KKR vs RCB Live : ਕੋਲਕਾਤਾ ਨੇ ਬੈਂਗਲੁਰੂ ਨੂੰ ਬੁਰੀ ਤਰ੍ਹਾਂ ਹਰਾਇਆ, ਸਪਿਨਰਾਂ ਦੇ ਦਮ 'ਤੇ 81 ਦੌੜਾਂ ਨਾਲ ਜਿੱਤਿਆ ਮੈਚ

KKR vs RCB Live : IPL 2023 ਦਾ 9ਵਾਂ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਕਾਰ ਖੇਡਿਆ ਜਾਵੇਗਾ। ਕੋਲਕਾਤਾ ਅਤੇ ਬੰਗਲੌਰ ਵਿਚਾਲੇ ਹੋਣ ਵਾਲੇ ਇਸ ਮੈਚ ਦਾ ਪ੍ਰਸ਼ੰਸਕ ਬੇਸਬਰੀ

ਏਬੀਪੀ ਸਾਂਝਾ Last Updated: 06 Apr 2023 11:20 PM
KKR vs RCB Live : ਕੋਲਕਾਤਾ ਨੇ ਬੈਂਗਲੁਰੂ ਨੂੰ ਬੁਰੀ ਤਰ੍ਹਾਂ ਹਰਾਇਆ, ਸਪਿਨਰਾਂ ਦੇ ਦਮ 'ਤੇ 81 ਦੌੜਾਂ ਨਾਲ ਜਿੱਤਿਆ ਮੈਚ

 KKR vs RCB Live : ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 81 ਦੌੜਾਂ ਨਾਲ ਹਰਾਇਆ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 204 ਦੌੜਾਂ ਬਣਾਈਆਂ। ਜਵਾਬ 'ਚ ਬੈਂਗਲੁਰੂ ਦੀ ਟੀਮ 123 ਦੌੜਾਂ 'ਤੇ ਆਲ ਆਊਟ ਹੋ ਗਈ। ਕੇਕੇਆਰ ਦੀ ਜਿੱਤ ਵਿੱਚ ਸਪਿੰਨਰਾਂ ਨੇ ਅਹਿਮ ਭੂਮਿਕਾ ਨਿਭਾਈ। ਵਰੁਣ ਚੱਕਰਵਰਤੀ ਨੇ 4 ਵਿਕਟਾਂ ਲਈਆਂ। ਡੇਬਿਊ ਮੈਚ ਖੇਡ ਰਹੇ ਸੁਯਸ਼ ਨੇ 3 ਵਿਕਟਾਂ ਲਈਆਂ। ਸੁਨੀਲ ਨਰਾਇਣ ਨੇ 2 ਵਿਕਟਾਂ ਲਈਆਂ।

KKR vs RCB Live : ਬੈਂਗਲੁਰੂ ਨੂੰ ਜਿੱਤ ਲਈ 60 ਗੇਂਦਾਂ 'ਚ 136 ਦੌੜਾਂ ਦੀ ਲੋੜ

KKR vs RCB Live :  ਰਾਇਲ ਚੈਲੰਜਰਜ਼ ਬੈਂਗਲੁਰੂ ਨੇ 10 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 69 ਦੌੜਾਂ ਬਣਾਈਆਂ। ਟੀਮ ਨੂੰ ਜਿੱਤ ਲਈ 60 ਗੇਂਦਾਂ ਵਿੱਚ 136 ਦੌੜਾਂ ਦੀ ਲੋੜ ਹੈ। ਬ੍ਰੇਸਵੈੱਲ 12 ਦੌੜਾਂ ਬਣਾ ਕੇ ਅਤੇ ਕਾਰਤਿਕ 2 ਦੌੜਾਂ ਬਣਾ ਕੇ ਖੇਡ ਰਹੇ ਹਨ।

