ਨਵੀਂ ਦਿੱਲੀ: ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਦੇ ਖਿਲਾਫ ਚੌਥੇ ਟੈਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਇਸ ਟੈਸਟ ਵਿੱਚ ਆਪਣੀਆਂ 100 ਵਿਕਟਾਂ ਪੂਰੀਆਂ ਕੀਤੀਆਂ। ਓਲੀ ਪੋਪ ਉਸ ਦਾ 100ਵਾਂ ਟੈਸਟ ਸ਼ਿਕਾਰ ਬਣਿਆ। ਜਸਪ੍ਰੀਤ ਬੁਮਰਾਹ ਨੇ 24ਵੇਂ ਟੈਸਟ ਵਿੱਚ ਇਹ ਕਮਾਲ ਕੀਤਾ। 


ਉਹ 100 ਟੈਸਟ ਵਿਕਟਾਂ ਲੈਣ ਵਾਲਾ ਭਾਰਤ ਦਾ ਸਭ ਤੋਂ ਤੇਜ਼ ਗੇਂਦਬਾਜ਼ ਹੈ। ਉਸ ਨੇ ਕਪਿਲ ਦੇਵ ਨੂੰ ਪਿੱਛੇ ਛੱਡ ਦਿੱਤਾ ਜਿਸਨੇ 25 ਟੈਸਟ ਮੈਚਾਂ ਵਿੱਚ 100 ਵਿਕਟਾਂ ਲਈਆਂ ਸਨ। ਵੈਸੇ, ਉਹ ਕੁੱਲ ਮਿਲਾ ਕੇ ਸਭ ਤੋਂ ਤੇਜ਼ 100 ਟੈਸਟ ਵਿਕਟ ਲੈਣ ਵਾਲਾ ਅੱਠਵਾਂ ਭਾਰਤੀ ਹੈ। ਰਵੀਚੰਦਰਨ ਅਸ਼ਵਿਨ ਸਭ ਤੋਂ ਅੱਗੇ ਹਨ, ਜਿਨ੍ਹਾਂ ਨੇ 18 ਟੈਸਟ ਮੈਚਾਂ ਵਿੱਚ 100 ਵਿਕਟਾਂ ਲਈਆਂ ਹਨ।


ਭਾਰਤ ਲਈ ਸਭ ਤੋਂ ਤੇਜ਼ 100 ਵਿਕਟਾਂ ਲੈਣ ਵਾਲੇ ਸਭ ਤੋਂ ਤੇਜ਼ ਗੇਂਦਬਾਜ਼ਾਂ ਵਿੱਚ, ਸਪਿੰਨਰ ਸਿਖਰਲੇ ਸੱਤ ਸਥਾਨਾਂ ਤੇ ਹਨ।


ਅਸ਼ਵਿਨ ਤੋਂ ਬਾਅਦ ਈਰਾਪੱਲੀ ਪ੍ਰਸੰਨਾ (20 ਟੈਸਟ), ਅਨਿਲ ਕੁੰਬਲੇ (21 ਟੈਸਟ), ਭਾਗਵਤ ਚੰਦਰਸ਼ੇਖਰ (22 ਟੈਸਟ), ਸੁਭਾਸ਼ ਗੁਪਤੇ (22 ਟੈਸਟ), ਪ੍ਰਗਿਆਨ ਓਝਾ (22 ਟੈਸਟ), ਵਿਨੂ ਮਾਂਕਡ (23 ਟੈਸਟ) ਅਤੇ ਰਵਿੰਦਰ ਜਡੇਜਾ (24 ਟੈਸਟ) ਹਨ।ਜਸਪ੍ਰੀਤ ਬੁਮਰਾਹ ਨੇ ਸਾਲ 2018 ਵਿੱਚ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਦੋਂ ਤੋਂ ਉਸਨੇ ਸ਼ਾਨਦਾਰ ਤਰੱਕੀ ਕੀਤੀ ਹੈ।ਹੁਣ ਉਹ ਟੈਸਟਾਂ ਵਿੱਚ ਭਾਰਤ ਦਾ ਨੰਬਰ ਇੱਕ ਤੇਜ਼ ਗੇਂਦਬਾਜ਼ ਹੈ।


 


ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ


ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