ਲੋਕਾਂ ਦੇ ਕਮੈਂਟਸ 'ਤੇ ਕੈਫ, ਬਰਖਾ ਦੱਤ ਦਾ ਕਰਾਰਾ ਜਵਾਬ
ਦਰਅਸਲ ਮੋਹੰਮਦ ਸ਼ਮੀ ਨੇ ਆਪਣੀ ਪਤਨੀ ਅਤੇ ਬੱਚੇ ਨਾਲ ਕੁਝ ਤਸਵੀਰਾਂ ਟਵਿਟਰ 'ਤੇ ਆਪਣੇ ਫੈਨਸ ਨਾਲ ਸਾਂਝੀਆਂ ਕੀਤੀਆਂ ਜਿੰਨਾ 'ਤੇ ਲੋਕਾਂ ਦੇ ਕਮੈਂਟ ਆਉਣ ਲੱਗੇ। ਇਨ੍ਹਾਂ ਤਸਵੀਰਾਂ 'ਚ ਮੋਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਥੋੜੇ ਮਾਡਰਨ ਡਰੈਸ ਅਪ 'ਚ ਨਜਰ ਆ ਰਹੀ ਹੈ।
ਮੋਹੰਮਦ ਸ਼ਮੀ ਦਾ ਟਵੀਟ Mohammed Shami @MdShami11 2h2 hours ago Ye dono meri zindage or life partner hai me acha trha janta hu kiya karna hai kiya nahi.hame apne andar dekhna chahiye ham kitna accha hai.????
ਪਰ ਕ੍ਰਿਕਟ ਅਤੇ ਕੁਝ ਹੋਰ ਖੇਤਰਾਂ ਨਾਲ ਜੁੜੇ ਲੋਕਾਂ ਨੇ ਅਜਿਹੇ ਕਮੈਂਟਸ 'ਤੇ ਖੇਡ ਜਾਹਿਰ ਕੀਤਾ ਅਤੇ ਲੋਕਾਂ ਨੂੰ ਸ਼ਰਮ ਕਰਨ ਲਈ ਕਿਹਾ। ਮੋਹੰਮਦ ਸ਼ਮੀ ਨੇ ਤਾਂ ਟਵੀਟ ਕੀਤਾ ਹੀ, ਨਾਲ ਹੀ ਮੋਹੰਮਦ ਕੈਫ ਅਤੇ ਬਰਖਾ ਦੱਤ ਨੇ ਵੀ ਇਸ ਮਾਮਲੇ 'ਚ ਟਵੀਟ ਕੀਤੇ।
ਸਲਮਾਨ ਅੰਸਾਰੀ ਨਾਮ ਦੇ ਇੱਕ ਸ਼ਖਸ ਨੇ ਲਿਖਿਆ, 'ਸ਼ਰਮ ਕਰੋ ਸਰ ਤੁਸੀਂ ਇੱਕ ਮੁਸਲਿਮ ਹੋ ਅਤੇ ਪਤਨੀ ਨੂੰ ਕਪੜਿਆਂ 'ਚ ਰੱਖੋ ਅਤੇ ਕੁਝ ਸਿੱਖੋ ਆਮਲਾ, ਅਲੀ ਅਤੇ ਹੋਰ ਵੀ ਬਹੁਤ ਸਾਰੇ ਹਨ।' ਇਸਤੋਂ ਅਲਾਵਾ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਅਜਿਹੇ ਹੀ ਕਮੈਂਟਸ ਕੀਤੇ।
ਬਰਖਾ ਦੱਤ ਦਾ ਟਵੀਟ barkha dutt @BDUTT 14h barkha dutt Retweeted Mohammad Kaif Seriously ? This is true ? If so shameful. Not because there are bigger issues but because it's no one's business. Vile, utterly
ਮੋਹੰਮਦ ਕੈਫ ਦਾ ਟਵੀਟ Mohammad Kaif @MohammadKaif 15h15 hours ago The comments are really really Shameful. Support Mohammed Shami fully. There are much bigger issues in this country. Hope sense prevails.
ਸ਼ਮੀ ਦੇ ਕੁਝ ਚਾਹੁਣ ਵਾਲਿਆਂ ਨੂੰ ਸ਼ਮੀ ਦੀ ਪਤਨੀ ਦਾ ਇਹ ਅੰਦਾਜ਼ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੂੰ ਇਸੇ ਡਰੈਸ ਅਪ ਕਾਰਨ ਨਸੀਹਤਾਂ ਭਰੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ। ਲੋਕਾਂ ਨੇ ਇਸਲਾਮ ਅਤੇ ਅੱਲਾਹ ਦੇ ਨਾਮ 'ਤੇ ਇਸਤੋਂ ਬਚਣ ਦੀ ਸਲਾਹ ਦਿੱਤੀ।
ਭਾਰਤੀ ਕ੍ਰਿਕਟ ਖਿਡਾਰੀ ਮੋਹੰਮਦ ਸ਼ਮੀ ਦੀ ਆਪਣੇ ਪਰਿਵਾਰ ਨਾਲ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸਦੀ ਵਜ੍ਹਾ ਵੀ ਅਜੇਹੀ ਹੈ ਕਿ ਸ਼ਮੀ ਤਾਂ ਭੜਕੇ ਹੀ ਨਾਲ ਹੀ ਕੁਝ ਕ੍ਰਿਕਟ ਖਿਡਾਰੀ ਅਤੇ ਪੱਤਰਕਾਰਾਂ ਨੇ ਵੀ ਇਸ ਮਾਮਲੇ 'ਚ ਟਵੀਟ ਕਰ ਲੋਕਾਂ ਨੂੰ ਸ਼ਰਮ ਕਰਨ ਲਈ ਕਹਿ ਦਿੱਤਾ ਹੈ।