MI vs CSK Score Live Updates : ਚੇਨਈ ਸੁਪਰ ਕਿੰਗਜ਼ ਅਗੇ 156 ਦੌੜਾਂ ਦਾ ਟੀਚਾ
IPL 2022 Score : ਆਈਪੀਐਲ ਵਿੱਚ ਗੇਲ ਨੇ 142 ਮੈਚਾਂ ਵਿੱਚ 39.72 ਦੀ ਔਸਤ ਨਾਲ 4965 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 6 ਸੈਂਕੜੇ ਅਤੇ 31 ਅਰਧ ਸੈਂਕੜੇ ਲਗਾਏ ਹਨ। ਜਦਕਿ ਉਥੱਪਾ ਨੇ ਆਪਣੇ ਕਰੀਅਰ 'ਚ 27 ਅਰਧ ਸੈਂਕੜੇ ਲਗਾਏ ਹਨ।
ਰਵਨੀਤ ਕੌਰ Last Updated: 21 Apr 2022 10:07 PM
ਪਿਛੋਕੜ
IPL 2022 Score : ਆਈਪੀਐਲ 2022 (IPL 2022) 'ਚ ਮੁੰਬਈ ਇੰਡੀਅਨਜ਼ (Mumbai Indians) ਦਾ ਸਾਹਮਣਾ ਚੇਨਈ ਸੁਪਰ ਕਿੰਗਜ਼ ਨਾਲ ਹੋਵੇਗਾ। ਇਸ ਮੈਚ 'ਚ ਚੇਨਈ ਦੇ ਸਲਾਮੀ ਬੱਲੇਬਾਜ਼ ਰੌਬਿਨ ਉਥੱਪਾ ਕੋਲ...More
IPL 2022 Score : ਆਈਪੀਐਲ 2022 (IPL 2022) 'ਚ ਮੁੰਬਈ ਇੰਡੀਅਨਜ਼ (Mumbai Indians) ਦਾ ਸਾਹਮਣਾ ਚੇਨਈ ਸੁਪਰ ਕਿੰਗਜ਼ ਨਾਲ ਹੋਵੇਗਾ। ਇਸ ਮੈਚ 'ਚ ਚੇਨਈ ਦੇ ਸਲਾਮੀ ਬੱਲੇਬਾਜ਼ ਰੌਬਿਨ ਉਥੱਪਾ ਕੋਲ ਇਤਿਹਾਸ ਰਚਣ ਦਾ ਮੌਕਾ ਹੋਵੇਗਾ। ਉਹ ਮੁੰਬਈ ਖਿਲਾਫ ਆਪਣੇ 200ਵੇਂ ਮੈਚ 'ਚ ਮੈਦਾਨ 'ਤੇ ਉਤਰੇਗਾ। ਆਪਣੇ ਆਈਪੀਐਲ ਕਰੀਅਰ ਵਿੱਚ ਉਸਨੇ 199 ਮੈਚਾਂ ਵਿੱਚ 28.10 ਦੀ ਔਸਤ ਨਾਲ 4919 ਦੌੜਾਂ ਬਣਾਈਆਂ ਹਨ।ਇਸ ਨਾਲ ਉਹ ਆਈਪੀਐਲ ਵਿੱਚ 200 ਮੈਚ ਖੇਡਣ ਵਾਲਾ ਸੱਤਵਾਂ ਖਿਡਾਰੀ ਬਣ ਜਾਵੇਗਾ। ਉਨ੍ਹਾਂ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ, ਦਿਨੇਸ਼ ਕਾਰਤਿਕ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰਵਿੰਦਰ ਜਡੇਜਾ ਅਤੇ ਸੁਰੇਸ਼ ਰੈਨਾ ਵੀ ਇਹ ਕਾਰਨਾਮਾ ਕਰ ਚੁੱਕੇ ਹਨ। ਇਸ ਦੇ ਨਾਲ ਹੀ ਜੇਕਰ ਉਥੱਪਾ ਅੱਜ ਦੇ ਮੈਚ 'ਚ 81 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਆਪਣੀਆਂ 5000 ਦੌੜਾਂ ਵੀ ਪੂਰੀਆਂ ਕਰ ਲੈਣਗੇ। ਇਸ ਤੋਂ ਇਲਾਵਾ ਜੇਕਰ ਉਹ 47 ਦੌੜਾਂ ਬਣਾ ਲੈਂਦਾ ਹੈ ਤਾਂ ਦੌੜਾਂ ਦੇ ਮਾਮਲੇ 'ਚ ਉਹ ਕ੍ਰਿਸ ਗੇਲ ਨੂੰ ਪਿੱਛੇ ਛੱਡ ਦੇਵੇਗਾ।ਆਈਪੀਐਲ ਵਿੱਚ ਗੇਲ ਨੇ 142 ਮੈਚਾਂ ਵਿੱਚ 39.72 ਦੀ ਔਸਤ ਨਾਲ 4965 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 6 ਸੈਂਕੜੇ ਅਤੇ 31 ਅਰਧ ਸੈਂਕੜੇ ਲਗਾਏ ਹਨ। ਜਦਕਿ ਉਥੱਪਾ ਨੇ ਆਪਣੇ ਕਰੀਅਰ 'ਚ 27 ਅਰਧ ਸੈਂਕੜੇ ਲਗਾਏ ਹਨ। ਉਸ ਨੇ ਅਜੇ ਤੱਕ ਇੱਕ ਵੀ ਸੈਂਕੜਾ ਨਹੀਂ ਲਗਾਇਆ ਹੈ। ਅਜਿਹੇ 'ਚ ਉਥੱਪਾ ਇਹ ਉਪਲੱਬਧੀ ਹਾਸਲ ਕਰਦੇ ਹੀ ਇਕ ਹੋਰ ਦਿਲਚਸਪ ਰਿਕਾਰਡ ਬਣਾ ਲੈਣਗੇ। ਉਹ ਬਿਨਾਂ ਸੈਂਕੜਾ ਬਣਾਏ IPL ਵਿੱਚ 5000 ਦੌੜਾਂ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਬਣ ਜਾਵੇਗਾ।ਜੇਕਰ ਇਸ ਸੀਜ਼ਨ 'ਚ ਉਥੱਪਾ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਉਸ ਨੇ ਚੇਨਈ ਲਈ ਇਸ ਸੀਜ਼ਨ ਵਿੱਚ ਦੋ ਅਰਧ ਸੈਂਕੜੇ ਲਗਾਏ ਹਨ। ਉਸ ਨੇ ਇਸ ਸੀਜ਼ਨ 'ਚ 197 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੀ ਔਸਤ 32.83 ਅਤੇ ਸਟ੍ਰਾਈਕ ਰੇਟ 152.71 ਰਹੀ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
MI vs CSK Score Live: 156 ਰਨਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ
CSK 46/2: ਚੇਨਈ ਦੀ ਖਰਾਬ ਸ਼ੁਰੂਆਤ, ਛੇਤੀ ਹੀ ਗੁਆ ਲਏ 2 ਵਿਕਟ