PBKS vs MI Highlights IPL 2025: ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਆੰਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਪੰਜਾਬ ਹੁਣ IPL 2025 ਦੀ ਪੁਆਇੰਟਸ ਟੇਬਲ ਵਿੱਚ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ। ਇਸ ਮੈਚ ਵਿੱਚ ਮੁੰਬਈ ਨੇ ਪਹਿਲਾਂ ਖੇਡਦਿਆਂ 184 ਰਨ ਬਣਾਏ ਸਨ, ਜਿਸਦੇ ਜਵਾਬ ਵਿੱਚ ਪੰਜਾਬ ਨੇ 19ਵੇਂ ਓਵਰ ਵਿੱਚ ਹੀ ਜਿੱਤ ਹਾਸਲ ਕਰ ਲਈ। ਪੰਜਾਬ ਕਿੰਗਜ਼ ਵੱਲੋਂ ਪ੍ਰਿਆਂਸ਼ ਆਰੀਆ ਅਤੇ ਜੋਸ਼ ਇੰਗਲਿਸ਼ ਨੇ ਅੱਧੇ ਸੈਂਕੜੇ ਜੜ੍ਹੇ।
ਪੰਜਾਬ ਕਿੰਗਜ਼ ਨੂੰ 185 ਰਨ ਦਾ ਟੀਚਾ ਮਿਲਿਆ ਸੀ, ਜਿਸਦੇ ਜਵਾਬ ਵਿੱਚ ਟੀਮ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਕਿਉਂਕਿ ਪ੍ਰਭਸਿਮਰਨ ਸਿੰਘ ਸਿਰਫ 13 ਰਨ ਬਣਾ ਕੇ ਆਊਟ ਹੋ ਗਏ। ਉਸ ਤੋਂ ਬਾਅਦ ਪ੍ਰਿਆਂਸ਼ ਆਰੀਆ ਅਤੇ ਜੋਸ਼ ਇੰਗਲਿਸ਼ ਨੇ MI ਦੇ ਗੇਂਦਬਾਜ਼ਾਂ ਉੱਤੇ ਕਹਿਰ ਬਣਕੇ ਹਮਲਾ ਕਰ ਦਿੱਤਾ। ਦੋਹਾਂ ਵਿਚਕਾਰ 109 ਰਨਾਂ ਦੀ ਵੱਡੀ ਸਾਂਝ ਬਣੀ। ਇਸ ਦੌਰਾਨ 15ਵੇਂ ਓਵਰ ਵਿੱਚ ਪ੍ਰਿਆਂਸ਼ 62 ਰਨ ਬਣਾ ਕੇ ਆਊਟ ਹੋ ਗਏ। ਆਪਣੀ 62 ਰਨ ਦੀ ਪਾਰੀ ਵਿੱਚ ਉਨ੍ਹਾਂ ਨੇ 9 ਚੌਕੇ ਅਤੇ 2 ਛੱਕੇ ਲਗਾਏ।
ਜੋਸ਼ ਇੰਗਲਿਸ਼ ਦੂਜੇ ਛੋਰ ਤੋਂ ਡਟੇ ਰਹੇ ਅਤੇ 42 ਗੇਂਦਾਂ 'ਚ 73 ਰਨ ਦੀ ਸ਼ਾਨਦਾਰ ਪਾਰੀ ਖੇਡੀ। ਜਦੋਂ ਪ੍ਰੀਆਂਸ਼ ਆਰੀਆ ਆਊਟ ਹੋਏ, ਤਦ ਪੰਜਾਬ ਨੂੰ ਜਿੱਤ ਲਈ 35 ਗੇਂਦਾਂ 'ਚ 42 ਰਨ ਚਾਹੀਦੇ ਸਨ ਅਤੇ ਟੀਮ ਦੀ ਜਿੱਤ ਆਸਾਨ ਦਿਖਣ ਲੱਗੀ ਸੀ। ਬਾਕੀ ਕੰਮ ਕਪਤਾਨ ਸ਼੍ਰੇਅਸ਼ ਅਈਅਰ ਨੇ ਪੂਰਾ ਕਰ ਦਿੱਤਾ, ਜਿਨ੍ਹਾਂ ਨੇ 16 ਗੇਂਦਾਂ 'ਚ 26 ਰਨ ਬਣਾ ਕੇ ਯੋਗਦਾਨ ਪਾਇਆ। ਪੰਜਾਬ ਦੀ ਜਿੱਤ ਇਸ ਕਰਕੇ ਵੀ ਯਾਦਗਾਰ ਬਣੀ ਕਿਉਂਕਿ ਸ਼੍ਰੇਅਸ ਅਈਅਰ ਨੇ ਛੱਕਾ ਲਾ ਕੇ ਟੀਮ ਦੀ ਜਿੱਤ ਨਿਸ਼ਚਿਤ ਕੀਤੀ।
ਪੰਜਾਬ ਖੇਡੇਗਾ ਪਹਿਲਾ ਕਵਾਲੀਫਾਇਰ
ਇਸ ਜਿੱਤ ਨਾਲ ਪੰਜਾਬ ਕਿੰਗਜ਼ ਨੇ ਪੱਕਾ ਕਰ ਲਿਆ ਹੈ ਕਿ ਉਹ ਪਹਿਲਾ ਕਵਾਲੀਫਾਇਰ ਮੈਚ ਖੇਡੇਗੀ। ਦੂਜੇ ਪਾਸੇ, ਮੁੰਬਈ ਇੰਡਿਆਸ ਨੂੰ ਫਾਈਨਲ ਵਿੱਚ ਪਹੁੰਚਣ ਲਈ ਐਲੀਮੀਨੇਟਰ ਮੈਚ ਜਿੱਤਣਾ ਪਵੇਗਾ। ਹੁਣ ਪਹਿਲਾ ਕਵਾਲੀਫਾਇਰ ਅਤੇ ਐਲਿਮੀਨੇਟਰ ਦੋਹਾਂ ਮੈਚਾਂ ਦੀ ਦੂਜੀ ਟੀਮ ਦਾ ਫੈਸਲਾ ਰਾਇਲ ਚੈਲੈਂਜਰਜ਼ ਬੈਂਗਲੋਰ ਅਤੇ ਲਖਨਊ ਸੁਪਰ ਜਾਇੰਟਸ ਦੇ ਮੈਚ ਤੋਂ ਬਾਅਦ ਹੋਵੇਗਾ। ਪੰਜਾਬ ਦੀ ਟੀਮ ਪੁਆਇੰਟਸ ਟੇਬਲ ਵਿੱਚ ਵੀ ਟੌਪ 'ਤੇ ਹੈ, ਜਿਥੇ ਉਸਦੇ ਕੋਲ ਹੁਣ 19 ਅੰਕ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।