Irfan Pathan Video: ਜੂਨੀਅਰ ਤੇਂਦੁਲਕਰ ਯਾਨਿ ਅਰਜੁਨ ਇਨ੍ਹੀਂ ਦਿਨੀਂ ਮੁੰਬਈ ਇੰਡੀਅਨਜ਼ 'ਚ ਆਪਣੀ ਸਫਲਤਾਂ ਦਾ ਖੂਬ ਆਨੰਦ ਲੈ ਰਹੇ ਹਨ। ਅਰਜੁਨ ਨੇ ਆਈਪੀਐਲ ਮੈਚ ਰਾਹੀਂ ਆਪਣੇ ਕ੍ਰਿਕਟ ਕਰੀਅਰ ਦੀ ਧਮਾਕੇਦਾਰ ਸ਼ੁਰੂਆਤ ਕੀਤੀ। ਉਨ੍ਹਾਂ ਨੇ ਇਸ ਮੈਚ ਰਾਹੀਂ ਆਪਣੇ ਕਰੀਅਰ ਦੀ ਪਹਿਲੀ ਵਿਕਟ ਲਈ ਅਤੇ ਇਸ ਤੋਂ ਵੀ ਵੱਧ ਉਸਨੇ ਮੈਚ ਦੇ ਫਾਈਨਲ ਅਤੇ ਨਿਰਣਾਇਕ ਓਵਰ ਵਿੱਚ ਗੇਂਦਬਾਜ਼ੀ ਕੀਤੀ। ਜਿਸ ਵਿੱਚ ਉਸਨੇ ਅਬਦੁਲ ਸਮਦ ਵਰਗੇ ਬੱਲੇਬਾਜ਼ ਦੇ ਖਿਲਾਫ 20 ਦੌੜਾਂ ਬਚਾਉਣ ਦੀ ਅਗਵਾਈ ਕੀਤੀ। ਉਸ ਨੇ ਇਸ ਓਵਰ ਵਿੱਚ ਸਿਰਫ਼ 5 ਦੌੜਾਂ ਹੀ ਖਰਚ ਕੀਤੀਆਂ ਅਤੇ ਆਪਣੀ ਟੀਮ ਨੂੰ 14 ਦੌੜਾਂ ਨਾਲ ਜਿੱਤ ਦਿਵਾਈ। ਅਰਜੁਨ ਦੀ ਇਸ ਜਿੱਤ ਲਈ ਮਸ਼ਹੂਰ ਕ੍ਰਿਕਟਰਾਂ ਵੱਲੋਂ ਜਮ ਕੇ ਸ਼ਲਾਘਾ ਕੀਤੀ ਗਈ। ਇਸ ਵਿਚਕਾਰ ਇਰਫਾਨ ਪਠਾਨ ਵੀ ਅਰਜੁਨ ਦੇ ਕਾਇਲ ਹੋ ਗਏ। ਉਨ੍ਹਾਂ ਵੱਲੋਂ ਵੀਡੀਓ ਸਾਂਝੀ ਕਰ ਸਚਿਨ ਤੇਂਦੁਲਕਰ ਨੂੰ ਵੀ ਵਧਾਈ ਦਿੱਤੀ ਗਈ। ਤੁਸੀ ਵੀ ਵੇਖੋ ਇਹ ਵੀਡੀਓ...
ਇਸ ਵੀਡੀਓ ਨੂੰ ਇਰਫਾਨ ਪਠਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਅਰਜੁਨ ਦੀ ਤਾਰੀਫ ਕਰਦੇ ਹੋਏ ਇਰਫਾਨ ਪਠਾਨ ਨੇ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੂੰ ਵਧਾਈ ਦਿੱਤੀ ਹੈ। ਇਸ ਵੀਡੀਓ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਅਰਜੁਨ ਦਾ ਨਾਂ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਕਈ ਮਸ਼ਹੂਰ ਹਸਤੀਆਂ ਦੇ ਮੂੰਹ ਤੇ ਚੜ ਗਿਆ ਹੈ।
ਟੌਪ-6 ਵਿੱਚ ਦਾਖਲਾ...
ਸਨਰਾਈਜ਼ਰਸ ਹੈਦਰਾਬਾਦ ਖਿਲਾਫ ਜਿੱਤ ਦਰਜ ਕਰਨ ਤੋਂ ਬਾਅਦ ਮੁੰਬਈ ਦੀ ਟੀਮ ਟਾਪ-6 'ਚ ਪ੍ਰਵੇਸ਼ ਕਰ ਗਈ ਹੈ। ਹੁਣ ਮੁੰਬਈ ਦੀ ਟੀਮ 6 ਅੰਕਾਂ ਨਾਲ ਅੰਕ ਸੂਚੀ 'ਚ ਛੇਵੇਂ ਨੰਬਰ 'ਤੇ ਪਹੁੰਚ ਗਈ ਹੈ। ਆਈਪੀਐਲ 2023 ਵਿੱਚ, ਮੁੰਬਈ ਨੇ ਪੰਜ ਮੈਚ ਖੇਡੇ ਹਨ ਜਿਨ੍ਹਾਂ ਵਿੱਚ ਤਿੰਨ ਜਿੱਤੇ ਹਨ ਅਤੇ ਦੋ ਹਾਰੇ ਹਨ। ਰੋਹਿਤ ਸ਼ਰਮਾ ਦੀ ਟੀਮ ਨੇ 16ਵੇਂ ਸੀਜ਼ਨ 'ਚ ਲਗਾਤਾਰ 2 ਹਾਰਾਂ ਤੋਂ ਬਾਅਦ ਸ਼ੁਰੂਆਤ ਕੀਤੀ। ਪਰ ਅਗਲੇ ਤਿੰਨ ਮੈਚ ਜਿੱਤ ਕੇ ਟੀਮ ਸ਼ਾਨਦਾਰ ਵਾਪਸੀ ਕਰਨ 'ਚ ਕਾਮਯਾਬ ਰਹੀ।