KL Rahul As A Middle Order Batsman Record: ਏਸ਼ੀਆ ਕੱਪ 2023 ਵਿੱਚ ਹੁਣ ਤੱਕ ਭਾਰਤੀ ਟੀਮ ਨੇ ਖੇਡ ਦੇ ਸਾਰੇ ਵਿਭਾਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਲੰਬੇ ਸਮੇਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਕਰਨ ਵਾਲੇ ਕੇਐਲ ਰਾਹੁਲ 'ਤੇ ਵੀ ਟਿਕੀਆਂ ਹਨ। ਰਾਹੁਲ ਨੂੰ ਪਾਕਿਸਤਾਨ ਖਿਲਾਫ ਸੁਪਰ-4 ਮੈਚ 'ਚ ਖੇਡਣ ਦਾ ਮੌਕਾ ਮਿਲਿਆ। ਉਸ ਨੇ ਮੌਕਾ ਸੰਭਾਲਦਿਆਂ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ। ਰਾਹੁਲ ਦੀ ਇਹ ਪਾਰੀ ਯਕੀਨੀ ਤੌਰ 'ਤੇ ਆਗਾਮੀ ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਲਈ ਸਭ ਤੋਂ ਰਾਹਤ ਦੇਣ ਵਾਲੀ ਹੈ।


ਇਹ ਵੀ ਪੜ੍ਹੋ: ਏਸ਼ੀਆ ਕੱਪ ਦੇ ਫਾਈਨਲ 'ਤੇ ਛਾਏ ਸੰਕਟ ਦੇ ਬੱਦਲ, ਮੀਂਹ ਦੀ ਭੇਂਟ ਚੜ੍ਹ ਸਕਦਾ ਹੈ ਫਾਈਨਲ ਮੈਚ


ਵਨਡੇ 'ਚ ਏਸ਼ੀਆ ਕੱਪ ਤੋਂ ਪਹਿਲਾਂ ਭਾਰਤੀ ਟੀਮ ਲਈ ਨੰਬਰ-4 ਦਾ ਸਥਾਨ ਸਭ ਤੋਂ ਵੱਡੀ ਸਮੱਸਿਆ ਸੀ। ਰਾਹੁਲ ਨੇ ਆਪਣੀ ਵਾਪਸੀ ਨਾਲ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਦੂਰ ਕਰਨ ਦਾ ਕੰਮ ਕੀਤਾ ਹੈ। ਕੇਐਲ ਰਾਹੁਲ ਦਾ ਵਨਡੇ 'ਚ ਮੱਧਕ੍ਰਮ ਦੇ ਬੱਲੇਬਾਜ਼ ਦੇ ਤੌਰ 'ਤੇ ਹੁਣ ਤੱਕ ਬਹੁਤ ਚੰਗਾ ਰਿਕਾਰਡ ਰਿਹਾ ਹੈ। ਚੌਥੇ ਤੇ ਪੰਜਵੇਂ ਨੰਬਰ 'ਤੇ ਖੇਡਦੇ ਹੋਏ ਰਾਹੁਲ ਨੇ ਹੁਣ ਤੱਕ 50 ਤੋਂ ਵੱਧ ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।


ਕੇਐਲ ਰਾਹੁਲ ਨੇ ਆਪਣੇ ਵਨਡੇ ਕਰੀਅਰ ਦੀ ਸ਼ੁਰੂਆਤ ਓਪਨਿੰਗ ਬੱਲੇਬਾਜ਼ ਵਜੋਂ ਕੀਤੀ ਸੀ। ਉਹ ਇਸ ਸਮੇਂ ਭਾਰਤੀ ਟੀਮ ਦੇ ਮੱਧ ਕ੍ਰਮ ਦੇ ਸਭ ਤੋਂ ਮਹੱਤਵਪੂਰਨ ਖਿਡਾਰੀਆਂ ਵਿੱਚੋਂ ਇੱਕ ਹੈ। ਜੇਕਰ ਵਨਡੇ 'ਚ ਨੰਬਰ-4 'ਤੇ ਰਾਹੁਲ ਦੇ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ 8 ਪਾਰੀਆਂ 'ਚ 58.67 ਦੀ ਔਸਤ ਨਾਲ 352 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੇ ਬੱਲੇ ਤੋਂ ਦੋ ਸੈਂਕੜਿਆਂ ਵਾਲੀ ਪਾਰੀ ਵੀ ਦੇਖਣ ਨੂੰ ਮਿਲੀ ਹੈ ਤੇ ਉਹ ਦੋ ਵਾਰ ਨਾਬਾਦ ਪੈਵੇਲੀਅਨ ਵੀ ਪਰਤ ਚੁੱਕਾ ਹੈ।


ਨੰਬਰ-5 'ਤੇ ਰਾਹੁਲ ਦੀ ਔਸਤ 52.07
ਭਾਰਤੀ ਟੀਮ ਲਈ ਰਾਹੁਲ ਨੇ ਵਨਡੇ 'ਚ ਓਪਨਿੰਗ ਬੱਲੇਬਾਜ਼ਾਂ ਤੋਂ ਬਾਅਦ ਕਿਸੇ ਪੁਜੀਸ਼ਨ 'ਚ ਸਭ ਤੋਂ ਜ਼ਿਆਦਾ ਪਾਰੀਆਂ ਖੇਡੀਆਂ ਹਨ ਤਾਂ ਉਹ ਨੰਬਰ-5 ਹੈ। ਰਾਹੁਲ ਨੇ 19 ਪਾਰੀਆਂ 'ਚ ਇਸ ਨੰਬਰ 'ਤੇ ਖੇਡਦੇ ਹੋਏ 52.07 ਦੀ ਔਸਤ ਨਾਲ 781 ਦੌੜਾਂ ਬਣਾਈਆਂ ਹਨ। ਇਸ ਵਿੱਚ 7 ​ਅਰਧ ਸੈਂਕੜੇ ਤੇ 1 ਸੈਂਕੜਾ ਪਾਰੀ ਵੀ ਸ਼ਾਮਲ ਹੈ। ਰਾਹੁਲ ਨੇ ਹੁਣ ਤੱਕ ਇਸ ਪੋਜੀਸ਼ਨ 'ਤੇ 98.74 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ। 


ਇਹ ਵੀ ਪੜ੍ਹੋ: ਸ਼੍ਰੀਲੰਕਾ ਨੂੰ ਹਰਾ ਕੇ ਭਾਰਤ ਨੇ ਬਚਾਈ ਪਾਕਿਸਤਾਨ ਦੀ ਜਾਨ, ਹੁਣ ਫਾਈਨਲ 'ਚ ਭਾਰਤ-ਪਾਕਿਸਤਾਨ ਦੀ ਟੱਕਰ ਤੈਅ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।