Virender Sehwag On Sachin Tendulkar Birthday: ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਅੱਜ ਆਪਣਾ 50ਵਾਂ ਜਨਮਦਿਨ ਮਨਾ ਰਹੇ ਹਨ। ਉਹ ਟੈਸਟ ਤੇ ਵਨਡੇ ਕ੍ਰਿਕਟ ਦੇ ਬਾਦਸ਼ਾਹ ਰਹੇ ਹਨ, ਇਸ ਦੇ ਨਾਲ ਹੀ ਉਨ੍ਹਾਂ ਨੇ ਟੀ-20 ਕ੍ਰਿਕਟ 'ਚ ਵੀ ਕਾਫੀ ਧੂਮ ਮਚਾਈ ਹੈ। ਦੱਸ ਦੇਈਏ ਕਿ ਅੱਜ ਕ੍ਰਿਕਟਰ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਖੇਡ ਜਗਤ ਦੇ ਕਈ ਕ੍ਰਿਕੇਟਰ ਵਧਾਈ ਦੇ ਰਹੇ ਹਨ। ਇਸ ਵਿਚਕਾਰ ਵਿਰੇਂਦਰ ਸਹਿਵਾਗ ਨੇ ਆਪਣੇ ਵੱਖਰੇ ਅੰਦਾਜ਼ ਵਿੱਚ ਵਿਰੇਂਦਰ ਸਹਿਵਾਗ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਜਿਸ ਨੂੰ ਦੇਖ ਖੇਡ ਜਗਤ ਦੇ ਸਿਤਾਰੇ ਵੀ ਹੱਸ-ਹੱਸ ਲੋਟ ਪੋਟ ਹੋ ਰਹੇ ਹਨ। ਤੁਸੀ ਵੀ ਵੇਖੋ ਸਹਿਵਾਗ ਦਾ ਇਹ ਵੀਡੀਓ....





ਦਰਅਸਲ, ਵਿਰੇਂਦਰ ਸਹਿਵਾਗ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਚਿਨ ਤੇਂਦੁਲਕਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਸਾਬਕਾ ਕ੍ਰਿਕਟਰ ਨੇ ਵੀਡੀਓ ਸਾਂਝੀ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਮੈਦਾਨ ਤੇ ਜਦੋਂ ਕੀਤਾ ਸੀ ਉਲਟਾ, ਤਾਂ ਅੱਜ ਤਾਂ ਉਲਟਾ ਹੋਣ ਬਣਦਾ ਹੀ ਹੈ...ਪਾਜ਼ੀ...50ਵਾਂ ਜਨਮਦਿਨ ਮੁਬਾਰਕ @sachintendulkar, ਇਨਜੋਏ #happybirthdaysachin #sachintendulkar... ਵਿਰੇਂਦਰ ਸਹਿਵਾਗ ਦੀ ਇਸ ਵੀਡੀਓ ਉੱਪਰ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਖੇਡ ਨਾਲ ਜੁੜੇ ਸਿਤਾਰੇ ਵੀ ਹੱਸ-ਹੱਸ ਲੋਟ-ਪੋਟ ਹੋ ਰਹੇ ਹਨ। ਇਸ ਵੀਡੀਓ ਉੱਪਰ ਕ੍ਰਿਕਟਰ ਯੁਵਰਾਜ ਸਿੰਘ ਨੇ ਹਾਸੇ ਵਾਲੇ ਇਮੋਜ਼ੀ ਕਮੈਂਟ ਵਿੱਚ ਸ਼ੇਅਰ ਕੀਤੇ ਹਨ। 


ਇਹ ਖਿਤਾਬ ਕੀਤੇ ਆਪਣੇ ਨਾਂ...






ਭਾਰਤੀ ਕ੍ਰਿਕਟ ਵਿੱਚ ਸਚਿਨ ਤੇਂਦੁਲਕਰ ਦੇ ਯੋਗਦਾਨ ਦੇ ਮੱਦੇਨਜ਼ਰ, ਉਸਨੂੰ 2012 ਵਿੱਚ ਰਾਜ ਸਭਾ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਸੀ। 2014 ਵਿੱਚ, ਉਸਨੂੰ ਭਾਰਤ ਦੇ ਸਰਵਉੱਚ ਨਾਗਰਿਕ ਪੁਰਸਕਾਰ, ਭਾਰਤ ਰਤਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ 1999 'ਚ ਪਦਮ ਸ਼੍ਰੀ, 2001 'ਚ ਮਹਾਰਾਸ਼ਟਰ ਭੂਸ਼ਣ ਪੁਰਸਕਾਰ, 2008 'ਚ ਪਦਮ ਵਿਭੂਸ਼ਣ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।