MS Dhoni on his IPL future: IPL 2022 ਵਿੱਚ ਇੱਕ ਵਾਰ ਫਿਰ ਮਹਿੰਦਰ ਸਿੰਘ ਧੋਨੀ (Mahendra Singh Dhoni) ਨੇ ਕਪਤਾਨ ਦੇ ਰੂਪ ਵਿੱਚ ਵਾਪਸੀ ਕੀਤੀ। ਜਿਸ ਤੋਂ ਬਾਅਦ ਧੋਨੀ ਨੇ ਹੈਦਰਾਬਾਦ (CSK vs SRH) ਖਿਲਾਫ ਟੌਸ ਦੌਰਾਨ ਆਪਣੇ ਭਵਿੱਖ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ। ਇਸ ਦੌਰਾਨ ਉਸ ਨੇ ਦੱਸਿਆ ਕਿ ਉਹ ਅਗਲੇ ਸਾਲ ਆਈਪੀਐੱਲ (IPL) 'ਚ ਨਜ਼ਰ ਆਉਣਗੇ ਜਾਂ ਨਹੀਂ।
ਧੋਨੀ ਨੇ ਭਵਿੱਖ ਬਾਰੇ ਕਹੀ ਇਹ ਗੱਲ
ਟੌਸ ਹਾਰਨ ਤੋਂ ਬਾਅਦ ਟੀਵੀ ਪ੍ਰੈਜੇਂਟਰ ਨਾਲ ਗੱਲ ਕਰਦੇ ਹੋਏ ਧੋਨੀ ਨੇ ਆਪਣੇ ਭਵਿੱਖ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ। ਇਸ ਦੌਰਾਨ ਜਦੋਂ ਟੀਵੀ ਪ੍ਰੈਜ਼ੈਂਟਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਅਗਲੇ ਸੀਜ਼ਨ ਵਿੱਚ ਵੀ ਯੈਲੋ ਜਰਸੀ ਨਾਲ ਨਜ਼ਰ ਆਉਣਗੇ? ਜਿਸ ਦੇ ਜਵਾਬ 'ਚ ਧੋਨੀ ਨੇ ਕਿਹਾ ਕਿ ਤੁਸੀਂ ਮੈਨੂੰ ਪੂਰੀ ਤਰ੍ਹਾਂ ਨਾਲ ਪੀਲੀ ਜਰਸੀ 'ਚ ਦੇਖੋਗੇ। ਭਾਵੇਂ ਇਹ (ਖਿਡਾਰੀਆਂ ਚੋਂ) ਜਾਂ ਥੋੜਾ ਵੱਖਰਾ (ਸਹਾਇਕ ਸਟਾਫ) ਹੋਵੇ। ਪਰ ਮੈਂ ਪੀਲੀ ਜਰਸੀ ਵਿੱਚ ਨਜ਼ਰ ਆਵਾਂਗਾ। ਹਾਲਾਂਕਿ ਇਹ ਕਿਸ ਰੰਗ ਦੀ ਜਰਸੀ ਹੋਵੇਗੀ, ਇਹ ਤਾਂ ਸਮਾਂ ਆਉਣ 'ਤੇ ਹੀ ਪਤਾ ਲੱਗੇਗਾ।
ਜਡੇਜਾ ਦੀ ਥਾਂ ਬਣਾਏ ਗਏ ਕਪਤਾਨ
ਚੇਨਈ ਦਾ ਇਸ ਸੀਜ਼ਨ 'ਚ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ ਹੈ। ਜਿਸ ਤੋਂ ਬਾਅਦ ਟੀਮ ਦੇ ਕਪਤਾਨ ਜਡੇਜਾ ਨੇ ਕਪਤਾਨੀ ਛੱਡਣ ਦਾ ਫੈਸਲਾ ਕੀਤਾ। ਇਸ ਦੌਰਾਨ ਜਡੇਜਾ ਨੇ ਕਿਹਾ ਸੀ ਕਿ ਉਹ ਆਪਣੀ ਖੇਡ 'ਤੇ ਜ਼ਿਆਦਾ ਧਿਆਨ ਦੇਣਾ ਚਾਹੁੰਦੇ ਹਨ, ਜਿਸ ਕਾਰਨ ਉਨ੍ਹਾਂ ਨੇ ਕਪਤਾਨੀ ਛੱਡਣ ਦਾ ਫੈਸਲਾ ਕੀਤਾ। ਜਿਸ ਤੋਂ ਬਾਅਦ ਟੀਮ ਦੀ ਕਮਾਨ ਇੱਕ ਵਾਰ ਫਿਰ ਮਹਿੰਦਰ ਸਿੰਘ ਧੋਨੀ ਨੂੰ ਦਿੱਤੀ ਗਈ।
ਦੱਸ ਦੇਈਏ ਕਿ IPL ਦੇ ਇਸ ਪਹਿਲੇ ਸੀਜ਼ਨ ਦੀ ਸ਼ੁਰੂਆਤ 'ਚ ਹੀ ਧੋਨੀ ਨੇ ਕਪਤਾਨੀ ਛੱਡ ਦਿੱਤੀ ਸੀ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਭਵਿੱਖ ਦੀ ਟੀਮ ਨੂੰ ਤਿਆਰ ਕਰਨ ਲਈ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਜਿਸ ਤੋਂ ਬਾਅਦ ਜਡੇਜਾ ਨੂੰ ਕਪਤਾਨੀ ਮਿਲੀ ਸੀ।
ਇਹ ਵੀ ਪੜ੍ਹੋ: SRH vs CSK: ਧੋਨੀ ਦੇ ਹੱਥ ਕਪਤਾਨੀ ਆਉਂਦਿਆਂ ਹੀ ਚਮਕੀ ਚੇਨਈ ਦੀ ਕਿਸਮਤ, ਹੈਦਰਾਬਾਦ ਨੂੰ 13 ਦੌੜਾਂ ਨਾਲ ਦਿੱਤੀ ਮਾਤ