'ਮੈਂ ਵੀ ਹਾਂ ਅਰਵਿੰਦਰ ਭਲਵਾਨ', ਪੰਜਾਬ 'ਚ ਚੱਲੀ ਨਵੀਂ ਮੁਹਿੰਮ
ਏਬੀਪੀ ਸਾਂਝਾ | 20 May 2020 02:22 PM (IST)
ਪੰਜਾਬ ਪੁਲਿਸ ਦੇ ਏਐਸਆਈ ਹੱਥੋਂ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਦੇ ਕਤਲ ਮਗਰੋਂ ਲੋਕ ਰੋਹ ਵੱਧ ਰਿਹਾ ਹੈ।
ਜਲੰਧਰ: ਪੰਜਾਬ ਪੁਲਿਸ ਦੇ ਏਐਸਆਈ ਹੱਥੋਂ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਦੇ ਕਤਲ ਮਗਰੋਂ ਲੋਕ ਰੋਹ ਵੱਧ ਰਿਹਾ ਹੈ। ਹੁਣ ਕਬੱਡੀ ਪ੍ਰੇਮੀਆਂ ਨੇ ਪੰਜਾਬ ਪੁਲੀਸ ਦੀ ਤਰਜ਼ ’ਤੇ ‘ਮੈਂ ਵੀ ਹਾਂ ਅਰਵਿੰਦਰ ਭਲਵਾਨ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਕਬੱਡੀ ਫੈਡਰੇਸ਼ਨਾਂ ਨੇ ‘ਮੈਂ ਵੀ ਹਾਂ ਅਰਵਿੰਦਰ ਭਲਵਾਨ’ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਕਤਲ ਕੀਤੇ ਗਏ ਖਿਡਾਰੀ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦੇ ਜਵਾਨ ਹਰਜੀਤ ਸਿੰਘ ਦੇ ਮਾਮਲੇ ਵਿੱਚ ਸਿਰਫ ਹੱਥ ਹੀ ਵੱਢਿਆ ਗਿਆ ਸੀ ਜਦਕਿ ਇਸ ਮਾਮਲੇ ਵਿੱਚ ਇੱਕ ਏਐਸਆਈ ਨੇ ਅਰਵਿੰਦਰ ਭਲਵਾਨ ਦਾ ਕਤਲ ਹੀ ਕਰ ਦਿੱਤਾ ਹੈ। ਖਹਿਰਾ ਨੇ ਲੋਕਾਂ ਨੂੰ ‘ਮੈਂ ਵੀ ਹਾਂ ਅਰਵਿੰਦਰ ਭਲਵਾਨ’ ਮੁਹਿੰਮ ਦੀ ਹਮਾਇਤ ਕਰਨ ਦੀ ਅਪੀਲ ਵੀ ਕੀਤੀ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