Jasprit Bumrah Sanjana Ganesan: ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬ੍ਰੇਕ 'ਤੇ ਹਨ। ਉਹ ਭਾਰਤੀ ਟੀਮ ਨਾਲ ਵੈਸਟਇੰਡੀਜ਼ ਦੌਰੇ 'ਤੇ ਨਹੀਂ ਗਏ ਹਨ। ਬੁਮਰਾਹ ਇਸ ਤੋਂ ਪਹਿਲਾਂ ਇੰਗਲੈਂਡ ਖਿਲਾਫ ਵਨਡੇ ਅਤੇ ਟੀ-20 ਸੀਰੀਜ਼ 'ਚ ਸ਼ਾਮਲ ਸੀ। ਪਰ ਹੁਣ ਉਹ ਆਪਣੀ ਪਤਨੀ ਸੰਜਨਾ ਗਣੇਸ਼ਨ ਨਾਲ ਛੁੱਟੀਆਂ ਮਨਾ ਰਹੇ ਹਨ। ਬੁਮਰਾਹ ਨੇ ਹਾਲ ਹੀ 'ਚ ਪਤਨੀ ਨਾਲ ਰੋਮਾਂਟਿਕ ਫੋਟੋ ਸ਼ੇਅਰ ਕੀਤੀ ਹੈ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ 'ਤੇ ਉਨ੍ਹਾਂ ਨੇ ਇਕ ਦਿਲਚਸਪ ਕੈਪਸ਼ਨ ਵੀ ਲਿਖਿਆ ਹੈ।

Continues below advertisement


ਬੁਮਰਾਹ ਨੇ ਇੱਕ ਤਸਵੀਰ ਟਵੀਟ ਕੀਤੀ ਹੈ। ਇਸ 'ਚ ਉਹ ਆਪਣੀ ਪਤਨੀ ਦੇ ਗਲੇ 'ਚ ਹੱਥ ਪਾਉਂਦੇ ਨਜ਼ਰ ਆ ਰਹੇ ਹਨ। ਬੁਮਰਾਹ ਨੇ ਇਸ ਫੋਟੋ ਲਈ ਕੈਪਸ਼ਨ ਲਿਖਿਆ, "ਬੈਟਰ ਟੂਗੈਦਰ, ਐਵਰੀ ਸਟੈੱਪ ਆਫ਼ ਦ ਵੇ" (Better together, every step of the way)। ਜਿਸ ਦਾ ਮਤਲਬ ਹੈ, ਜ਼ਿੰਦਗੀ ਦੇ ਹਰ ਕਦਮ ਮੈਂ ਤੇਰੇ ਨਾਲ ਚੱਲਣਾ ਚਾਹੁੰਦਾ ਹਾਂ। ਉਨ੍ਹਾਂ ਦੀ ਇਸ ਤਸਵੀਰ ਨੂੰ ਟਵਿਟਰ 'ਤੇ 14 ਹਜ਼ਾਰ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਜਦਕਿ ਇਸ ਨੂੰ 300 ਤੋਂ ਵੱਧ ਲੋਕਾਂ ਨੇ ਰੀਟਵੀਟ ਕੀਤਾ ਹੈ। ਬੁਮਰਾਹ ਦੇ ਕਈ ਪ੍ਰਸ਼ੰਸਕਾਂ ਨੇ ਵੀ ਇਸ ਫੋਟੋ ਦੀ ਤਾਰੀਫ ਕੀਤੀ ਹੈ।









ਧਿਆਨ ਯੋਗ ਹੈ ਕਿ ਟੀਮ ਇੰਡੀਆ ਲਈ 72 ਵਨਡੇ ਖੇਡ ਚੁੱਕੇ ਬੁਮਰਾਹ ਨੇ ਹੁਣ ਤੱਕ 121 ਵਿਕਟਾਂ ਲਈਆਂ ਹਨ। ਇਸ ਦੌਰਾਨ ਉਹ ਦੋ ਵਾਰ ਪੰਜ-ਪੰਜ ਵਿਕਟਾਂ ਲੈ ਚੁੱਕੇ ਹਨ। ਉਸ ਨੇ 58 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 69 ਵਿਕਟਾਂ ਲਈਆਂ ਹਨ। ਬੁਮਰਾਹ ਨੇ ਟੈਸਟ ਮੈਚਾਂ 'ਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਉਸ ਨੇ ਇਸ ਫਾਰਮੈਟ 'ਚ 128 ਵਿਕਟਾਂ ਲਈਆਂ ਹਨ।