KKR vs RCB Live : ਆਰਸੀਬੀ ਨੇ 9 ਓਵਰਾਂ ਵਿੱਚ 61 ਦੌੜਾਂ ਬਣਾਈਆਂ

KKR vs RCB Live :  ਆਰਸੀਬੀ ਨੇ 9 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 61 ਦੌੜਾਂ ਬਣਾਈਆਂ। ਦਿਨੇਸ਼ ਕਾਰਤਿਕ ਅਤੇ ਮਾਈਕਲ ਬ੍ਰੇਸਵੈੱਲ ਕ੍ਰੀਜ਼ 'ਤੇ ਮੌਜੂਦ ਹਨ। ਕੇਕੇਆਰ ਲਈ ਸੁਨੀਲ ਨਰਾਇਣ ਨੇ 2 ਵਿਕਟਾਂ ਲਈਆਂ। ਵਰੁਣ ਚੱਕਰਵਰਤੀ ਨੇ 3 ਵਿਕਟਾਂ ਲਈਆਂ ਹਨ।

KKR vs RCB Live : ਕੋਲਕਾਤਾ ਨੇ ਬੈਂਗਲੁਰੂ ਨੂੰ ਦਿੱਤਾ 205 ਦੌੜਾਂ ਦਾ ਟੀਚਾ, ਸ਼ਾਰਦੁਲ-ਰਿੰਕੂ ਦਾ ਤੂਫਾਨੀ ਪ੍ਰਦਰਸ਼ਨ
KKR vs RCB Live : ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਜਿੱਤ ਲਈ 205 ਦੌੜਾਂ ਦਾ ਟੀਚਾ ਦਿੱਤਾ ਹੈ। ਕੇਕੇਆਰ ਨੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 204 ਦੌੜਾਂ ਬਣਾਈਆਂ। ਸ਼ਾਰਦੁਲ ਠਾਕੁਰ ਅਤੇ ਰਿੰਕੂ ਸਿੰਘ ਨੇ ਮੈਚ ਦੀ ਦਿਸ਼ਾ ਬਦਲ ਦਿੱਤੀ। ਸ਼ਾਰਦੁਲ ਨੇ 29 ਗੇਂਦਾਂ ਵਿੱਚ 68 ਦੌੜਾਂ ਬਣਾਈਆਂ। ਰਿੰਕੂ ਨੇ 46 ਦੌੜਾਂ ਬਣਾਈਆਂ। ਗੁਰਬਾਜ਼ ਨੇ 57 ਦੌੜਾਂ ਦਾ ਯੋਗਦਾਨ ਦਿੱਤਾ। ਆਰਸੀਬੀ ਲਈ ਡੇਵਿਡ ਵਿਲੀ ਅਤੇ ਕਰਨ ਸ਼ਰਮਾ ਨੇ 2-2 ਵਿਕਟਾਂ ਲਈਆਂ।
KKR vs RCB Live : ਕੋਲਕਾਤਾ ਨੇ 16 ਓਵਰਾਂ ਵਿੱਚ 147 ਦੌੜਾਂ ਬਣਾਈਆਂ

KKR vs RCB Live : ਕੋਲਕਾਤਾ ਨੇ 16 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 147 ਦੌੜਾਂ ਬਣਾਈਆਂ। ਸ਼ਾਰਦੁਲ ਠਾਕੁਰ ਨੇ 19 ਗੇਂਦਾਂ ਵਿੱਚ 47 ਦੌੜਾਂ ਬਣਾਈਆਂ। ਰਿੰਕੂ ਸਿੰਘ 21 ਦੌੜਾਂ ਬਣਾ ਕੇ ਖੇਡ ਰਿਹਾ ਹੈ।

KKR vs RCB Live : ਕੋਲਕਾਤਾ ਨੇ 14 ਓਵਰਾਂ ਵਿੱਚ 124 ਦੌੜਾਂ ਬਣਾਈਆਂ

KKR vs RCB Live : ਕੋਲਕਾਤਾ ਨਾਈਟ ਰਾਈਡਰਜ਼ ਨੇ 14 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 124 ਦੌੜਾਂ ਬਣਾਈਆਂ। ਸ਼ਾਰਦੁਲ ਠਾਕੁਰ 11 ਗੇਂਦਾਂ ਵਿੱਚ 28 ਦੌੜਾਂ ਬਣਾ ਕੇ ਖੇਡ ਰਿਹਾ ਹੈ। ਰਿੰਕੂ ਸਿੰਘ ਨੇ 18 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਵਿਚਾਲੇ 35 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ।

