Ishan Kishan: ਦੁਨੀਆ ਵਿੱਚ ਹਰ ਜਗ੍ਹਾ ਭਾਰਤੀ ਕ੍ਰਿਕਟਰਾਂ ਦੀ ਮੰਗ ਵੱਧਦੀ ਜਾ ਰਹੀ ਹੈ। ਅਜਿਹੇ ਕਈ ਦੇਸ਼ ਹਨ ਜੋ ਆਪਣੀ ਟੀਮ ਵਿੱਚੋਂ ਭਾਰਤੀ ਖਿਡਾਰੀਆਂ ਨੂੰ ਮੈਦਾਨ ਵਿੱਚ ਉਤਾਰਨਾ ਚਾਹੁੰਦੇ ਹਨ ਪਰ ਅਜਿਹਾ ਸੰਭਵ ਨਹੀਂ ਹੈ ਅਤੇ ਵੱਡੇ ਖਿਡਾਰੀ ਭਾਰਤ ਲਈ ਹੀ ਖੇਡਣ ਨੂੰ ਤਰਜੀਹ ਦਿੰਦੇ ਹਨ। ਪਰ ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ ਨੂੰ ਨਾ ਸਿਰਫ ਕਿਸੇ ਹੋਰ ਦੇਸ਼ ਤੋਂ ਖੇਡਣ ਦਾ ਆਫਰ ਮਿਲਿਆ ਹੈ ਸਗੋਂ ਟੀਮ ਦੀ ਕਪਤਾਨੀ ਕਰਨ ਦਾ ਆਫਰ ਵੀ ਮਿਲਿਆ ਹੈ। ਜੇਕਰ ਸਭ ਕੁਝ ਯੋਜਨਾ ਮੁਤਾਬਕ ਹੁੰਦਾ ਹੈ ਤਾਂ ਇਸ਼ਾਨ 2026 'ਚ ਭਾਰਤ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਦੇਸ਼ ਦੀ ਅਗਵਾਈ ਕਰਦੇ ਨਜ਼ਰ ਆ ਸਕਦੇ ਹਨ।


ਨੇਪਾਲ ਲਈ ਖੇਡ ਸਕਦੇ ਇਸ਼ਾਨ ਕਿਸ਼ਨ   


ਦੱਸ ਦੇਈਏ ਕਿ ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਤੋਂ ਇਸ਼ਾਨ ਕਿਸ਼ਨ ਲਈ ਇੱਕ ਆਫਰ ਆਇਆ ਹੈ। ਖਬਰਾਂ ਦੀ ਮੰਨੀਏ ਤਾਂ ਇਸ਼ਾਨ ਨੂੰ ਨੇਪਾਲ 'ਚ ਸ਼ੁਰੂ ਹੋਣ ਵਾਲੀ ਟੀ-20 ਲੀਗ 'ਚ ਖੇਡਣ ਦਾ ਆਫਰ ਮਿਲ ਸਕਦਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਨਾ ਸਿਰਫ ਨੇਪਾਲ ਲੀਗ 'ਚ ਖੇਡਣ ਦਾ ਆਫਰ ਮਿਲ ਸਕਦਾ ਹੈ, ਸਗੋਂ ਟੀਮ ਦੀ ਕਪਤਾਨੀ ਵੀ ਕਰ ਸਕਦੇ ਹਨ।

Read MOre: Diljit Dosanjh: ਦਿਲਜੀਤ ਦੋਸਾਂਝ ਵੱਲੋਂ ਸਰਕਾਰ ਨੂੰ ਖੁੱਲ੍ਹੀ ਚੁਣੌਤੀ, ਬੋਲੇ- ਤੁਸੀਂ ਠੇਕੇ ਬੰਦ ਕਰਵਾਓ, ਮੈਂ ਸ਼ਰਾਬ ਦੇ ਗੀਤ...



ਬੀਸੀਸੀਆਈ ਤੇ ਇਸ਼ਾਨ ਕਿਸ਼ਨ ਵਿਚਾਲੇ ਹੋਈ ਲੜਾਈ!


ਇਸ ਸਾਲ ਦੀ ਸ਼ੁਰੂਆਤ 'ਚ ਇਸ਼ਾਨ ਕਿਸ਼ਨ ਦਾ ਟੀਮ ਪ੍ਰਬੰਧਨ ਨਾਲ ਝਗੜਾ ਹੋਇਆ ਸੀ, ਜਿਸ ਕਾਰਨ ਉਹ ਦੱਖਣੀ ਅਫਰੀਕਾ ਦੌਰਾ ਅੱਧ ਵਿਚਾਲੇ ਛੱਡ ਕੇ ਵਾਪਸ ਪਰਤ ਗਏ ਸਨ। ਜਿਸ ਤੋਂ ਬਾਅਦ ਬੀਸੀਸੀਆਈ ਨੇ ਘਰੇਲੂ ਕ੍ਰਿਕਟ ਨਾ ਖੇਡਣ ਕਾਰਨ ਉਨ੍ਹਾਂ ਦਾ ਕੇਂਦਰੀ ਕਰਾਰ ਵੀ ਖੋਹ ਲਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਅਤੇ ਬੀਸੀਸੀਆਈ ਵਿਚਾਲੇ ਦੂਰੀ ਲਗਾਤਾਰ ਵਧਦੀ ਜਾ ਰਹੀ ਹੈ।


ਇਸ਼ਾਨ ਨੇ ਇਸ ਵਾਰ ਦਲੀਪ ਟਰਾਫੀ (Duleep Trophy) ਦੇ ਮੈਚ ਵੀ ਖੇਡੇ ਹਨ ਅਤੇ ਉੱਥੇ ਵੀ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਟੀਮ ਇੰਡੀਆ 'ਚ ਜਗ੍ਹਾ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਜੇਕਰ ਉਨ੍ਹਾਂ ਨੂੰ ਟੀਮ 'ਚ ਮੌਕਾ ਨਹੀਂ ਮਿਲਦਾ ਤਾਂ ਉਹ ਨੇਪਾਲ ਲਈ ਖੇਡਣ ਦਾ ਫੈਸਲਾ ਕਰ ਸਕਦੇ ਹਨ।