ਜਯੰਤ ਬਣੇ ਨੰਬਰ 9 ਦੇ ਸਰਤਾਜ
ਜਯੰਤ ਯਾਦਵ 9ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦਿਆਂ ਸੈਂਕੜਾ ਜੜਨ ਵਾਲੇ ਭਾਰਤ ਦੇ ਪਹਿਲੇ ਬੱਲੇਬਾਜ ਬਣ ਗਏ ਹਨ।
ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਚੌਥੇ ਟੈਸਟ 'ਚ ਜਯੰਤ ਯਾਦਵ ਨੇ ਕਮਾਲ ਕਰ ਵਿਖਾਇਆ। ਜਯੰਤ ਯਾਦਵ ਨੇ ਸੈਂਕੜਾ ਜੜਿਆ ਅਤੇ ਵਿਰਾਟ ਕੋਹਲੀ ਨਾਲ ਮਿਲਕੇ 8ਵੇਂ ਵਿਕਟ ਲਈ 241 ਰਨ ਦੀ ਪਾਰਟਨਰਸ਼ਿਪ ਕੀਤੀ।
ਜਯੰਤ ਯਾਦਵ ਨੇ ਭਾਰਤ ਲਈ 9ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦਿਆਂ ਵੱਡਾ ਰਿਕਾਰਡ ਵੀ ਆਪਣੇ ਨਾਮ ਕਰ ਲਿਆ। ਜਯੰਤ ਯਾਦਵ ਨੇ ਆਪਣਾ ਸੈਂਕੜਾ ਪੂਰਾ ਕਰਦੇ ਹੀ ਭਾਰਤ ਲਈ ਅਨੋਖਾ ਰਿਕਾਰਡ ਕਾਇਮ ਕੀਤਾ।
ਇਸਤੋਂ ਪਹਿਲਾਂ ਸਾਲ 1965 'ਚ ਫਾਰੂਕ ਇੰਜੀਨੀਅਰ ਨੇ 90 ਰਨ ਦੀ ਪਾਰੀ ਖੇਡੀ ਸੀ ਅਤੇ ਰਿਕਾਰਡ ਉਨ੍ਹਾਂ ਦੇ ਨਾਮ ਸੀ। ਜਯੰਤ ਯਾਦਵ ਨੇ 204 ਗੇਂਦਾਂ 'ਤੇ 15 ਚੌਕਿਆਂ ਦੀ ਮਦਦ ਨਾਲ 104 ਰਨ ਦੀ ਪਾਰੀ ਖੇਡੀ। ਇਹ ਜਯੰਤ ਯਾਦਵ ਦਾ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ ਹੈ। ਜਯੰਤ ਯਾਦਵ ਨੂੰ ਇੰਗਲੈਂਡ ਦੀ ਪਹਿਲੀ ਪਾਰੀ ਦੌਰਾਨ ਕੋਈ ਵਿਕਟ ਹਾਸਿਲ ਨਹੀਂ ਹੋਇਆ ਸੀ। ਪਰ ਗੇਂਦਬਾਜ਼ੀ 'ਚ ਹੱਥ ਲੱਗੀ ਨਿਰਾਸ਼ਾ ਨੂੰ ਜਯੰਤ ਯਾਦਵ ਨੇ ਬੱਲੇਬਾਜ਼ੀ 'ਚ ਅੜਿੱਕਾ ਨਹੀਂ ਬਣਨ ਦਿੱਤਾ।