KKR vs RCB Live : ਕੋਲਕਾਤਾ ਨੇ 8 ਓਵਰਾਂ 'ਚ 57 ਦੌੜਾਂ ਬਣਾਈਆਂ

 KKR vs RCB Live : ਕੋਲਕਾਤਾ ਨੇ 8 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 57 ਦੌੜਾਂ ਬਣਾਈਆਂ। ਰਹਿਮਾਨਉੱਲ੍ਹਾ ਗੁਰਬਾਜ਼ 32 ਗੇਂਦਾਂ ਵਿੱਚ 35 ਦੌੜਾਂ ਬਣਾ ਕੇ ਖੇਡ ਰਿਹਾ ਹੈ। ਉਸ ਨੇ 5 ਚੌਕੇ ਅਤੇ 1 ਛੱਕਾ ਲਗਾਇਆ। ਰਿੰਕੂ ਸਿੰਘ 2 ਦੌੜਾਂ ਬਣਾ ਕੇ ਖੇਡ ਰਿਹਾ ਹੈ।

KKR vs RCB Live : ਕੋਲਕਾਤਾ ਨੇ 5 ਓਵਰਾਂ 'ਚ 41 ਦੌੜਾਂ ਬਣਾਈਆਂ


 KKR vs RCB Live : ਕੋਲਕਾਤਾ ਨੇ 5 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 41 ਦੌੜਾਂ ਬਣਾਈਆਂ। ਗੁਰਬਾਜ਼ 30 ਗੇਂਦਾਂ ਵਿੱਚ 22 ਦੌੜਾਂ ਬਣਾਉਣ ਤੋਂ ਬਾਅਦ ਖੇਡ ਰਿਹਾ ਹੈ। ਜਦਕਿ ਨਿਤੀਸ਼ ਰਾਣਾ ਅਜੇ ਤੱਕ ਖਾਤਾ ਵੀ ਨਹੀਂ ਖੋਲ੍ਹ ਸਕੇ ਹਨ।

KKR vs RCB Live : ਕੋਲਕਾਤਾ ਨਾਈਟ ਰਾਈਡਰਜ਼ ਦਾ ਡਿੱਗਿਆ ਦੂਜਾ ਵਿਕਟ

 KKR vs RCB Live :  ਕੋਲਕਾਤਾ ਨਾਈਟ ਰਾਈਡਰਜ਼ ਦੀ ਦੂਜੀ ਵਿਕਟ ਮਨਦੀਪ ਸਿੰਘ ਦੇ ਰੂਪ ਵਿੱਚ ਡਿੱਗੀ। ਉਹ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ। ਵਿਲੀ ਨੇ ਮਨਦੀਪ ਨੂੰ ਪਵੇਲੀਅਨ ਦਾ ਰਸਤਾ ਵੀ ਦਿਖਾਇਆ।

KKR vs RCB Live : ਕੋਲਕਾਤਾ ਲਈ ਵੈਂਕਟੇਸ਼ ਅਤੇ ਗੁਰਬਾਜ ਕਰ ਰਹੇ ਹਨ ਓਪਨਿੰਗ

KKR vs RCB Live : ਈਡਨ ਗਾਰਡਨ 'ਚ ਕੋਲਕਾਤਾ ਅਤੇ ਬੈਂਗਲੁਰੂ ਵਿਚਾਲੇ ਮੈਚ ਸ਼ੁਰੂ ਹੋ ਗਿਆ ਹੈ। ਗੁਰਬਾਜ ਅਤੇ ਵੈਂਕਟੇਸ਼ ਅਈਅਰ ਕੋਲਕਾਤਾ ਲਈ ਓਪਨਿੰਗ ਕਰ ਰਹੇ ਹਨ ਜਦਕਿ ਆਰਸੀਬੀ ਨੇ ਪਹਿਲਾ ਓਵਰ ਮੁਹੰਮਦ ਸਿਰਾਜ ਨੂੰ ਸੌਂਪਿਆ ਹੈ।

KKR vs RCB Live : ਮੈਚ ਦੇਖਣ ਈਡਨ ਗਾਰਡਨ ਪਹੁੰਚੀ ਜੂਹੀ ਚਾਵਲਾ

KKR vs RCB Live : ਈਡਨ ਗਾਰਡਨ 'ਚ ਕੋਲਕਾਤਾ ਅਤੇ ਬੈਂਗਲੁਰੂ ਵਿਚਾਲੇ ਖੇਡੇ ਜਾ ਰਹੇ ਮੈਚ ਨੂੰ ਦੇਖਣ ਲਈ ਜੂਹੀ ਚਾਵਲਾ ਵੀ ਪਹੁੰਚੀ ਹੈ। ਕੇਕੇਆਰ ਨੇ ਵੀਡੀਓ ਟਵੀਟ ਕੀਤਾ ਹੈ।

