ਭਾਬੀ ਬਣੀ ਕਬੱਡੀ ਖਿਡਾਰੀਆਂ 'ਤੇ ਕਾਤਿਲਾਨਾ ਹਮਲੇ ਦਾ ਕਾਰਨ !
ਵਰਿੰਦਰ ਸਿੰਘ ਦੀ ਛਾਤੀ 'ਚ 3 ਗੋਲੀਆਂ ਲੱਗਣ ਦੀ ਖਬਰ ਹੈ। ਉਸਦਾ ਕਹਿਣਾ ਹੈ ਕਿ ਪਰਮਦੀਪ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਸੀ। ਦੋਨਾ ਨੇ ਕਿਹਾ ਕਿ ਉਨ੍ਹਾਂ ਨੂੰ ਮਾਰਨ ਲਈ ਪਰਮਦੀਪ ਨੂੰ 20 ਲੱਖ ਰੁਪਏ ਦਿੱਤੇ ਗਏ ਸਨ। ਜਿਉਂਦੇ ਬਚੇ ਤਾਂ ਡਰੱਗਸ ਮਾਮਲੇ 'ਚ ਫਸਾਉਣ ਦੇ ਗੱਲ ਵੀ ਕਹੀ ਸੀ। ਦੋਨਾ ਨੇ ਕਿਹਾ ਕਿ ਹੁਣ ਦੁਬਾਰਾ ਉਨ੍ਹਾਂ ਦਾ ਕਦੀ ਕਬੱਡੀ ਖੇਡਣਾ ਮੁਸ਼ਕਿਲ ਹੈ।
Download ABP Live App and Watch All Latest Videos
View In Appਲਖਵਿੰਦਰ ਨੇ ਦੱਸਿਆ ਕਿ ਬੁਧਵਾਰ ਨੂੰ ਜਦ ਉਹ ਵਰਿੰਦਰ ਨਾਲ ਬਾਈਕ 'ਤੇ ਜਾ ਰਿਹਾ ਸੀ ਤਾਂ ਪਰਮਦੀਪ ਉਨ੍ਹਾਂ ਨੂੰ ਪਿੰਡ ਦੇ ਬਾਹਰ ਹੀ ਮਿਲ ਗਿਆ। ਉਸਨੇ ਦੋਨਾ ਨੂੰ ਰੋਕਿਆ ਅਤੇ ਫਿਰ ਬਿਨਾ ਕੁਝ ਕਹੇ ਜਾਣ ਲਈ ਕਿਹਾ। ਲਖਵਿੰਦਰ ਨੇ ਕਿਹਾ ਕਿ ਜਦ ਉਹ ਬਾਈਕ 'ਤੇ ਜਾਣ ਲੱਗੇ ਤਾਂ ਪਰਮਦੀਪ ਨੇ ਇੱਕ ਤੋਂ ਬਾਅਦ ਇੱਕ ਉਨ੍ਹਾਂ 'ਤੇ 6 ਵਾਰ ਗੋਲੀ ਚਲਾਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਰੋਪੀ ਦੀ ਭਾਲ ਕੀਤੀ ਜਾ ਰਹੀ ਹੈ।
ਖਬਰਾਂ ਅਨੁਸਾਰ ਕਾਂਸਟੇਬਲ ਪਰਮਦੀਪ ਸਿੰਘ, ਕਬੱਡੀ ਖਿਡਾਰੀ ਲਖਵਿੰਦਰ ਸਿੰਘ ਦੀ ਭਾਬੀ ਗੁਰਦੀਪ ਦਾ ਪ੍ਰੇਮੀ ਹੈ। ਲਖਵਿੰਦਰ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਸਦੀ ਮੁਲਾਕਾਤ ਕਾਂਸਟੇਬਲ ਪਰਮਦੀਪ ਸਿੰਘ ਨਾਲ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਹੋਈ ਸੀ। ਪਰਮਦੀਪ ਜਦ ਲਖਵਿੰਦਰ ਦੇ ਘਰ ਆਉਣ-ਜਾਣ ਲੱਗਾ ਤਾਂ ਉਸਦੇ 'ਤੇ ਲਖਵਿੰਦਰ ਦੀ ਭਾਬੀ ਗੁਰਦੀਪ ਦੇ ਵਿਚਾਲੇ ਨਜਾਇਜ਼ ਰਿਸ਼ਤਿਆਂ ਦੀ ਗੱਲ ਸਾਹਮਣੇ ਆਈ। ਲਖਵਿੰਦਰ ਨੇ ਕਿਹਾ ਕਿ ਜਦ ਉਸਨੇ ਭਾਬੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪਰਮਦੀਪ ਨੂੰ ਦਸ ਦਿੱਤਾ। ਲਖਵਿੰਦਰ ਦੀ ਭਾਬੀ ਉਸਦੇ ਭਰਾ ਰਜਿੰਦਰ ਸਿੰਘ ਨਾਲ ਕੈਨੇਡਾ 'ਚ ਰਹਿੰਦੀ ਹੈ ਅਤੇ ਪਰਮਦੀਪ ਵੀ ਗੁਰਦੀਪ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ।
ਹਮਲਾ ਕਰਨ ਦੇ ਆਰੋਪ ਪੁਲਿਸ ਕਾਂਸਟੇਬਲ ਪਰਮਦੀਪ ਸਿੰਘ 'ਤੇ ਲੱਗੇ ਹਨ। ਕਾਂਸਟੇਬਲ ਖਿਲਾਫ FIR ਦਰਜ ਕਰ ਲਈ ਗਈ ਹੈ। ਫਿਲਹਾਲ ਇਹ ਕਾਂਸਟੇਬਲ ਪੁਲਿਸ ਦੀ ਗਿਰਫਤ 'ਚ ਨਹੀਂ ਆਇਆ ਹੈ। ਆਰੋਪ ਹਨ ਕਿ ਲਖਵਿੰਦਰ ਦੀ ਕੈਨੇਡਾ 'ਚ ਰਹਿਣ ਵਾਲੀ ਭਾਬੀ ਨੇ ਇਸ ਕਾਂਸਟੇਬਲ ਨੂੰ ਹਮਲਾ ਕਰਨ ਲਈ ਸੁਪਾਰੀ ਦਿੱਤੀ ਸੀ। ਭਾਬੀ ਨਾਲ ਕਾਂਸਟੇਬਲ ਦੇ ਰਿਸ਼ਤੇ ਹੋਣ ਦਾ ਆਰੋਪ ਲਗਾਇਆ ਗਿਆ ਹੈ। ਲਖਵਿੰਦਰ ਨੇ ਕਿਹਾ ਕਿ ਕਾਂਸਟੇਬਲ ਪਰਮਦੀਪ ਨੂੰ 20 ਲੱਖ ਦੀ ਸੁਪਾਰੀ ਦੇਕੇ ਗੋਲੀ ਮਰਵਾਈ ਗਈ ਹੈ।
ਮੋਗਾ ਜ਼ਿਲ੍ਹੇ ਦੇ 2 ਅੰਤਰਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀਆਂ 'ਤੇ ਗੋਲੀਆਂ ਚਲਾਈਆਂ ਗਈਆਂ। ਲਖਵਿੰਦਰ ਸਿੰਘ ਅਤੇ ਵਰਿੰਦਰ ਸਿੰਘ ਨਾਮ ਦੇ 2 ਕਬੱਡੀ ਖਿਡਾਰੀਆਂ ਨੂੰ ਗੋਲੀਆਂ ਲੱਗਿਆਂ ਅਤੇ ਦੋਨਾ ਦਾ ਹਸਪਤਾਲ 'ਚ ਇਲਾਜ ਚਲ ਰਿਹਾ ਹੈ। ਇਹ ਘਟਨਾ ਬੁਧਵਾਰ ਨੂੰ ਵਾਪਰੀ।
- - - - - - - - - Advertisement - - - - - - - - -