ICC ODI World Cup 2023: ਵਿਸ਼ਵ ਕ੍ਰਿਕਟ ਵਿੱਚ ਇਸ ਸਮੇਂ ਭਾਰਤ ਅਤੇ ਪਾਕਿਸਤਾਨ ਦੇ ਬੋਰਡਾਂ ਵਿੱਚ ਬਿਆਨਬਾਜ਼ੀ ਦਾ ਦੌਰ ਜਾਰੀ ਹੈ। ਦੋਵੇਂ ਬੋਰਡ ਏਸ਼ੀਆ ਕੱਪ ਦੀ ਮੇਜ਼ਬਾਨੀ ਨੂੰ ਲੈ ਕੇ ਟਕਰਾਅ 'ਤੇ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਏਸ਼ੀਆ ਕੱਪ ਪਾਕਿਸਤਾਨ ਵਿਚ ਹੋਣ ਦੀ ਸੂਰਤ ਵਿਚ ਆਪਣੀ ਟੀਮ ਨੂੰ ਉਥੇ ਭੇਜਣ ਤੋਂ ਪਹਿਲਾਂ ਹੀ ਇਨਕਾਰ ਕਰ ਚੁੱਕਾ ਹੈ। ਹੁਣ ਇਸ ਪੂਰੇ ਮਾਮਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਵੀ ਬੀਸੀਸੀਆਈ 'ਤੇ ਨਿਸ਼ਾਨਾ ਸਾਧਿਆ ਹੈ।


ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਏਸ਼ੀਆ ਕੱਪ ਦੇ ਆਯੋਜਨ ਲਈ ਹਾਈਬ੍ਰਿਡ ਮਾਡਲ ਵੀ ਪੇਸ਼ ਕੀਤਾ ਸੀ। ਪਰ ਉਸ ਨੂੰ ਕੁੱਲ ਮਿਲਾ ਕੇ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਹੁਣ ਸ਼ਾਹਿਦ ਅਫਰੀਦੀ ਨੇ ਪੀਸੀਬੀ ਦੇ ਚੇਅਰਮੈਨ ਨਜਮ ਸੇਠੀ ਦੇ ਬਿਆਨਾਂ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਪਾਕਿਸਤਾਨ ਨੂੰ ਭਾਰਤ 'ਚ ਹੋਣ ਵਾਲੇ ਵਿਸ਼ਵ ਕੱਪ 'ਚ ਖੇਡਣ ਜਾਣਾ ਚਾਹੀਦਾ ਹੈ ਅਤੇ ਜਿੱਤ ਕੇ ਵਾਪਸੀ ਕਰਨੀ ਚਾਹੀਦੀ ਹੈ। ਇਹ ਭਾਰਤੀ ਬੋਰਡ ਦੇ ਮੂੰਹ 'ਤੇ ਚਪੇੜ ਵਾਂਗ ਹੋਵੇਗਾ।


ਸ਼ਾਹਿਦ ਅਫਰੀਦੀ ਨੇ ਪਾਕਿਸਤਾਨੀ ਟੀਵੀ ਚੈਨਲ ਸਮਾ ਟੀਵੀ 'ਤੇ ਕਿਹਾ ਕਿ ਨਜਮ ਸੇਠੀ ਨੂੰ ਪੀਸੀਬੀ ਚੇਅਰਮੈਨ ਦੀ ਕੁਰਸੀ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਕੀ ਹੈ। ਉਸ ਨੂੰ ਵਾਰ-ਵਾਰ ਆਪਣੇ ਬਿਆਨ ਬਦਲਣ ਤੋਂ ਬਚਣਾ ਚਾਹੀਦਾ ਹੈ। ਉਸ ਨੂੰ ਏਸ਼ੀਆ ਕੱਪ ਦੇ ਆਯੋਜਨ ਨੂੰ ਲੈ ਕੇ ਹਰ ਜਗ੍ਹਾ ਇੰਟਰਵਿਊ ਦੇਣ ਦੀ ਲੋੜ ਨਹੀਂ ਹੈ।


ਸਾਨੂੰ ਭਾਰਤ ਜਾਣਾ ਚਾਹੀਦਾ ਹੈ ਅਤੇ ਵਿਸ਼ਵ ਕੱਪ ਜਿੱਤ ਕੇ ਵਾਪਸ ਆਉਣਾ ਚਾਹੀਦਾ ਹੈ: ਅਫਰੀਦੀ
ਅਫਰੀਦੀ ਨੇ ਆਪਣੇ ਬਿਆਨ 'ਚ ਅੱਗੇ ਕਿਹਾ ਕਿ ਪੀਸੀਬੀ ਦਾ ਚੇਅਰਮੈਨ ਅਜਿਹੇ ਵਿਅਕਤੀ ਨੂੰ ਬਣਾਇਆ ਜਾਣਾ ਚਾਹੀਦਾ ਹੈ ਜੋ ਵਾਰ-ਵਾਰ ਆਪਣੇ ਬਿਆਨ ਨਾ ਬਦਲੇ। ਮੁੱਦਿਆਂ 'ਤੇ ਉਸ ਦਾ ਸਟੈਂਡ ਸਪੱਸ਼ਟ ਹੋਣਾ ਚਾਹੀਦਾ ਹੈ। ਹੁਣ ਵਨਡੇ ਵਿਸ਼ਵ ਕੱਪ ਨੂੰ ਲੈ ਕੇ ਆਪਣੀ ਟੀਮ ਨੂੰ ਭਾਰਤ ਨਾ ਭੇਜਣਾ ਸਮਝ ਤੋਂ ਬਾਹਰ ਹੈ। ਜੇਕਰ ਕ੍ਰਿਕਟ ਵਰਲਡ ਕੱਪ ਹੋ ਰਿਹਾ ਹੈ ਤਾਂ ਸਾਨੂੰ ਆਪਣੀ ਟੀਮ ਭੇਜਣੀ ਚਾਹੀਦੀ ਹੈ। ਚਾਹੇ ਉਹ ਭਾਰਤ ਵਿੱਚ ਹੋਵੇ ਜਾਂ ਹੋਰ ਕਿਤੇ। ਉੱਥੇ ਜਾਣ ਅਤੇ ਟਰਾਫੀ ਜਿੱਤ ਕੇ ਵਾਪਸ ਆਉਣ ਤੋਂ ਵੱਡਾ ਕੁਝ ਨਹੀਂ ਹੋ ਸਕਦਾ। ਇਹ BCCI ਦੇ ਮੂੰਹ 'ਤੇ ਥੱਪੜ ਵਾਂਗ ਹੋਵੇਗਾ।