KKR vs RCB Live : ਬੰਗਲੌਰ ਨੇ ਕੋਲਕਾਤਾ ਖਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫੈਸਲਾ

 KKR vs RCB Live : ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਡਾਰੀ ਈਡਨ ਗਾਰਡਨ 'ਚ ਪਹਿਲਾਂ ਬੱਲੇਬਾਜ਼ੀ ਲਈ ਉਤਰਣਗੇ।

ਪਿਛੋਕੜ

KKR vs RCB Live : IPL 2023 ਦਾ 9ਵਾਂ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਕਾਰ ਖੇਡਿਆ ਜਾਵੇਗਾ। ਇੰਡੀਅਨ ਪ੍ਰੀਮੀਅਰ ਲੀਗ 2023 ਦੇ 9ਵੇਂ ਲੀਗ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਸ਼ਾਮ 7.30 ਵਜੇ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਭਿੜੇਗੀ। 


ਕੋਲਕਾਤਾ ਅਤੇ ਬੰਗਲੌਰ ਵਿਚਾਲੇ ਹੋਣ ਵਾਲੇ ਇਸ ਮੈਚ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੋਲਕਾਤਾ ਨੇ ਇਸ ਸੀਜ਼ਨ ਦਾ ਆਪਣਾ ਪਹਿਲਾ ਮੈਚ ਪੰਜਾਬ ਕਿੰਗਜ਼ ਖਿਲਾਫ ਖੇਡਿਆ ਸੀ। ਇਸ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ,ਜਦਕਿ ਬੈਂਗਲੁਰੂ ਨੇ ਪਹਿਲੇ ਮੈਚ 'ਚ ਮੁੰਬਈ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਆਰਸੀਬੀ ਈਡਨ ਗਾਰਡਨ 'ਚ ਕੋਲਕਾਤਾ ਨੂੰ ਸਖ਼ਤ ਟੱਕਰ ਦਿੰਦੇ ਹੋਏ ਦਿਖਾਈ ਦੇ ਸਕਦੀ ਹੈ। ਇਸ ਮੈਚ ਲਈ RCB ਦੇ ਪਲੇਇੰਗ ਇਲੈਵਨ 'ਚ ਬਦਲਾਅ ਹੋ ਸਕਦਾ ਹੈ।

ਸੰਭਾਵਿਤ ਪਲੇਇੰਗ ਇਲੈਵਨ -

ਕੋਲਕਾਤਾ ਨਾਈਟ ਰਾਈਡਰਜ਼ : ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟ ਕੀਪਰ), ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ (ਕਪਤਾਨ ), ਰਿੰਕੂ ਸਿੰਘ, ਆਂਦਰੇ ਰਸਲ, ਸ਼ਾਰਦੁਲ ਠਾਕੁਰ, ਸੁਨੀਲ ਨਾਰਾਇਣ, ਟਿਮ ਸਾਊਦੀ/ਲੌਕੀ ਫਰਗੂਸਨ, ਅਨੁਕੁਲ ਰਾਏ, ਉਮੇਸ਼ ਯਾਦਵ, ਵਰੁਣ ਚੱਕਰਵਰਤੀ
 

ਰਾਇਲ ਚੈਲੰਜਰਜ਼ ਬੈਂਗਲੁਰੂ : ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਕਪਤਾਨ ) , ਗਲੇਨ ਮੈਕਸਵੈੱਲ, ਮਾਈਕਲ ਬ੍ਰੇਸਵੈੱਲ, ਸ਼ਬਾਜ਼ ਅਹਿਮਦ, ਦਿਨੇਸ਼ ਕਾਰਤਿਕ (ਵਿਕਟ ਕੀਪਰ), ਕਰਨ ਸ਼ਰਮਾ, ਹਰਸ਼ਲ ਪਟੇਲ, ਆਕਾਸ਼ ਦੀਪ, ਡੇਵਿਡ ਵਿਲੀ, ਮੁਹੰਮਦ ਸਿਰਾਜ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.