜੇਤੂ ਟੀਮ ਨਾਲ ਭਿੜੇਗੀ, ਉੱਥੇ ਹੀ ਗੁਜਰਾਤ ਟਾਈਟਨਸ ਹਾਰਨ ਵਾਲੀ ਟੀਮ ਦਾ ਸਫਰ ਖ਼ਤਮ ਕਰ ਦੇਵੇਗੀ। ਜੇਕਰ ਰਾਜਸਥਾਨ ਰਾਇਲਸ ਇਹ ਮੈਚ ਜਿੱਤ ਜਾਂਦੀ ਹੈ ਤਾਂ ਉਹ 14 ਸਾਲ ਬਾਅਦ ਫਾਈਨਲ ਮੈਚ ਖੇਡੇਗੀ।


14 ਸਾਲ ਪਹਿਲਾਂ ਰਾਜਸਥਾਨ ਬਣਿਆ ਸੀ ਚੈਂਪੀਅਨ


ਰਾਜਸਥਾਨ ਰਾਇਲਜ਼ ਨੇ 14 ਸਾਲ ਪਹਿਲਾਂ ਇੰਡੀਅਨ ਪ੍ਰੀਮੀਅਰ ਲੀਗ ਦਾ ਫਾਈਨਲ ਮੈਚ ਖੇਡਿਆ ਸੀ। ਦਰਅਸਲ, IPL 2008 'ਚ ਰਾਜਸਥਾਨ ਨੇ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਖਿਤਾਬੀ ਮੈਚ ਖੇਡਿਆ ਸੀ। ਇਸ ਮੈਚ 'ਚ ਰਾਜਸਥਾਨ ਨੇ ਆਖਰੀ ਗੇਂਦ 'ਤੇ ਜਿੱਤ ਹਾਸਲ ਕੀਤੀ। ਆਈਪੀਐੱਲ ਦੀ ਸ਼ੁਰੂਆਤ 2008 'ਚ ਹੋਈ ਸੀ ਅਤੇ ਪਹਿਲੇ ਹੀ ਸੀਜ਼ਨ 'ਚ ਰਾਜਸਥਾਨ ਨੇ ਫਾਈਨਲ 'ਚ ਥਾਂ ਬਣਾਈ ਅਤੇ ਖਿਤਾਬ ਜਿੱਤਿਆ ਸੀ।


ਮੈਚ ਬਹੁਤ ਰੋਮਾਂਚਕ ਸੀ


ਆਈਪੀਐਲ 2008 ਦੇ ਫਾਈਨਲ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ ਵਿੱਚ 5 ਵਿਕਟਾਂ 'ਤੇ 163 ਦੌੜਾਂ ਬਣਾਈਆਂ ਸੀ। ਚੇਨਈ ਲਈ ਪਾਰਥਿਵ ਪਟੇਲ ਨੇ 38, ਸੁਰੇਸ਼ ਰੈਨਾ ਨੇ 43 ਅਤੇ ਐਮਐਸ ਧੋਨੀ ਨੇ ਅਜੇਤੂ 29 ਦੌੜਾਂ ਬਣਾਈਆਂ ਸੀ। ਜਵਾਬ 'ਚ ਰਾਜਸਥਾਨ ਨੇ ਸੱਤਵੇਂ ਓਵਰ 'ਚ 43 ਦੌੜਾਂ 'ਤੇ ਤਿੰਨ ਵਿਕਟਾਂ ਗੁਆਈਆਂ। ਹਾਲਾਂਕਿ ਯੂਸਫ ਪਠਾਨ ਦੀਆਂ 56 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਰਾਜਸਥਾਨ ਰਾਇਲਜ਼ ਦੀ ਟੀਮ ਚੈਂਪੀਅਨ ਬਣੀ ਸੀ। ਉਸ ਸਮੇਂ ਸਾਬਕਾ ਮਰਹੂਮ ਕ੍ਰਿਕਟਰ ਸ਼ੇਨ ਵਾਰਨ ਇਸ ਟੀਮ ਦੇ ਕਪਤਾਨ ਸੀ।


ਇਹ ਵੀ ਪੜ੍ਹੋ: Ambassador Care: ਅਮੀਰਾਂ ਦੀ ਸ਼ਾਨ ਰਹੀ ਅੰਬੈਸਡਰ ਇੱਕ ਵਾਰ ਫਿਰ ਕਰ ਰਹੀ ਵਾਪਸੀ! ਇਸ ਵਾਰ ਇਲੈਕਟ੍ਰਿਕ ਅੰਦਾਜ਼ 'ਚ ਭਰੇਗੀ ਰਫ਼ਤਾਰ