Lionel MessI World Cup Jerseys Sold For 7.8 Million Dollars: ਲਿਓਨਲ ਮੈਸੀ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਮੈਸੀ ਦੁਨੀਆ ਦੇ ਸਭ ਤੋਂ ਪ੍ਰਸਿੱਧ ਖਿਡਾਰੀਆਂ ਦੀ ਸੂਚੀ 'ਚ ਟੌਪ 'ਤੇ ਹਨ। ਇਸ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਪਿਛਲੇ ਸਾਲ ਫੀਫਾ ਵਰਲਡ ਦੌਰਾਨ ਉਨ੍ਹਾਂ ਵੱਲੋਂ ਪਹਿਨੀਆਂ ਗਈਆਂ 6 ਜਰਸੀਆਂ ਦੇ ਇੱਕ ਸੈੱਟ ਦੀ ਨੀਲਾਮੀ ਹੋਈ ਹੈ। ਤੁਹਾਨੂੰ ਇਹ ਜਾਣ ਕੇ ਬੇਹੱਦ ਹੈਰਾਨੀ ਹੋਣ ਵਾਲੀ ਹੈ ਕਿ ਲਿਓਨਲ ਮੈਸੀ ਵੱਲੋਂ ਪਹਿਨੀਆਂ ਗਈਆਂ ਇਹ ਜਰਸੀਆਂ ਕਿੰਨੇ 'ਚ ਵਿਕੀਆਂ।


ਸੋਥਬੀਜ਼ ਦੇ ਅਨੁਸਾਰ, ਪਿਛਲੇ ਸਾਲ ਅਰਜਨਟੀਨਾ ਦੇ ਵਿਸ਼ਵ ਕੱਪ ਖਿਤਾਬ ਦੌਰਾਨ ਲਿਓਨਲ ਮੇਸੀ ਦੁਆਰਾ ਪਹਿਨੀਆਂ ਗਈਆਂ ਛੇ ਜਰਸੀਆਂ ਦਾ ਇੱਕ ਸੈੱਟ ਵੀਰਵਾਰ ਨੂੰ ਨਿਲਾਮੀ ਵਿੱਚ $ 7.8 ਮਿਲੀਅਨ ਯਾਨਿ 64 ਕਰੋੜ ਰੁਪਏ ਵਿੱਚ ਵਿਕਿਆ, ਜਿਸ ਨਾਲ ਉਹ ਹੁਣ ਤੱਕ ਦੀ ਨਿਲਾਮੀ ਵਿੱਚ ਦੂਜੀ ਸਭ ਤੋਂ ਕੀਮਤੀ ਜਰਸੀ ਬਣ ਗਈ ਹੈ। ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਅੱਜ ਤੱਕ ਮੈਸੀ ਦੀਆਂ ਜਿੰਨੀਆਂ ਵੀ ਚੀਜ਼ਾਂ ਦੀ ਨੀਲਾਮੀ ਹੋਈ ਹੈ, ਇਹ ਜਰਸੀਆਂ ਉਨ੍ਹਾਂ 'ਚੋਂ ਸਭ ਤੋਂ ਜ਼ਿਆਂਦਾ ਕੀਮਤ 'ਚ ਵਿਕੀਆਂ ਹਨ।


ਨਿਊਯਾਰਕ ਸਿਟੀ-ਅਧਾਰਤ ਨਿਲਾਮੀ ਘਰ ਸੋਥਬੀਜ਼ ਦੇ ਅਨੁਸਾਰ, ਮੈਸੀ ਵੱਲੋਂ ਪਹਿਨੀਆਂ ਗਈਆਂ ਨੀਲੇ ਤੇ ਸਫੇਦ ਧਾਰੀ ਵਾਲੀਆਂ ਸ਼ਰਟਾਂ, ਜਿਨ੍ਹਾਂ 'ਚੋਂ ਇਕ ਉਸ ਨੇ ਵਰਲਡ ਕੱਪ ਦੇ ਫਾਈਨਲ ਮੈਚ ;ਚ ਵੀ ਪਹਿਨੀ ਸੀ, 7.803 ਮਿਲੀਅਨ ਡਾਲਰ ਯਾਨਿ 64 ਕਰੋੜ ਰੁਪਏ ਚ ਵਿਕੀਆਂ। ਕਾਬਿਲੇਗ਼ੌਰ ਹੈ ਕਿ ਮੈਸੀ ਨੇ ਵਰਲਡ ਕੱਪ ਦੌਰਾਨ 7 ਜਰਸੀਆਂ ਪਹਿਨੀਆਂ ਸੀ, ਪਰ ਉਨ੍ਹਾਂ ਵਿੱਚੋਂ ਇੱਕ ਜਰਸੀ ਗਵਾਚ ਗਈ ਸੀ, ਜਿਸ ਕਾਰਨ ਸਿਰਫ 6 ਜਰਸੀਆਂ ਦੀ ਹੀ ਬੋਲੀ ਲੱਗੀ।


ਸੋਥਬੀਜ਼ ਨੇ ਅਨੁਮਾਨ ਲਗਾਇਆ ਸੀ ਕਿ ਇਹ ਜਰਸੀ ਮਾਈਕਲ ਜੌਰਡਨ ਦੀ 1998 ਐਨਬੀਏ ਫਾਈਨਲਜ਼ ਜਰਸੀ ਦੁਆਰਾ ਰੱਖੇ ਰਿਕਾਰਡ ਨੂੰ ਤੋੜ ਦੇਵੇਗੀ, ਜੋ ਪਿਛਲੇ ਸਾਲ ਰਿਕਾਰਡ $ 10.1 ਮਿਲੀਅਨ ਵਿੱਚ ਵੇਚੀ ਗਈ ਸੀ। ਨਿਲਾਮੀ ਵਿੱਚ ਵਿਕਣ ਵਾਲੀ ਦੂਜੀ ਸਭ ਤੋਂ ਕੀਮਤੀ ਜਰਸੀ 1986 ਦੇ ਵਿਸ਼ਵ ਕੱਪ ਦੌਰਾਨ ਪਾਈ ਗਈ ਡਿਏਗੋ ਮਾਰਾਡੋਨਾ ਦੀ “ਹੈਂਡ ਆਫ਼ ਗੌਡ” ਗੋਲ ਜਰਸੀ ਸੀ, ਜੋ ਮਈ 2022 ਵਿੱਚ $9.28 ਮਿਲੀਅਨ ਵਿੱਚ ਵਿਕੀ ਸੀ। ਈਐਸਪੀਐਨ ਦੇ ਅਨੁਸਾਰ, ਨਿਲਾਮੀ ਵਿੱਚ ਵਿਕਣ ਵਾਲੀ ਸਭ ਤੋਂ ਕੀਮਤੀ ਮੇਸੀ ਆਈਟਮ ਦਾ ਪਿਛਲਾ ਰਿਕਾਰਡ 2017 ਵਿੱਚ ਬਾਰਸੀਲੋਨਾ ਦੇ ਰੀਅਲ ਮੈਡਰਿਡ ਨਾਲ ਮੈਚ ਦੌਰਾਨ ਪਹਿਨੀ ਗਈ ਜਰਸੀ ਸੀ।