ਕਿਸ ਖਾਤਰ ਸਹਿਵਾਗ ਨੇ ਤੋੜੀ ਯੁਵਰਾਜ ਨਾਲੋਂ ਦੋਸਤੀ..?
ਉੱਥੇ ਹੀ ਅਫਗਾਨਿਸਤਾਨ ਦੇ ਮੁਜੀਬ ਜਾਦਰਾਨ ਨੂੰ ਸਹਿਵਾਗ ਨੇ ਟੀਮ ਦਾ ਐਕਸ ਫੈਕਟਰ ਦੱਸਿਆ ਤੇ ਉਮੀਦ ਜਤਾਈ ਕਿ ਉਹ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਨਗੇ।
ਕਿੰਗਜ਼ ਇਲੈਵਨ ਪੰਜਾਬ ਦਿਨੇਸ਼ ਕਾਰਤਿਕ ਨੂੰ ਟੀਮ ਨਾਲ ਜੋੜਨਾ ਚਾਹੁੰਦੀ ਸੀ ਪਰ ਕੇ.ਕੇ.ਆਰ. ਨੇ ਬਾਜ਼ੀ ਮਾਰ ਲਈ।
ਇਸ ਤੋਂ ਇਲਾਵਾ ਸਹਿਵਾਗ ਨੇ ਟੀਮ ਦੇ ਵਿਕੇਟਕੀਪਰ ਬਾਰੇ ਦੱਸਿਆ ਕਿ ਇਹ ਜ਼ਿੰਮੇਵਾਰੀ ਕੇ.ਐਲ. ਰਾਹੁਲ ਤੇ ਅਕਸ਼ਦੀਪ ਨਾਥ ਨਿਭਾਉਣਗੇ।
ਕਪਤਾਨ ਦੀ ਚੋਣ ਬਾਰੇ ਬੋਲਦਿਆਂ ਟੀਮ ਦੇ ਮਾਰਗਦਰਸ਼ਕ ਵਿਰੇਂਦਰ ਸਹਿਵਾਗ ਨੇ ਕਿਹਾ ਕਿ ਯੁਵਰਾਜ ਸਿੰਘ ਇੱਕ ਬਿਹਤਰੀਨ ਖਿਡਾਰੀ ਹਨ ਤੇ ਉਨ੍ਹਾਂ ਦੇ ਵਧੀਆ ਦੋਸਤ ਵੀ ਹਨ, ਪਰ ਟੀਮ ਦੇ ਫੈਸਲੇ ਵਿੱਚ ਦੋਸਤੀ ਨੂੰ ਵੱਖ ਰੱਖਣਾ ਬਿਹਤਰ ਹੁੰਦਾ ਹੈ।
ਟੀਮ ਪ੍ਰਬੰਧਕ ਚਾਹੁੰਦੇ ਸੀ ਕਿ ਕਪਤਾਨ ਇੱਕ ਗੇਂਦਬਾਜ਼ ਹੀ ਬਣੇ, ਇਹੋ ਕਾਰਨ ਹੈ ਕਿ ਟੀਮ ਦੀ ਕਮਾਨ ਅਸ਼ਵਿਨ ਹੱਥ ਸੌਂਪੀ ਗਈ ਹੈ।
90 ਫ਼ੀ ਸਦ ਵੋਟਾਂ ਯੁਵਰਾਜ ਸਿੰਘ ਨੂੰ ਮਿਲੀਆਂ ਸਨ। ਪਰ ਟੀਮ ਦਾ ਸਟਾਫ ਤੇ ਪ੍ਰਬੰਧਕਾਂ ਨੇ ਅਖੀਰ ਵਿੱਚ ਅਸ਼ਵਿਨ ਦੇ ਨਾਂਅ 'ਤੇ ਮੋਹਰ ਲਾਈ।
ਇਸ ਤੋਂ ਪਹਿਲਾਂ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਦੀ ਅਧਿਕਾਰਤ ਵੈਬਸਾਈਟ ਨੇ ਕਪਤਾਨ ਦੀ ਚੋਣ ਲਈ ਵੋਟਿੰਗ ਕਰਵਾਈ ਸੀ।
ਕਿੰਗਜ਼ ਇਲੈਵਨ ਪੰਜਾਬ ਵੱਲੋਂ ਪਹਿਲੀ ਵਾਰ ਖੇਡ ਰਹੇ ਫਿਰਕੀ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਟੀਮ ਦੇ ਨਵੇਂ ਕਪਤਾਨ ਹੋਣਗੇ।
ਆਈ.ਪੀ.ਐਲ. ਦੇ ਇਤਿਹਾਸ ਵਿੱਚ ਕਿੰਗਜ਼ ਇਲੈਵਨ ਪੰਜਾਬ ਇੱਕ ਅਜਿਹੀ ਟੀਮ ਹੈ ਜਿਸ ਨੇ ਪਿਛਲੇ 10 ਸੀਜ਼ਨ ਵਿੱਚ 10 ਹੀ ਕਪਤਾਨ ਬਦਲੇ ਹਨ।
ਕਿੰਗਜ਼ ਇਲੈਵਨ ਪੰਜਾਬ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਗਿਆਰਵੇਂ ਸੀਜ਼ਨ ਲਈ ਆਪਣੇ ਕਪਤਾਨ ਦਾ ਐਲਾਨ ਕਰ ਦਿੱਤਾ ਹੈ।